ਅਦਾਕਾਰਾ ਸ਼ਰਲਿਨ ਚੋਪੜਾ ਨੇ ਰਾਜ ਕੁੰਦਰਾ ‘ਤੇ ਲਗਾਏ ਜਿਨਸੀ ਸ਼ੋਸ਼ਣ ਦੇ ਇਲਜ਼ਾਮ, ਕਿਹਾ ਜ਼ਬਰਦਸਤੀ ਕਿੱਸ ਕਰਨ ਦੀ ਕੀਤੀ ਕੋਸ਼ਿਸ਼

Written by  Shaminder   |  July 29th 2021 12:29 PM  |  Updated: July 29th 2021 12:32 PM

ਅਦਾਕਾਰਾ ਸ਼ਰਲਿਨ ਚੋਪੜਾ ਨੇ ਰਾਜ ਕੁੰਦਰਾ ‘ਤੇ ਲਗਾਏ ਜਿਨਸੀ ਸ਼ੋਸ਼ਣ ਦੇ ਇਲਜ਼ਾਮ, ਕਿਹਾ ਜ਼ਬਰਦਸਤੀ ਕਿੱਸ ਕਰਨ ਦੀ ਕੀਤੀ ਕੋਸ਼ਿਸ਼

ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ 14  ਦਿਨਾਂ ਦੀ ਨਿਆਂਇਕ ਹਿਰਾਸਤ ‘ਚ ਹਨ । ਇਸ ਦੌਰਾਨ ਉਸ ਬਾਰੇ ਇੱਕ ਤੋਂ ਬਾਅਦ ਇੱਕ ਖੁਲਾਸੇ ਹੋ ਰਹੇ ਹਨ । ਰਾਜ ਕੁੰਦਰਾ ਦੀ ਗ੍ਰਿਫਤਾਰੀ ਤੋਂ ਬਾਅਦ ਕਈ ਹੀਰੋਇਨਾਂ ਉਸ ਦੇ ਐਪ ਹੌਟ ਸ਼ੋਟਸ ਬਾਰੇ ਖੁੱਲ ਕੇ ਸਾਹਮਣੇ ਆਈਆਂ ਹਨ । ਹੁਣ ਅਦਾਕਾਰਾ ਸ਼ਰਲਿਨ ਚੋਪੜਾ ਨੇ ਵੀ ਉਸ ‘ਤੇ ਸਰੀਰਕ ਸ਼ੋਸ਼ਣ ਦਾ ਇਲਜ਼ਾਮ ਲਗਾਇਆ ਹੈ ।

Shilpa Shetty Image From Instagram

ਹੋਰ ਪੜ੍ਹੋ : ਸੰਨੀ ਦਿਓਲ ਨੇ ਸਿਰਫ ਜ਼ਿੰਦਗੀ ਵਿੱਚ ਇੱਕ ਵਾਰ ਪੀਤੀ ਸ਼ਰਾਬ, ਸ਼ਰਾਬ ਪੀ ਕੇ ਹੋ ਗਿਆ ਸੀ ਇਹ ਹਾਲ 

Image From Instagram

ਸ਼ਰਲਿਨ ਚੋਪੜਾ ਨੇ ਆਪਣੀ ਸ਼ਿਕਾਇਤ ‘ਚ ਖੁਲਾਸਾ ਕੀਤਾ ਕਿ 2019  ਦੀ ਸ਼ੁਰੂਆਤ ‘ਚ ਰਾਜ ਕੁੰਦਰਾ ਨੇ ਉਸ ਦੇ ਮੈਨੇਜਰ ਨੂੰ ਇੱਕ ਆਫਰ ਦੇ ਬਾਰੇ ਗੱਲ ਕਰਨ ਦੇ ਲਈ ਬੁਲਾਇਆ ਸੀ । 27  ਮਾਰਚ, 2019 ਨੁੰ ਬਿਜਨੇਸ ਮੀਟਿੰਗ ਤੋਂ ਬਾਅਦ ਸ਼ਰਲਿਨ ਮੁਤਾਬਿਕ ਇੱਕ ਮੈਸੇਜ ਨੂੰ ਲੈ ਕੇ ਤਿੱਖੀ ਬਹਿਸ ਦੇ ਕਾਰਨ ਰਾਜ ਕੁੰਦਰਾ ਬਿਨਾਂ ਦੱਸੇ ਉਸ ਦੇ ਘਰ ਆਏ ਸਨ ਅਤੇ ਜਬਰਨ ਉਸ ਨੂੰ ਕਿੱਸ ਕਰਨ ਲੱਗੇ ਸਨ ।

Shilpa Shetty Image From Instagram

ਜਿਸ ਦਾ ਉਹ ਵਿਰੋਧ ਕਰ ਰਹੀ ਸੀ ।ਸ਼ਰਲਿਨ ਮੁਤਾਬਿਕ ਉਸ ਨੇ ਰਾਜ ਨੂੰ ਰੁਕਣ ਲਈ ਕਿਹਾ, ਕਿਉਂਕਿ ਉਹ ਥੋੜਾ ਡਰੀ ਹੋਈ ਸੀ ।ਥੋੜੀ ਦੇਰ ਬਾਅਦ ਉਹ ਰਾਜ ਨੂੰ ਧੱਕਾ ਦੇਣ ‘ਚ ਕਾਮਯਾਬ ਰਹੀ ਅਤੇ ਵਾਸ਼ਰੂਮ ‘ਚ ਚਲੀ ਗਈ ਸੀ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network