ਜਾਣੋ ਸੇਬ ਦੇ ਗੁਣਕਾਰੀ ਫਾਇਦਿਆਂ ਬਾਰੇ, ਸਿਹਤ ਨੂੰ ਮਿਲਦੇ ਨੇ ਕਈ ਲਾਭ

By  Lajwinder kaur November 26th 2020 09:55 AM

ਫ਼ਲ ਕੋਈ ਵੀ ਹੋਵੇ ਉਸ ਵਿਚ ਕੋਈ ਨਾ ਕੋਈ ਗੁਣ ਤਾਂ ਜ਼ਰੂਰ ਹੁੰਦਾ ਹੈ ਤੁਸੀਂ ਫ਼ਲ ਕੋਈ ਵੀ ਖਾ ਲਵੋ ਉਹ ਸਰੀਰ ਲਈ ਲਾਹੇਮੰਦ ਹੁੰਦਾ ਹੈ। ਇਸੇ ਤਰਾਂ ਆਮ ਤੌਰ ਉੱਤੇ ਸੇਬ ਕਈ ਬੀਮਾਰੀਆਂ ਨੂੰ ਠੀਕ ਕਰ ਸਕਦਾ ਹੈ। ਸੇਬ ਇੰਡੀਆ ਵਿੱਚ ਆਮ ਪਾਇਆ ਜਾਂਦਾ ਹੈ । ਸੇਬ ਦਾ ਸੇਵਨ ਸਿਹਤ ਲਈ ਬਹੁਤ ਗੁਣਕਾਰੀ ਹੈ । ਆਓ ਜਾਣਦੇ ਹਾਂ ਸੇਬ ਦੇ ਫਾਇਦਿਆਂ ਬਾਰੇ-

apple pic   ਹੋਰ ਪੜ੍ਹੋ : ਘਰ ‘ਚ ਬਣਾਓ ਆਂਵਲੇ ਦਾ ਮੁਰੱਬਾ, ਸਿਹਤ ਲਈ ਹੈ ਬਹੁਤ ਗੁਣਕਾਰੀ

ਦਿਮਾਗ ਲਈ ਲਾਭਕਾਰੀ- ਸੇਬ 'ਚ ਮੌਜੂਦ ਐਂਟੀ-ਆਕਸੀਡੇਂਟ ਗੁਣ ਦਿਮਾਗ ਦੀ ਸੋਜ ਨੂੰ ਘੱਟ ਕਰਦੇ ਹਨ। ਇਹ ਦਿਮਾਗ ਨੂੰ ਸਿਹਤਮੰਦ ਰੱਖਦਾ ਹੈ ਅਤੇ ਕਈ ਤਰ੍ਹਾਂ ਦੇ ਪੋਸ਼ਕ ਤੱਤ ਦੀ ਆਪੂਰਤੀ ਵੀ ਕਰਦਾ ਹੈ।

inside pic of aaple pic

ਐਸਿਡਿਟੀ ਠੀਕ- ਸੇਬ ਐਸਿਡਿਟੀ ਨੂੰ ਵੀ ਠੀਕ ਕਰ ਸਕਦਾ ਹੈ। ਜੀ ਹਾਂ , ਸੇਬ ਅਤੇ ਕੱਦੂ ਦਾ ਜੂਸ ਰੋਜ਼ ਸਵੇਰੇ ਪੀਣ ਨਾਲ ਐਸਿਡਿਟੀ ਦੀ ਸਮੱਸਿਆ ਦੂਰ ਹੋ ਸਕਦੀ ਹੈ।

inside picture of apple

ਦਿਲ ਲਈ ਲਾਭਕਾਰੀ- ਹਾਰਟ ਪ੍ਰਾਬਲਮਸ ਦੀ ਸਮੱਸਿਆ ਨਾਲ ਪੀੜਤ ਵਿਅਕਤੀਆਂ ਨੂੰ ਸੇਬ ਦਾ ਸੇਵਨ ਕਰਨਾ ਚਾਹੀਦਾ ਹੈ । ਉਨ੍ਹਾਂ ਲਈ ਵੀ ਸੇਬ ਦਾ ਜੂਸ ਫਾਇਦੇਮੰਦ ਹੁੰਦਾ ਹੈ।

vomiting pic

ਉਲਟੀਆਂ ਨੂੰ ਠੀਕ ਕਰਦਾ- ਜਿਨ੍ਹਾਂ ਲੋਕਾਂ ਨੂੰ ਕਿਸੇ ਵੀ ਕਾਰਨ ਵਾਰ–ਵਾਰ ਉਲਟੀਆਂ ਹੁੰਦੀਆਂ ਹਨ ਜੇਕਰ ਉਹ ਸੇਬ ਦਾ ਜੂਸ ਪੀਣਗੇ ਤਾਂ ਉਨ੍ਹਾਂ ਦੀ ਉਲਟੀ ਦੀ ਸਮੱਸਿਆ ਵੀ ਦੂਰ ਹੋ ਜਾਵੇਗੀ । ਸੇਬ ਦੇ ਰਸ ਵਿੱਚ ਥੋੜ੍ਹੀ ਜਿਹੀ ਮਿਸ਼ਰੀ ਅਤੇ ਥੋੜਾ ਲੂਣ ਮਿਲਾ ਕੇ ਪੀਓ। ਇਸ ਨਾਲ ਜੀਅ ਮਚਲਣੇ ਦੀ ਸਮੱਸਿਆ ਵੀ ਦੂਰ ਹੋਵੇਗੀ।

good sleep

ਨੀਂਦ ਸਹੀ ਹੁੰਦੀ- ਜਿਨ੍ਹਾਂ ਲੋਕਾਂ ਨੂੰ ਨੀਂਦ ਘੱਟ ਆਉਂਦੀ ਹੈ ਤਾਂ ਉਨ੍ਹਾਂ ਨੂੰ ਪ੍ਰਾਣਾਯਾਮ ਕਰਨਾ ਚਾਹੀਦਾ ਹੈ। ਐਨਾ ਹੀ ਨਹੀਂ , ਰੋਜ਼ ਰਾਤ ਨੂੰ ਸੇਬ ਖਾਣ ਅਤੇ ਸੇਬ ਦਾ ਜੂਸ ਪੀਣ ਨਾਲ ਨੀਂਦ ਨਾ ਆਉਣ ਦੀ ਸਮੱਸਿਆ ਦੂਰ ਹੋਵੇਗੀ। ਰਾਤ ਵਿੱਚ ਸੇਬ ਖਾਣ ਨਾਲ ਢਿੱਡ ਵੀ ਸਾਫ਼ ਹੁੰਦਾ ਹੈ ।

know more about apple benefits

ਚਮੜੀ ਦੇ ਰੋਗਾਂ ਨੂੰ ਦੂਰ- ਸੇਬ ਚ ਚੰਗੀ ਮਾਤਰਾ ਚ ਫਾਇਵਰ ਹੁੰਦ ਹੈ । ਇਸ ਨਾਲ ਸਰੀਰ ਨੂੰ ਭਰਪੂਰ ਮਾਤਰਾ 'ਚ ਫਾਇਵਰ ਵੀ ਮਿਲਦਾ ਹੈ ਜੋ ਚਮੜੀ ਦੇ ਲਈ ਬਹੁਤ ਵਧੀਆ ਹੈ। ਇਕ ਸੇਬ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਸਰੀਰ ਬੀਮਾਰੀਆਂ ਦੇ ਘੇਰੇ 'ਚ ਨਹੀਂ ਆਉਂਦਾ। ਇਸ ਲਈ ਰੋਜ਼ ਇਕ ਸੇਬ ਜ਼ਰੂਰ ਖਾਓ ।

Related Post