ਜਾਣੋ ਲਸਣ ਖਾਣ ਦੇ ਗੁਣਕਾਰੀ ਫਾਇਦਿਆਂ ਬਾਰੇ

By  Lajwinder kaur January 13th 2021 06:25 PM

ਲਸਣ ਇੱਕ ਅਜਿਹਾ ਮਸਾਲਾ ਹੈ ਜੋ ਭੋਜਨ ਦੇ ਸਵਾਦ ਨੂੰ ਤਾਂ ਵਧਾਉਂਦਾ ਹੈ, ਨਾਲ ਹੀ ਸਰੀਰ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ। ਲਸਣ ਬਹੁਤ ਹੀ ਗੁਣਕਾਰੀ ਔਸ਼ਦੀ ਹੈ । ਸਵੇਰੇ ਖਾਲੀ ਢਿੱਡ ਲਸਣ ਖਾਣਾ ਬਹੁਤ ਫਾਇਦੇਮੰਦ ਹੁੰਦਾ ਹੈ। ਲੋਕ ਲਸਣ ਦੀ ਵਰਤੋਂ ਸਬਜ਼ੀ ‘ਚ ਪਾ ਕੇ ਤੇ ਅਚਾਰ ਬਣਾ ਕੇ ਕਰਦੇ ਨੇ । ਆਓ ਜਾਣਦੇ ਹਾਂ ਲਸਣ ਦੇ ਗੁਣਕਾਰੀ ਲਾਭ ਬਾਰੇ-

image of garlic benefits ਖਾਂਸੀ ਤੇ ਜੁਕਾਮ ਤੋਂ ਰਾਹਤ- ਸਰਦ ਰੁੱਤ ‘ਚ ਲਸਣ ਖਾਣ ਨਾਲ ਸਰੀਰ ਨੂੰ ਕਈ ਫਾਇਦੇ ਮਿਲਦੇ ਨੇ ।  ਲਸਣ ਖਾਣ ਨਾਲ ਸਰਦੀ-ਜੁਕਾਮ ਵਿਚ ਆਰਾਮ ਮਿਲਦਾ ਹੈ। ਲਸਣ ਦਾ ਸੇਵਨ ਕਰਨ ਨਾਲ ਜੁਕਾਮ, ਅਸਥਮਾ, ਨਿਮੋਨਿਆ, ਦੇ ਇਲਾਜ ਵੀ ਫਾਇਦਾ ਮਿਲਦਾ ਹੈ।

photo of garlic

ਜੋੜਾਂ ਦੇ ਦਰਦ ਤੋਂ ਰਾਹਤ- ਖਾਲੀ ਪੇਟ ਲਸਣ ਦੇ ਸੇਵਨ ਕਰਨ ਦੇ ਨਾਲ ਜੋੜਾਂ ਦੇ ਦਰਦ ਤੋਂ ਰਾਹਤ ਮਿਲਦੀ ਹੈ । ਇੱਕ-ਦੋ ਕਲੀਆਂ ਲਸਣ ਦੀ ਖਾਣ ਨਾਲ ਸਰੀਰ ਨੂੰ ਫਾਇਦੇ ਮਿਲਦੇ ਨੇ । ਹੋ ਸਕਦੇ ਤਾਂ ਲਸਣ ਸਰਦ ਰੁੱਤ ਚ ਖਾਣ ਚਾਹੀਦਾ ਹੈ ।

pic of garlic

ਪਾਚਨ-ਕਿਰਿਆ : ਲਸਣ ਖਾਣ ਨਾਲ ਸਾਡੀ ਪਾਚਨ ਕਿਰਿਆ ਨੂੰ ਤੰਦਰੁਸਤ ਰਹਿੰਦੀ ਹੈ। ਇਸ ਦੇ ਸੇਵਨ ਦੇ ਨਾਲ ਭੁੱਖ ਵੀ ਲੱਗਣੀ ਸ਼ੁਰੂ ਹੋ ਜਾਂਦੀ ਹੈ।

Related Post