‘ਤੁਮ ਬਿਨ’ ਫ਼ਿਲਮ ਦਾ ਹੀਰੋ ਹਿਮਾਂਸ਼ੂ ਮਲਿਕ ਅੱਜ ਕੱਲ੍ਹ ਇਸ ਤਰ੍ਹਾਂ ਗੁਜ਼ਾਰ ਰਿਹਾ ਹੈ ਜ਼ਿੰਦਗੀ

By  Rupinder Kaler July 29th 2021 01:02 PM

ਚੜ੍ਹਦੇ ਸੁਰਜ ਨੂੰ ਹਰ ਕੋਈ ਸਲਾਮ ਕਰਦਾ ਹੈ । ਬਾਲੀਵੁੱਡ ਵਿੱਚ ਵੀ ਕੁਝ ਇਸ ਤਰ੍ਹਾਂ ਹੀ ਹੁੰਦਾ ਹੈ । ਬਾਲੀਵੁੱਡ ਵਿੱਚ ਟਿਕ ਪਾਉਣਾ ਬਹੁਤ ਔਖਾ ਹੈ । ਅੱਜ ਇਸੇ ਤਰ੍ਹਾਂ ਦੇ ਅਦਾਕਾਰ ਦੀ ਗੱਲ ਕਰਦੇ ਹਾਂ ਜਿਨ੍ਹਾਂ ਦੀ ਕਿਊਟਨੈੱਸ ਦੇ ਕੁੜੀਆਂ ਮਰਦੀਆਂ ਸਨ । ਪਰ ਹੁਣ ਉਹਨਾਂ ਦੀ ਅਜਿਹੀ ਹਾਲਤ ਹੋ ਗਈ ਹੈ ਕਿ ਉਹਨਾਂ ਨੂੰ ਪਹਿਚਾਨਣਾ ਵੀ ਔਖਾ ਹੋ ਗਿਆ ਹੈ । ਅਸੀਂ ਗੱਲ ਕਰ ਰਹੇ ਹਾਂ 2001 ਵਿੱਚ ਆਈ ਫ਼ਿਲਮ ਤੁਮ ਬਿਨ ਦੇ ਹੀਰੋ ਹਿਮਾਂਸ਼ੂ ਮਲਿਕ ਦੀ । ਇਹ ਫ਼ਿਲਮ ਸੁਪਰਹਿੱਟ ਫ਼ਿਲਮ ਸੀ, ਜਿਸ ਦੇ ਗਾਣੇ ਵੀ ਹਿੱਟ ਸਨ ।

ਹੋਰ ਪੜ੍ਹੋ :

ਅਦਾਕਾਰਾ ਸ਼ਰਲਿਨ ਚੋਪੜਾ ਨੇ ਰਾਜ ਕੁੰਦਰਾ ‘ਤੇ ਲਗਾਏ ਜਿਨਸੀ ਸ਼ੋਸ਼ਣ ਦੇ ਇਲਜ਼ਾਮ, ਕਿਹਾ ਜ਼ਬਰਦਸਤੀ ਕਿੱਸ ਕਰਨ ਦੀ ਕੀਤੀ ਕੋਸ਼ਿਸ਼

ਪਰ ਫ਼ਿਲਮ ਜਿੰਨੀ ਹਿੱਟ ਹੋਈ ਓਨੀਂ ਸਫਲਤਾ ਇਸ ਦੇ ਅਦਾਕਾਰਾਂ ਨੂੰ ਨਹੀਂ ਮਿਲੀ । ਹਿਮਾਂਸ਼ੂ ਪਹਿਲੀ ਵਾਰ ਸੋਨੂੰ ਨਿਗਮ ਦੀ ਐਲਬਮ ਦੀਵਾਨਾ ਵਿੱਚ ਦਿਖਾਈ ਦਿੱਤੇ ਸਨ । ਉਦੋਂ ਤੋਂ ਹੀ ਕੁੜੀਆਂ ਉਹਨਾਂ ਦੀਆਂ ਦੀਵਾਨੀਆਂ ਹੋ ਗਈਆਂ ਸਨ । ਇਸ ਤੋਂ ਬਾਅਦ ਉਹ ਕਾਮਸੂਤਰ : ਦ ਟੇਲ ਆਫ ਸਟੋਰੀ ਵਿੱਚ ਨਜ਼ਰ ਆਏ ਤੇ ਸਾਲ 2000 ਵਿੱਚ ਉਹਨਾਂ ਨੇ ਜੰਗਲ ਫ਼ਿਲਮ ਕੀਤੀ ।

ਪਰ ਫ਼ਿਲਮ ਸਫ਼ਲ ਨਹੀਂ ਹੋਈ । 2001 ਵਿੱਚ ਫ਼ਿਲਮ ਤੁਮ ਬਿਨ ਨਾਲ ਉਹਨਾਂ ਨੇ ਫਿਰ ਸਫਲਤਾ ਦਾ ਸਵਾਦ ਚੱਖਿਆ । ਹਿਮਾਂਸ਼ੂ ਨੇ ਮਲਿਕਾ ਸੇਹਰਾਵਤ ਨਾਲ ਖਵਾਹਿਸ਼ ਫ਼ਿਲਮ ਕੀਤੀ ਇਹ ਫ਼ਿਲਮ ਕਿਸਿੰਗ ਸੀਨ ਕਰਕੇ ਚਰਚਾ ਵਿੱਚ ਤਾਂ ਰਹੀ ਪਰ ਸਫਲ ਨਹੀਂ ਹੋਈ । ਹਿਮਾਂਸ਼ੂ ਨੇ ਆਪਣੇ ਕਰੀਅਰ ਵਿੱਚ ਕੁਝ ਹੋਰ ਫ਼ਿਲਮਾਂ ਵੀ ਕੀਤੀਆਂ ਪਰ ਉਹ ਹੌਲੀ ਹੌਲੀ ਬਾਲੀਵੁੱਡ ਵਿੱਚੋਂ ਗਾਇਬ ਹੋ ਗਏ ।

 

View this post on Instagram

 

A post shared by Himanshu Malik (@himanshuthemalik)

ਇੰਡਸਟਰੀ ਦੇ ਚਾਕਲੇਟੀ ਹੀਰੋ ਦੀ ਹਾਲਤ ਇਸ ਤਰ੍ਹਾਂ ਦੀ ਹੋ ਗਈ ਹੈ ਕਿ ਉਹਨਾਂ ਦੇ ਸਿਰ ਦੇ ਵਾਲ ਉੱਡ ਗਏ ਹਨ ਤੇ ਉਹਨਾਂ ਨੂੰ ਪਹਿਚਾਨਣਾ ਵੀ ਮੁਸ਼ਕਿਲ ਹੋ ਗਿਆ ਹੈ । ਉਹ ਏਨੀਂ ਦਿਨੀਂ ਪ੍ਰੋਡਿਊਸਰ ਤੇ ਸਕਰੀਨ ਰਾਈਟਰ ਦਾ ਕੰਮ ਕਰਦੇ ਹਨ ।

Related Post