ਉਮਰ ਰਿਆਜ਼ ਬਾਰੇ ਕਹੀ ਗਈ ਗੰਦੀ ਗੱਲ, ਹਿਮਾਂਸ਼ੀ ਖੁਰਾਣਾ ਤੇ ਆਸਿਮ ਰਿਆਜ਼ ਦਾ ਫੁੱਟਿਆ ਗੁੱਸਾ
Rupinder Kaler
November 3rd 2021 01:33 PM
Bigg Boss 15 ਵਿੱਚ ਇਸ ਵਾਰ ਜਬਰਦਸਤ ਘਮਾਸਾਨ ਦੇਖਣ ਨੂੰ ਮਿਲ ਰਿਹਾ ਹੈ । ਇਸ ਵਾਰ ਸ਼ੋਅ ਵਿੱਚ ਗਾਲੀ ਗਲੋਚ ਤੋਂ ਇਲਾਵਾ ਪ੍ਰਤੀਭਾਗੀ ਇੱਕ ਦੁਜੇ ਨਾਲ ਹੱਥੋਪਾਈ ਕਰਦੇ ਵੀ ਨਜ਼ਰ ਆ ਰਹੇ ਹਨ । ਸਲਮਾਨ ਖ਼ਾਨ ਦੇ ਵਾਰ ਵਾਰ ਸਮਝਾਉਣ ਦੇ ਬਾਵਜੂਦ ਇਹ ਪ੍ਰਤੀਭਾਗੀ ਮੰਨਦੇ ਦਿਖਾਈ ਨਹੀਂ ਦਿੰਦੇ । ਇਸ ਮਾਮਲੇ ਵਿੱਚ ਸਿੰਬਾ ਨਾਗਪਾਲ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ । ਉਸ ਨੇ ਆਪਣੇ ਸਾਥੀ ਪ੍ਰਤੀਭਾਗੀ ਉਮਰ ਰਿਆਜ਼ (umar riaz) ਨੂੰ ਧੱਕਾ ਦੇ ਕੇ ਪੂਲ ਵਿੱਚ ਸੁੱਟ ਦਿੱਤਾ । ਇਹੀ ਨਹੀਂ ਉਸ ਨੇ ਉਮਰ ਨੂੰ ਅੱਤਵਾਦੀ ਵੀ ਕਿਹਾ ।
Exactly same situation happened in BB14, Vikas pushed arshi into the pool & got evicted.