‘ਕਿਸਾਨ ਦੇ ਪੁੱਤ ਹਾਂ, ਕਿਸਾਨਾਂ ਨਾਲ ਖੜ੍ਹੇ ਆਂ ਤੇ ਖੜ੍ਹਾਂਗੇ’- ਰਵਿੰਦਰ ਗਰੇਵਾਲ

By  Lajwinder kaur September 29th 2020 12:36 PM -- Updated: September 29th 2020 12:48 PM

ਕੇਂਦਰ ਸਰਕਾਰ ਵੱਲੋਂ ਖੇਤੀ ਬਿੱਲਾਂ ਦੇ ਵਿਰੋਧ ‘ਚ ਕਿਸਾਨਾਂ ਵੱਲੋਂ ਪੂਰੇ ਪੰਜਾਬ ‘ਚ ਧਰਨੇ ਪ੍ਰਦਰਸ਼ਨਾਂ ਦਾ ਸਿਲਸਿਲਾ ਕਈ ਦਿਨਾਂ ਤੋਂ ਚੱਲ ਰਿਹਾ ਹੈ । ਜਿਸ ਕਰਕੇ ਪੰਜਾਬ ‘ਚ ਵੱਖ-ਵੱਖ ਥਾਵਾਂ ‘ਤੇ ਰੋਸ ਪ੍ਰਦਰਸ਼ਨ ਚੱਲ ਰਹੇ ਹਨ ।

Kisan dharna  ਹੋਰ ਪੜ੍ਹੋ : ਸ਼ਵੇਤਾ ਸਿੰਘ ਕ੍ਰਿਤੀ ਨੇ ਸ਼ੇਅਰ ਕੀਤੀ ਆਪਣੇ ਮਰਹੂਮ ਭਰਾ ਸੁਸ਼ਾਂਤ ਸਿੰਘ ਰਾਜਪੂਤ ਦੀ ਇਹ ਖ਼ਾਸ ਤਸਵੀਰ, ਕਿਹਾ-‘ਅਰਦਾਸ ਕਰੋ..ਕਿਉਂਕਿ ਅਰਦਾਸਾਂ ਸੁਣੀਆਂ ਜਾਂਦੀਆਂ ਨੇ’

ਪੰਜਾਬੀ ਗਾਇਕ ਰਵਿੰਦਰ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਰੋਸ ਪ੍ਰਦਰਸ਼ਨ ਦੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ- ‘ਕਿਸਾਨੀ ਬਚਾਓ....ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ.. ਕਿਸਾਨ ਦੇ ਪੁੱਤ ਹਾਂ, ਕਿਸਾਨਾਂ ਨਾਲ ਖੜੇ ਆਂ ਤੇ ਖੜਾਂਗ...ਰੋਸ ਧਰਨਾ ਬਟਾਲਾ’ ।

ravinder grewal join farmer protest

ਜਿਸਦੇ ਚੱਲਦੇ ਬੀਤੇ ਦਿਨ ਕਿਸਾਨਾਂ ਤੇ ਪੰਜਾਬੀ ਕਲਾਕਾਰਾਂ ਵੱਲੋਂ ਬਟਾਲੇ ‘ਚ ਰੋਸ ਪ੍ਰਦਰਸ਼ਨ ਕੀਤਾ ਗਿਆ ।

punjabi Singer join farmer protest

ਇਸ ਧਰਨ ‘ਚ ਬਹੁਤ ਸਾਰੇ ਪੰਜਾਬੀ ਸਿੰਗਰ ਜਿਵੇਂ ਰਵਿੰਦਰ ਗਰੇਵਾਲ, ਦੀਪ ਸਿੱਧੂ, ਕੰਵਰ ਗਰੇਵਾਲ, ਹਰਜੀਤ ਹਰਮਨ, ਜੱਸ ਬਾਜਵਾ, ਹਰਭਜਨ ਮਾਨ, ਐਮੀ ਵਿਰਕ ਤੇ ਕਈ ਹੋਰ ਗਾਇਕ ਸ਼ਾਮਿਲ ਹੋਏ ਨੇ । ਪੰਜਾਬੀ ਗਾਇਕ ਵੱਧ ਚੜ੍ਹ ਕੇ ਕਿਸਾਨਾਂ ਦੇ ਲਈ ਆਪਣੀ ਆਵਾਜ਼ ਬੁਲੰਦ ਕਰ ਰਹੇ ਹਨ ।

ravinder grewal farmer protest batala

Related Post