ਰੌਗਟੇਂ ਖੜੇ ਕਰਨ ਵਾਲਾ ਫਿਲਮ 'ਹੋਟਲ ਮੁੰਬਈ' ਦਾ ਟਰੇਲਰ

By  Lajwinder kaur January 11th 2019 12:20 PM -- Updated: January 11th 2019 04:15 PM

'ਹੋਟਲ ਮੁੰਬਈ' ਫ਼ਿਲਮ ਦਾ ਟਰੇਲਰ ਰਿਲੀਜ਼ ਹੋ ਚੁੱਕਿਆ ਹੈ, ਇਸ ਮੂਵੀ ਚ 2008 ‘ਚ ਹੋਏ ਮੁੰਬਈ ਦੇ ਤਾਜ ਪੈਲੇਸ ਹੋਟਲ 'ਤੇ ਹੋਏ ਹਮਲੇ 'ਤੇ ਆਧਾਰਿਤ ਬਣਾਈ ਗਈ ਹੈ। ਇਸ ਫਿਲਮ ਵਿਚ ਅਨੁਪਮ ਖੇਰ, ਦੇਵ ਪਟੇਲ, ਆਰਮੀ ਹੈਮਰ ਅਤੇ ਜੇਸਨ ਇਸਾਕਸ ਮੁੱਖ ਭੂਮਿਕਾਵਾਂ ਵਿਚ ਨਜ਼ਰ ਆ ਰਹੇ ਹਨ।

https://www.instagram.com/p/BsbVRpphs3K/

ਬਾਲੀਵੁੱਡ ਦੇ ਦਿੱਗਜ ਅਭਿਨੇਤਾ ਅਨੁਪਮ ਖੇਰ ਜੋ ਕਿ ਇਸ ਮੂਵੀ ਚ ਸ਼ੈੱਫ ਦੀ ਭੂਮਿਕ ਨਿਭਾਉਂਦੇ ਨਜ਼ਰ ਆ ਰਹੇ ਨੇ। ਅਨੁਪਮ ਖੇਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਫਿਲਮ ਦਾ ਟਰੇਲਰ ਨੂੰ ਸ਼ੇਅਰ ਕਰਦੇ ਹੋਏ ਦੱਸਿਆ ਹੈ ਕਿ ਮੂਵੀ ਹੋਟਲ ਮੁੰਬਈ ਮਾਰਚ ਚ ਰਿਲੀਜ਼ ਹੋਵੇਗੀ। ਹੋਟਲ ਮੁੰਬਈ ਦੇ ਟਰੇਲਰ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

https://www.instagram.com/p/BsbVRpphs3K/

ਫਿਲਮ ਹੋਟਲ ਮੁੰਬਈ ‘ਚ ਮੁੰਬਈ ਦੇ ਆਲੀਸ਼ਾਨ ਤਾਜ ਪੈਲੇਸ ਹੋਟਲ 'ਤੇ ਹਮਲੇ ਦਾ ਵਰਣਨ ਕਰਦੀ ਹੈ, ਜਿਸ 'ਚ ਪਾਕਿਸਤਾਨ ਤੋਂ ਆਏ ਅੱਤਵਾਦੀਆਂ ਨੇ ਹੋਟਲ 'ਤੇ ਕਬਜ਼ਾ ਕਰ ਲਿਆ ਅਤੇ ਤਿੰਨ ਦਿਨ ਤਕ ਸੁਰੱਖਿਆ ਫੋਰਸਾਂ ਨਾਲ ਚੱਲੇ ਸੰਘਰਸ਼ ਦੌਰਾਨ ਤੀਹ ਤੋਂ ਵੱਧ ਲੋਕ ਮਾਰੇ ਗਏ ਸਨ, ਜਿਨ੍ਹਾਂ ਵਿਚ ਹੋਟਲ ਦੇ ਕਈ ਕਰਮਚਾਰੀ ਅਤੇ ਕਈ ਮਹਿਮਾਨ ਸ਼ਾਮਲ ਸਨ। ਫਿਲਮ ਦਾ ਜ਼ਿਆਦਾਤਰ ਹਿੱਸਾ ਹੋਟਲ 'ਚ ਫਸੇ ਹੋਏ ਲੋਕਾਂ ਦੀ ਮਾਨਸਿਕਤਾ ਨੂੰ ਪੇਸ਼ ਕੀਤਾ ਗਿਆ ਹੈ ਤੇ ਨਾਲ ਹੀ ਦਿਖਾਇਆ ਗਿਆ ਹੈ ਹੋਟਲ ਦਾ ਸਟਾਫ ਤੇ ਹੋਟਲ ‘ਚ ਆਏ ਹੋਏ ਮਹਿਮਾਨ ਕਿਵੇਂ ਜ਼ਿੰਦਾ ਰਹਿਣ ਲਈ ਅਚਾਨਕ ਆਈ ਮੁਸੀਬਤ ਦਾ ਸਾਹਮਣਾ ਇਕੱਠੇ ਮਿਲ ਕੇ ਕਰਦੇ ਹਨ।

Hotel mumbai trailer: Anupam Kher and Dev Patel steals the show ਰੌਗਟੇਂ ਖੜੇ ਕਰਨ ਵਾਲਾ ਫਿਲਮ ਹੋਟਲ ਮੁੰਬਈ ਦਾ ਟਰੇਲਰ

ਹੋਰ ਵੇਖੋ: ਦੇਸੀ ਕਰਿਊ ਵਾਲਿਆਂ ਨੇ ਕੁੱਝ ਇਸ ਅੰਦਾਜ਼ ‘ਚ ਪੂਰਾ ਕੀਤਾ ਚੈਲੇਂਜ, ਦੇਵੋ ਵੀਡੀਓ

ਕੈਨੇਡਾ ਦੇ 'ਟੋਰਾਂਟੋ ਫਿਲਮ ਮੇਲੇ' ਵਿਚ ਮੁੰਬਈ ਦੇ ਤਾਜ ਪੈਲੇਸ ਹੋਟਲ 'ਤੇ ਹੋਏ ਹਮਲੇ 'ਤੇ ਆਧਾਰਿਤ ਫਿਲਮ 'ਹੋਟਲ ਮੁੰਬਈ' ਦਾ ਵਰਲਡ ਪ੍ਰੀਮੀਅਰ ਹੋਇਆ, ਜਿਸ ਦੀ ਲੋਕਾਂ ਨੇ ਖੜ੍ਹੇ ਹੋ ਕੇ ਸ਼ਲਾਘਾ ਕੀਤੀ। ਇਸ ਫਿਲਮ ਨੂੰ ਆਸਟ੍ਰੇਲੀਆ ਦੇ ਡਾਇਰੈਕਟਰ ਐਂਥਨੀ ਮਰਾਸ ਨੇ ਡਾਇਰੈਕਟ ਕੀਤਾ ਹੈ। ਦੱਸ ਦੇਈਏ ਕਿ ਅੱਤਵਾਦੀਆਂ ਨੇ ਮੁੰਬਈ ‘ਚ ਨਵੰਬਰ 2008 'ਚ ਲੜੀਵਾਰ ਹਮਲੇ ਕੀਤੇ ਸਨ ਅਤੇ ਤਾਜ ਪੈਲੇਸ ਹੋਟਲ 'ਤੇ ਹੋਇਆ ਹਮਲਾ ਵੀ ਇਸ ਦਾ ਹਿੱਸਾ ਸੀ। ਇਨ੍ਹਾਂ ਹਮਲਿਆਂ ਵਿਚ ਇੱਕ ਸੌ ਸੱਠ ਤੋਂ ਵੱਧ ਲੋਕ ਮਾਰੇ ਗਏ ਸਨ ਅਤੇ ਸੈਂਕੜੇ ਲੋਕ ਜ਼ਖਮੀ ਹੋਏ ਸਨ।

Related Post