ਸ਼ਵੇਤਾ ਸਿੰਘ ਕ੍ਰਿਤੀ ਨੇ ਸ਼ੇਅਰ ਕੀਤੀ ਆਪਣੇ ਮਰਹੂਮ ਭਰਾ ਸੁਸ਼ਾਂਤ ਸਿੰਘ ਰਾਜਪੂਤ ਦੀ ਇਹ ਖ਼ਾਸ ਤਸਵੀਰ, ਕਿਹਾ-‘ਅਰਦਾਸ ਕਰੋ..ਕਿਉਂਕਿ ਅਰਦਾਸਾਂ ਸੁਣੀਆਂ ਜਾਂਦੀਆਂ ਨੇ’

written by Lajwinder kaur | September 27, 2020

ਬਾਲੀਵੁੱਡ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਜੋ ਕਿ 34 ਸਾਲ ਦੀ ਉਮਰ ‘ਚ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ । ਉਨ੍ਹਾਂ ਦੀ ਮੌਤ ਦਾ ਪਰਿਵਾਰ ਵਾਲਿਆਂ ਤੇ ਫੈਨਜ਼  ਬਹੁਤ ਨੂੰ ਵੱਡਾ ਝਟਕਾ ਲੱਗਿਆ ਸੀ । ਜਿਸ ਕਰਕੇ ਉਨ੍ਹਾਂ ਦੀ ਭੈਣ ਸ਼ਵੇਤਾ ਸਿੰਘ ਕ੍ਰਿਤੀ ਜੋ ਕਿ ਆਪਣੇ ਭਰਾ ਦੀ ਮੌਤ ਦੇ ਸੱਚ ਲਈ ਸੋਸ਼ਲ ਮੀਡੀਆ ਉੱਤੇ #Justice4SSR ਮੁਹਿੰਮ ਚਲਾਈ ਹੋਈ ਹੈ ।  shweta singh kirti post her late brother ਇਸ ਤੋਂ ਇਲਾਵਾ ਉਹ ਆਪਣੇ ਮਰਹੂਮ ਭਰਾ ਸੁਸ਼ਾਂਤ ਸਿੰਘ ਰਾਜਪੂਤ ਦੀਆਂ ਤਸਵੀਰਾਂ ਦੇ ਨਾਲ ਪ੍ਰਸ਼ੰਸਕਾਂ ਨੂੰ ਖ਼ਾਸ ਮੈਸੇਜ ਦਿੰਦੇ ਰਹਿੰਦੇ ਨੇ । justice for sushant singh rajput ਹਾਲ ਹੀ ‘ਚ ਉਨ੍ਹਾਂ ਨੇ ਸੁਸ਼ਾਂਤ ਸਿੰਘ ਰਾਜਪੂਤ ਦੀ ਖ਼ਾਸ ਤਸਵੀਰ ਸਾਂਝੀ ਕੀਤੀ ਹੈ । ਜਿਸ ‘ਚ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਮੱਥਾ ਟੇਕਦੇ ਹੋਏ ਨਜ਼ਰ ਆ ਰਹੇ ਨੇ। sushant singh rajput ਸ਼ਵੇਤਾ ਨੇ ਲਿਖਿਆ ਹੈ ਕਿ- ‘ਅਰਦਾਸ ਕਰੋ... ਕਿਉਂਕਿ ਅਰਦਾਸਾਂ ਸੁਣੀਆਂ ਜਾਂਦੀਆਂ ਤੇ ਚਮਤਕਾਰ ਹੁੰਦੇ ਹਨ ।‘ ਇਸ ਪੋਸਟ ਉੱਤੇ ਫੈਨਜ਼ ਵੀ ਸੁਸ਼ਾਂਤ ਸਿੰਘ ਰਾਜਪੂਤ ਦੇ ਲਈ ਇਨਸਾਫ ਵਾਲੇ ਮੈਸੇਜ ਕਰ ਰਹੇ ਹਨ । ਇੱਕ ਲੱਖ ਤੋਂ ਵੱਧ ਲਾਈਕਸ ਇਸ ਪੋਸਟ ਉੱਤੇ ਆ ਚੁੱਕੇ ਹਨ । sushant singh rajput with family

0 Comments
0

You may also like