ਉਮਰ ਰਿਆਜ਼ ਬਾਰੇ ਕਹੀ ਗਈ ਗੰਦੀ ਗੱਲ, ਹਿਮਾਂਸ਼ੀ ਖੁਰਾਣਾ ਤੇ ਆਸਿਮ ਰਿਆਜ਼ ਦਾ ਫੁੱਟਿਆ ਗੁੱਸਾ

Written by  Rupinder Kaler   |  November 03rd 2021 01:33 PM  |  Updated: November 03rd 2021 01:33 PM

ਉਮਰ ਰਿਆਜ਼ ਬਾਰੇ ਕਹੀ ਗਈ ਗੰਦੀ ਗੱਲ, ਹਿਮਾਂਸ਼ੀ ਖੁਰਾਣਾ ਤੇ ਆਸਿਮ ਰਿਆਜ਼ ਦਾ ਫੁੱਟਿਆ ਗੁੱਸਾ

Bigg Boss 15  ਵਿੱਚ ਇਸ ਵਾਰ ਜਬਰਦਸਤ ਘਮਾਸਾਨ ਦੇਖਣ ਨੂੰ ਮਿਲ ਰਿਹਾ ਹੈ । ਇਸ ਵਾਰ ਸ਼ੋਅ ਵਿੱਚ ਗਾਲੀ ਗਲੋਚ ਤੋਂ ਇਲਾਵਾ ਪ੍ਰਤੀਭਾਗੀ ਇੱਕ ਦੁਜੇ ਨਾਲ ਹੱਥੋਪਾਈ ਕਰਦੇ ਵੀ ਨਜ਼ਰ ਆ ਰਹੇ ਹਨ । ਸਲਮਾਨ ਖ਼ਾਨ ਦੇ ਵਾਰ ਵਾਰ ਸਮਝਾਉਣ ਦੇ ਬਾਵਜੂਦ ਇਹ ਪ੍ਰਤੀਭਾਗੀ ਮੰਨਦੇ ਦਿਖਾਈ ਨਹੀਂ ਦਿੰਦੇ । ਇਸ ਮਾਮਲੇ ਵਿੱਚ ਸਿੰਬਾ ਨਾਗਪਾਲ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ । ਉਸ ਨੇ ਆਪਣੇ ਸਾਥੀ ਪ੍ਰਤੀਭਾਗੀ ਉਮਰ ਰਿਆਜ਼ (umar riaz) ਨੂੰ ਧੱਕਾ ਦੇ ਕੇ ਪੂਲ ਵਿੱਚ ਸੁੱਟ ਦਿੱਤਾ । ਇਹੀ ਨਹੀਂ ਉਸ ਨੇ ਉਮਰ ਨੂੰ ਅੱਤਵਾਦੀ ਵੀ ਕਿਹਾ ।

ਹੋਰ ਪੜ੍ਹੋ :

ਇਸ ਮਾਮਲੇ ਵਿੱਚ ਸ਼ਹਿਨਾਜ਼ ਗਿੱਲ ਨੇ ਹਰ ਇੱਕ ਨੂੰ ਛੱਡਿਆ ਪਿੱਛੇ, ਸੋਸ਼ਲ ਮੀਡੀਆ ’ਤੇ ਖੂਬ ਹੋ ਰਹੀ ਹੈ ਚਰਚਾ

ਇਸ ਸਭ ਨੂੰ ਦੇਖ ਕੇ ਸੋਸ਼ਲ ਮੀਡੀਆ ਤੇ ਮਾਹੌਲ ਗਰਮਾ ਗਿਆ ਹੈ । ਇਸ ਦੇ ਨਾਲ ਹੀ ਜਸਟਿਸ ਫਾਰ ਉਮਰ ਰਿਆਜ਼ ਵੀ ਸੋਸ਼ਲ ਮੀਡੀਆ ਤੇ ਟਰੈਂਡ ਕਰ ਰਿਹਾ ਹੈ । ਆਸਿਮ (asim riaz)  ਨੇ ਆਪਣੇ ਭਰਾ ਦਾ ਪੂਰਾ ਪੱਖ ਪੂਰਿਆ ਹੈ । ਆਸਿਮ (asim riaz)  ਨੇ ਲਿਖਿਆ ਹੈ ‘ਤੁਹਾਨੂੰ ਬੁਰਾ ਲੱਗੇਗਾ…ਤੁਹਾਨੂੰ ਸਮਾਂ ਲੱਗੇਗਾ। ਤੁਹਾਨੂੰ ਸਮਰਪਣ ਦੀ ਭਾਵਨਾ ਲੈ ਕੇ ਆਉਣੀ ਹੋਵੇਗੀ । ਮੈਂ ਤੁਹਾਨੂੰ ਵਾਅਦਾ ਕਰਦਾ ਹਾਂ ਕਿ ਤੁਸੀਂ ਆਪਣੇ ਗੋਲ ’ਤੇ ਪਹੁੰਚੋਗੇ ।

ਇਸ ਸਭ ਦੇ ਆਪਣੇ ਮਾਇਨੇ ਹਨ’ । ਇਸੇ ਤਰ੍ਹਾਂ ਹਿਮਾਂਸ਼ੀ (himanshi khurana) ਨੇ ਲਿਖਿਆ ‘ਭਾਵੇਂ ਸਮਰਥਨ ਕਰੋ ਭਾਵਂੇ ਨਾ ਕਰੋ , ਇੱਥੇ ਸਹੀ ਗਲਤ ਲੱਗਦਾ ਹੈ, ਤੇ ਗਲਤ ਸਹੀ …ਜਿੰਨਾ ਮਰਜੀ ਬੋਲੋ ਇੱਥੇ ਕੁਝ ਨਹੀਂ ਹੋਣ ਵਾਲਾ ਪਰ ਕਿਸੇ ਨੂੰ ਬੋਲੀ ਹੋਈ ਗੱਲ ਹਮੇਸ਼ਾ ਉਸ ਦਾ ਪਿੱਛਾ ਕਰਦੀ ਹੈ । ਪਰ ਹਰ ਸਾਲ ਇੱਥੇ ਰੂਲ ਬਦਲ ਜਾਂਦੇ ਹਨ । ਤੁਸੀਂ ਇੱਕ ਬੰਦੇ ਲਈ ਅੱਤਵਾਦੀ ਸ਼ਬਦ ਦੀ ਵਰਤੋਂ ਕਰ ਰਹੇ ਹੋ ? ਪਰ ਫਿਰ ਵੀ ਸਿੰਬਾ ਸਹੀ ਹੋਵੇਗਾ’ ।

You May Like This
DOWNLOAD APP


© 2023 PTC Punjabi. All Rights Reserved.
Powered by PTC Network