ਜੱਸੀ ਗਿੱਲ ਦੀ ਆਵਾਜ਼ ‘ਚ ‘ਹਾਈ ਐਂਡ ਯਾਰੀਆਂ’ ਫਿਲਮ ਦਾ ਦੂਜਾ ਗੀਤ ਪਾ ਰਿਹਾ ਹੈ ਧੂਮਾਂ

Written by  Lajwinder kaur   |  January 30th 2019 03:34 PM  |  Updated: January 30th 2019 03:34 PM

ਜੱਸੀ ਗਿੱਲ ਦੀ ਆਵਾਜ਼ ‘ਚ ‘ਹਾਈ ਐਂਡ ਯਾਰੀਆਂ’ ਫਿਲਮ ਦਾ ਦੂਜਾ ਗੀਤ ਪਾ ਰਿਹਾ ਹੈ ਧੂਮਾਂ

ਪੰਕਜ ਬੱਤਰਾ ਦੀ ਫਿਲਮ ‘ਹਾਈ ਐਂਡ ਯਾਰੀਆਂ’ ਜਿਸ ‘ਚ ਤਿੰਨ ਗਾਇਕਾਂ ਦੀ ਤਿੱਕੜੀ ਦੇਖਣ ਨੂੰ ਮਿਲੇਗੀ। ਫਿਲਮ ਦੇ ਟਰੇਲਰ ਅਤੇ ਪਹਿਲੇ ਗੀਤ ‘ਰੱਬਾ ਵੇ’ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਚੁੱਕਿਆ ਹੈ। ਹੁਣ ਇਸ ਮੂਵੀ ਦਾ ਦੂਜਾ ਗੀਤ ‘ਚੁਰਾਈ ਜਾਂਦਾ ਏ’ ਰਿਲੀਜ਼ ਹੋ ਚੁੱਕਿਆ ਹੈ, ਜਿਸ ਨੂੰ ਜੱਸੀ ਗਿੱਲ ਦੀ ਪਿਆਰੀ ਆਵਾਜ਼ ਦਾ ਤੜਕਾ ਲਗਾਇਆ ਗਿਆ ਹੈ। ਜੱਸੀ ਗਿੱਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਵੀਡੀਓ ਸ਼ੇਅਰ ਕਰਕੇ ਦੱਸਿਆ ਹੈ ਕਿ ‘ਚੁਰਾਈ ਜਾਂਦਾ ਏ’ ਗੀਤ ਸਰੋਤਿਆਂ ਦੇ ਰੂਬਰੂ ਹੋ ਚੁੱਕਿਆ ਹੈ।

 

View this post on Instagram

 

Churai Janda eh is Out on YouTube guys .. sunke dseo kive lgea ? Music @goldboymusicworld Lyrics @nirmaan01

A post shared by Jassie Gill (@jassie.gill) on

ਹੋਰ ਵੇਖੋ: ਗਗਨ ਕੋਕਰੀ ਦੀ ਨਵੀਂ ਲੁੱਕ ਨੇ ਕੀਤਾ ਮੁਟਿਆਰਾਂ ਨੂੰ ਕਾਇਲ

ਹਰ ਵਾਰ ਦੀ ਤਰ੍ਹਾਂ ਜੱਸੀ ਗਿੱਲ ਨੇ ਇਸ ਰੋਮਾਂਟਿਕ ਗੀਤ ਨੂੰ ਵੀ ਬਹੁਤ ਖੂਬਸੂਰਤ ਗਾਇਆ ਹੈ। ਗੀਤ ਦੀ ਵੀਡੀਓ ਵੀ ਬਹੁਤ ਹੀ ਸ਼ਾਨਦਾਰ ਹੈ ਜਿਸ ‘ਚ ਲੰਡਨ ਦੀਆਂ ਸੜਕਾਂ ਤੇ ਸੁੰਦਰ ਇਮਾਰਤਾਂ ਦੇਖਣ ਨੂੰ ਮਿਲ ਰਹੀਆਂ ਨੇ। ‘ਚੁਰਾਈ ਜਾਂਦਾ ਏ’ ਗੀਤ ਦੀ ਵੀਡੀਓ ‘ਚ ਜੱਸੀ ਗਿੱਲ, ਨਿੰਜਾ, ਰਣਜੀਤ ਬਾਵਾ, ਨਵਨੀਤ ਕੌਰ ਢਿੱਲੋਂ, ਮੁਸਕਾਨ ਸੇਠੀ ਤੇ ਆਰੂਸ਼ੀ ਸ਼ਰਮਾ ਨਜ਼ਰ ਆ ਰਹੇ ਹਨ। ਇਸ ਗੀਤ ਨੂੰ ਰਿਲੀਜ਼ ਹੋਏ ਕੁਝ ਹੀ ਘੰਟੇ ਹੋਏ ਨੇ ਤੇ ਸਰੋਤਿਆਂ ਵੱਲੋਂ ਇਸ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਹੁਣ ਤੱਕ ਲੱਖਾਂ ਹੀ ਵੀਊਜ਼ ਮਿਲ ਚੁੱਕੇ ਨੇ।

ਹੋਰ ਵੇਖੋ: ‘ਹਾਈ ਐਂਡ ਯਾਰੀਆਂ’ ਦਾ ਪਹਿਲਾ ਗੀਤ ‘ਰੱਬਾ ਵੇ’ ਕਰ ਰਿਹਾ ਹੈ ਸਭ ਨੂੰ ਭਾਵੁਕ

‘ਚੁਰਾਈ ਜਾਂਦਾ ਏ’ ਗੀਤ ਦੇ ਬੋਲ ਨਿਰਮਾਣ ਨੇ ਲਿਖੇ ਨੇ ਤੇ ਗੀਤ ਦਾ ਮਿਊਜ਼ਿਕ ਗੋਲਡ ਬੁਆਏ ਨੇ ਦਿੱਤਾ ਹੈ। ਇਸ ਗੀਤ ਨੂੰ ਜੰਗਲੀ ਮਿਊਜ਼ਿਕ ਦੇ ਲੇਬਲ ਹੇਠ ਸਪੀਡ ਰਿਕਾਰਡਸ ਦੇ ਯੂਟਿਊਬ ਚੈਨਲ ‘ਤੇ ਰਿਲੀਜ਼ ਕੀਤਾ ਗਿਆ ਹੈ। ਤਿੰਨ ਦੋਸਤਾਂ ਦੀ ਕਹਾਣੀ ਨੂੰ ਪੇਸ਼ ਕਰਦੀ ਮੂਵੀ ‘ਹਾਈ ਐਂਡ ਯਾਰੀਆਂ’ ਬਾਈ ਫਰਵਰੀ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਵੇਗੀ।

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network