ਘਰ ‘ਚ ਬਣਾਓ ਆਂਵਲੇ ਦਾ ਮੁਰੱਬਾ, ਸਿਹਤ ਲਈ ਹੈ ਬਹੁਤ ਗੁਣਕਾਰੀ

By  Lajwinder kaur November 25th 2020 10:09 AM -- Updated: November 25th 2020 10:18 AM

ਸਰਦ ਰੁੱਤ ਸ਼ੁਰੂ ਹੋ ਚੁੱਕੀ ਹੈ । ਜਿਸ ਕਰਕੇ ਸਬਜ਼ੀਆਂ ਤੇ ਫਲ ਚੰਗੀ ਮਾਤਰਾ ‘ਚ ਪਾਏ ਜਾਂਦੇ ਨੇ । ਆਂਵਲਾ ਸਿਹਤ ਲਈ ਬਹੁਤ ਹੀ ਲਾਭਕਾਰੀ ਹੈ । ਆਂਵਲਾ ਵਿਟਾਮਿਨ, ਮਿਨਰਲਸ ਅਤੇ ਐਂਟੀਓਕਸੀਡੈਂਟ ਨਾਲ ਭਰਪੂਰ ਹੁੰਦਾ ਹੈ।

avla  ਹੋਰ ਪੜ੍ਹੋ : ਜਾਣੋ ਜੈਤੂਨ ਤੇਲ ਦੇ ਬੇਮਿਸਾਲ ਫਾਇਦਿਆਂ ਬਾਰੇ

ਬੱਚਿਆਂ ਤੋਂ ਲੈ ਕੇ ਹਰ ਉਮਰ ਦਾ ਵਿਅਕਤੀ ਬਹੁਤ ਹੀ ਚਾਅ ਦੇ ਨਾਲ ਆਂਵਲੇ ਦਾ ਮੁਰੱਬਾ ਖਾਉਂਦੇ ਨੇ ।

inside pic of amal ka murabb

ਆਂਵਲਾ ਮੁਰੱਬਾ ਬਣਾਉਣ ਦੀ ਸਮੱਗਰੀ : ਆਂਵਲਾ ਇੱਕ ਕਿੱਲੋ, ਸ਼ੱਕਰ ਇੱਕ ਕਿੱਲੋ, ਪਾਣੀ ਇਕ ਲੀਟਰ । ਸਭ ਤੋਂ ਪਹਿਲਾਂ ਆਂਵਲੇ ਨੂੰ ਚੰਗੀ ਤਰ੍ਹਾਂ ਧੋ ਲਵੋ ਤੇ ਫਿਰ ਇੱਕ ਭਾਂਡੇ ਵਿਚ ਪਾਣੀ ਉਬਾਲ ਲਵੋ । ਜਦੋਂ ਪਾਣੀ ਉਬਲ ਜਾਵੇ ਤਾਂ ਉਸ ਦੇ ਵਿਚ ਆਂਵਲੇ ਪਾ ਦਵੋ। ਪੰਦਰਾਂ ਮਿੰਟ ਤੱਕ ਉਬਾਲੋ । ਆਂਵਲੇ ਨੂੰ ਬਰਤਨ ਵਿਚੋਂ ਬਾਹਰ ਕੱਢ ਲਵੋ।

amla fruite

ਹੁਣ ਦੂਜੇ ਬਰਤਨ ਵਿਚ ਇੱਕ ਲੀਟਰ ਪਾਣੀ ਅਤੇ ਉਸ ਦੇ ਵਿਚ ਇਕ ਕਿੱਲੋ ਸ਼ੱਕਰ ਪਾਓ । ਜਦੋਂ ਚਾਸ਼ਨੀ ਤਿਆਰ ਹੋ ਜਾਵੇ ਤਾਂ ਇਸ ‘ਚ ਆਂਵਲੇ ਪਾ ਦੇਵੋ । 35-45 ਮਿੰਟ ਤੱਕ ਪਕਾਉਣ ਤੋਂ  ਬਾਅਦ ਗੈਸ ਬੰਦ ਕਰ ਦਵੋ।

inside avale da murabh

ਫਿਰ ਉਸ ਨੂੰ ਠੰਡਾ ਹੋਣ ਲਈ ਰੱਖ ਦਵੋ ਤੇ ਕੱਚ ਦੇ ਸਾਫ਼ ਬਰਤਨ ਵਿਚ ਭਰ ਕੇ ਰੱਖੋ। ਆਂਵਲੇ ਦਾ ਮੁਰੱਬਾ ਸਵੇਰੇ ਖਾਲੀ ਪੇਟ ਖਾਣ ਦੇ ਨਾਲ ਸਰੀਰ ਨੂੰ ਕਈ ਫਾਇਦੇ ਮਿਲਦੇ ਨੇ।

 

Related Post