ਜਾਣੋ ਜੈਤੂਨ ਤੇਲ ਦੇ ਬੇਮਿਸਾਲ ਫਾਇਦਿਆਂ ਬਾਰੇ

Written by  Lajwinder kaur   |  November 23rd 2020 10:00 AM  |  Updated: November 23rd 2020 10:00 AM

ਜਾਣੋ ਜੈਤੂਨ ਤੇਲ ਦੇ ਬੇਮਿਸਾਲ ਫਾਇਦਿਆਂ ਬਾਰੇ

ਜੈਤੂਨ ਦਾ ਤੇਲ ਬਹੁਤ ਹੀ ਫਾਇਦੇਮੰਦ ਹੁੰਦਾ ਹੈ । ਇਸ ਵਿੱਚ ਜਿਆਦਾ ਮਾਤਰਾ ਵਿੱਚ ਮੋਨੋ ਸੈਚੂਰੇਟਡ ਫੈਟ, ਆਇਰਨ, ਵਿਟਾਮਿਨ ਈ, ਐਂਟੀ ਔਕਸੀਡੈਂਟ ਅਤੇ ਹੋਰ ਵੀ ਬਹੁਤ ਲਾਭਦਾਇਕ ਤੱਤ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ। ਜੈਤੂਨ ਤੇਲ ਦੀ ਵਰਤੋਂ ਖਾਣਾ ਬਣਾਉਣ ਲਈ ਵੀ ਕੀਤੀ ਜਾਂਦੀ ਹੈ । ਜੈਤੂਨ ਦੇ ਤੇਲ ਦੀ ਵਰਤੋਂ ਦਵਾਈ ਦੇ ਲਈ ਵੀ ਕਰਦੇ ਹਨ । ਇਸ ਦੀ ਵਰਤੋਂ ਅਲੱਗ-ਅਲੱਗ ਘਰੇਲੂ ਨੁਸਖੇ , ਬਿਊਟੀ ਟਿਪਸ, ਹੈਲਥ ਟਿਪਸ ਆਦਿ ਤਰ੍ਹਾਂ ਕੀਤਾ ਜਾਂਦਾ ਹੈ । ਆਓ ਜਾਣਦੇ ਹਾਂ ਜੈਤੂਨ ਦੇ ਗੁਣਕਾਰੀ ਫਾਇਦਿਆਂ ਬਾਰੇ...

sugar control

ਹੋਰ ਪੜ੍ਹੋ : ਜਾਣੋ ਸੰਤਰੇ ਦੇ ਚਮਤਕਾਰੀ ਫਾਇਦਿਆਂ ਬਾਰੇ, ਕਈ ਬਿਮਾਰੀਆਂ ਨੂੰ ਕਰਦਾ ਹੈ ਦੂਰ

ਸ਼ੂਗਰ- ਜੋ ਲੋਕ ਸ਼ੂਗਰ ਦੀ ਬਿਮਾਰੀ ਤੋਂ ਪੀੜਤ ਨੇ ਤਾਂ ਉਨ੍ਹਾਂ ਨੂੰ ਆਪਣੇ ਖਾਣੇ 'ਚ ਜੈਤੂਨ ਦੇ ਤੇਲ ਦੀ ਵਰਤੋਂ ਕਰਨੀ ਚਾਹੀਦੀ ਹੈ । ਇਸ ਨਾਲ ਸਿਰਫ ਸ਼ੂਗਰ ਹੀ ਨਹੀਂ ਸਗੋਂ ਜੋ ਲੋਕ ਇਸ ਤੋਂ ਦੂਰ ਰਹਿਣਾ ਚਾਹੁੰਦੇ ਹਨ, ਉਨ੍ਹਾਂ ਲਈ ਵੀ ਵਧੀਆ ਹੈ। ਇਸ ਨੂੰ ਲਗਾਤਾਰ ਲੈਣ ਨਾਲ ਦਿਲ ਸੰਬੰਧੀ ਰੋਗ ਵੀ ਠੀਕ ਹੋ ਜਾਂਦੇ ਹਨ।

skin

ਚਮੜੀ ਦੇ ਰੁੱਖੇਪਣ ਨੂੰ ਠੀਕ- ਸਰਦੀਆਂ ਦਾ ਮੌਸਮ ਸ਼ੁਰੂ ਹੁੰਦੇ ਹੀ ਸਾਡੇ ਸਰੀਰ ਦੀ ਚਮੜੀ ਰੁੱਖੀ ਹੋਣ ਲੱਗਦੀ ਹੈ।  ਰੁੱਖੀ ਚਮੜੀ ਤੋਂ ਬਚਣ ਲਈ ਸਭ ਤੋਂ ਅਸਾਨ ਉਪਾਏ ਹੈ ਕਿ ਸਰਦੀਆਂ ਦੇ ਦਿਨਾਂ ਵਿੱਚ ਨਹਾਉਣ ਤੋਂ ਬਾਅਦ ਜੈਤੂਨ ਦਾ ਤੇਲ ਆਪਣੇ ਪੂਰੇ ਸਰੀਰ ‘ਤੇ ਲਗਾਓ । ਜਿਸ ਨਾਲ ਦਿਨ ਭਰ ਤੁਹਾਡੀ ਸਕਿਨ ਮੁਲਾਇਮ ਬਣੀ ਰਹੇਗੀ ।

olive oil pic-1

ਦਿਮਾਗ- ਜੈਤੂਨ ਦੇ ਤੇਲ ਨੂੰ ਦਿਮਾਗ ਲਈ ਵੀ ਚੰਗਾ ਮੰਨਿਆ ਜਾਂਦਾ ਹੈ। ਇਸ 'ਚ ਵਿਟਾਮਿਨ-ਈ ਕਾਫੀ ਮਾਤਰਾ 'ਚ ਮੌਜੂਦ ਹੁੰਦਾ ਹੈ ਜੋ ਦਿਮਾਗ ਤੇਜ਼ ਕਰਨ 'ਚ ਮਦਦ ਕਰਦਾ ਹੈ।fat loss

ਮੋਟਾਪਾ ਹੁੰਦਾ ਦੂਰ- ਜੈਤੂਨ ਤੇਲ ਦੀ ਵਰਤੋਂ ਨਾਲ ਤੁਹਾਨੂੰ ਸਿਹਤਮੰਦ ਫੈਟ ਮਿਲਦੀ ਹੈ। ਜੇਕਰ ਤੁਸੀਂ ਸਲਾਦ ਦੇ ਉੱਪਰ ਜੈਤੂਨ ਦਾ ਤੇਲ ਪਾ ਕੇ ਖਾਂਦੇ ਹੋ ਤਾਂ ਇਸ ਨਾਲ ਭੁੱਖ ਘੱਟ ਲੱਗਦੀ ਹੈ। ਇਸ ਨਾਲ ਤੁਹਾਡਾ ਮੋਟਾਪਾ ਜਲਦੀ ਘੱਟ ਹੋਵੇਗਾ।

stress

ਤਣਾਅ- ਅੱਜ-ਕੱਲ੍ਹ ਦੇ ਲਾਈਫ ਸਟਾਈਲ ਕਾਰਨ ਵੱਡੀ ਗਿਣਤੀ 'ਚ ਲੋਕ ਤਣਾਅ ਦੀ ਸਮੱਸਿਆ ਤੋਂ ਪੀੜਤ ਰਹਿੰਦੇ ਨੇ । ਤਣਾਅ ਤੋਂ ਰਾਹਤ ਪਾਉਣਦੇ ਲਈ ਆਪਣੀ ਖ਼ੁਰਾਕ 'ਚ ਜੈਤੂਨ ਦੇ ਤੇਲ ਦੀ ਵਰਤੋਂ ਕਰੋ ਤਾਂ ਤੁਸੀਂ ਆਪਣੇ ਆਪ ਨੂੰ ਤਾਜ਼ਾ ਮਹਿਸੂਸ ਕਰੋਗੇ।

olive oil picture

ਕੋਲੈਸਟਰੋਲ ਕੰਟਰੋਲ- ਜੈਤੂਨ ਦੇ ਤੇਲ 'ਚ ਮੌਜੂਦ ਵਸਾ ਖੂਨ 'ਚ ਲਿਪਿਡ ਨੂੰ ਬਣਾਈ ਰੱਖਦਾ ਹੈ। ਇਸ ਲਈ ਰੋਜ਼ਾਨਾ ਇਸ ਨੂੰ ਲੈਣ ਨਾਲ ਖਰਾਬ ਕੋਲੈਸਟਰੋਲ ਦਾ ਸਤਰ ਘੱਟ ਹੋ ਜਾਂਦਾ ਹੈ। ਇਸ ਦੇ ਸੇਵਨ ਦੇ ਨਾਲ ਜ਼ਹਿਰੀਲੇ ਤੱਤ ਬਾਹਰ ਨਿਕਲਣ ਜਾਂਦੇ ਨੇ ।

body pain ok

ਜੋੜਾਂ ਦਾ ਦਰਦ-ਜੇ ਕਿਸੇ ਨੂੰ ਜੋੜਾਂ ਦਾ ਦਰਦ ਹੈ ਤੇ ਇਸ ਨੂੰ ਠੀਕ ਕਰਨ ਲਈ ਦੋ ਚਮਚ ਸੇਬ ਦੇ ਸਿਰਕੇ 'ਚ ਜੈਤੂਨ ਦਾ ਤੇਲ ਪਾ ਕੇ ਮਿਕਸ ਕਰ ਲਓ। ਹੁਣ ਇਸ ਨੂੰ ਦਰਦ ਵਾਲੀ ਥਾਂ 'ਤੇ ਲਗਾਓ । ਲਗਾਤਾਰ ਸੱਤ-ਛੇ ਦਿਨ ਇਸ ਦੀ ਵਰਤੋਂ ਕਰਨ ਨਾਲ ਦਰਦ ਠੀਕ ਹੋ ਜਾਵੇਗਾ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network