ਰਣਜੀਤ ਬਾਵਾ ਨੇ ਕਿਸ ਦੇ ਨਾਮ ਕੱਟੀਆਂ ਦਿਲ ਦੀਆਂ ਰਸੀਦਾਂ, ਦੇਖੋ ਵੀਡੀਓ

By  Lajwinder kaur February 13th 2019 05:09 PM

ਹਾਈ ਐਂਡ ਯਾਰੀਆਂ ਦੇ ਕਈ ਗੀਤ ਸਰੋਤਿਆਂ ਦੀਆਂ ਝੋਲੀ ਪਾ ਚੁੱਕੇ  ਹਨ, ਤੇ ਦਰਸ਼ਕਾਂ ਨੂੰ ਇਸ ਮੂਵੀ ਦੇ ਸਾਰੇ ਹੀ ਗੀਤ ਬਹੁਤ ਜ਼ਿਆਦਾ ਪਸੰਦ ਆ ਰਹੇ ਹਨ। ਹਾਈ ਐਂਡ ਯਾਰੀਆਂ ਮੂਵੀ ਦਾ ਇੱਕ ਹੋਰ ਰੋਮਾਂਟਿਕ ਗੀਤ ਸਰੋਤਿਆਂ ਦੀ ਕਚਹਿਰੀ ‘ਚ ਪੇਸ਼ ਹੋ ਚੁੱਕਿਆ ਹੈ। ਇਸ ਗੀਤ ‘ਚ ਪੇਂਡੂ ਜੱਟ ਦਾ ਕਿਰਦਾਰ ਨਿਭਾ ਰਹੇ ਰਣਜੀਤ ਬਾਵਾ ਤੇ ਵਿਦੇਸ਼ ਤੋਂ ਆਈ ਨਾਇਕਾ ਮੁਸਕਾਨ ਸੇਠੀ ਉੱਤੇ ਫਿਲਮਾਇਆ ਗਿਆ ਹੈ। ਵੀਡੀਓ ਨੂੰ ਬਹੁਤ ਹੀ ਰੋਮਾਂਟਿਕ ਬਣਾਇਆ ਗਿਆ, ਜਿਸ ‘ਚ ਰਣਜੀਤ ਬਾਵਾ ਮੁਸਕਾਨ ਸੇਠੀ ਨੂੰ ਪਿੰਡ ਦੀ ਆਬੋ ਹਵਾ ਤੋਂ ਜਾਣੂ ਕਰਵਾਉਂਦਾ ਹੋਇਆ ਨਜ਼ਰ ਆ ਰਿਹਾ ਹੈ।

View this post on Instagram

 

Next Romantic track from upcoming movie HIGH END YAARIAN ? Worldwide releasing on 22nd feb ?? @musskansethi9

A post shared by Ranjit Bawa (@ranjitbawa) on Feb 9, 2019 at 10:21pm PST

ਹੋਰ ਵੇਖੋ: ਸਸਪੈਂਸ-ਥ੍ਰੀਲਰ ਦੇ ਨਾਲ ਭਰਭੂਰ ਹੈ ਤਾਪਸੀ ਪੰਨੂ ਤੇ ਅਮਿਤਾਭ ਬੱਚਨ ਦੀ ਮੂਵੀ ‘ਬਦਲਾ’ ਦਾ ਟ੍ਰੇਲਰ

ਇਸ ਗੀਤ ਨੂੰ ਸੰਜ ਵੀ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਗੀਤ ਦੇ ਬੋਲ ਵਿੰਦਰ ਨੱਥੂ ਮਾਜਰਾ ਨੇ ਲਿਖੇ ਹਨ ਤੇ ਮਿਊਜ਼ਿਕ ਜੈਦੇਵ ਕੁਮਾਰ ਨੇ ਦਿੱਤਾ ਹੈ। ‘ਰਸੀਦਾਂ ਦਿਲ ਦੀਆਂ’ ਨੂੰ ਜੰਗਲੀ ਮਿਊਜ਼ਿਕ ਦੇ ਲੇਬਲ ਨਾਲ ਸਪੀਡ ਰਿਕਾਰਡਸ ਦੇ ਯੂ-ਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਇਹ ਗੀਤ ਸਰੋਤਿਆਂ ਨੂੰ ਖੂਬ ਪਸੰਦ ਆ ਰਿਹਾ ਹੈ।

ਹੋਰ ਵੇਖੋ: ਜੱਸੀ ਗਿੱਲ ਦੀ ਆਵਾਜ਼ ‘ਚ ‘ਹਾਈ ਐਂਡ ਯਾਰੀਆਂ’ ਫਿਲਮ ਦਾ ਦੂਜਾ ਗੀਤ ਪਾ ਰਿਹਾ ਹੈ ਧੂਮਾਂ

ਇਹ ਮੂਵੀ ‘ਚ ਤਿੰਨ ਦੋਸਤਾਂ ਦੀ ਕਹਾਣੀ ਨੂੰ ਪੇਸ਼ ਕੀਤਾ ਗਿਆ ਜਿਸ ਜੱਸੀ ਗਿੱਲ, ਨਿੰਜਾ ਤੇ ਰਣਜੀਤ ਬਾਵਾ ਦੋਸਤ ਹਨ ਤੇ ਇਸ ਮੂਵੀ ‘ਚ ਨਾਇਕਾ ਦੀ ਭੂਮਿਕਾ ‘ਚ ਨਵਨੀਤ ਕੌਰ ਢਿੱਲੋਂ, ਮੁਸਕਾਨ ਸੇਠੀ ਤੇ ਆਰੂਸ਼ੀ ਸ਼ਰਮਾ ਨਜ਼ਰ ਆਉਣਗੀਆਂ। ਪੰਕਜ ਬੱਤਰਾ ਦੀ ਫਿਲਮ ਹਾਈ ਐਂਡ ਯਾਰੀਆਂ ਜਿਸ ‘ਚ ਰੋਮਾਂਸ , ਐਂਕਸਨ ਤੇ ਹਾਸਾ ਦੇਖਣ ਨੂੰ ਮਿਲੇਗਾ। ਇਹ ਮੂਵੀ 22 ਫਰਵਰੀ ਨੂੰ ਸਿਨਮਾ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ।

Related Post