ਸੁਸ਼ਾਂਤ ਸਿੰਘ ਰਾਜਪੂਤ ਦੀ ਭੈਣ ਸ਼ਵੇਤਾ ਸਿੰਘ ਕ੍ਰਿਤੀ ਦੀ ਪੋਸਟ ਹੋਈ ਵਾਇਰਲ, ਭਗਵਾਨ ਦੀ ਤਸਵੀਰ ਸ਼ੇਅਰ ਕਰਦੇ ਹੋਏ ਬੋਲੀ-‘ਚਲੋ ਸੱਚ ਲਈ ਇਕੱਠੇ ਖੜ੍ਹੇ ਹੋਈਏ’

Written by  Lajwinder kaur   |  July 30th 2020 12:32 PM  |  Updated: July 30th 2020 12:48 PM

ਸੁਸ਼ਾਂਤ ਸਿੰਘ ਰਾਜਪੂਤ ਦੀ ਭੈਣ ਸ਼ਵੇਤਾ ਸਿੰਘ ਕ੍ਰਿਤੀ ਦੀ ਪੋਸਟ ਹੋਈ ਵਾਇਰਲ, ਭਗਵਾਨ ਦੀ ਤਸਵੀਰ ਸ਼ੇਅਰ ਕਰਦੇ ਹੋਏ ਬੋਲੀ-‘ਚਲੋ ਸੱਚ ਲਈ ਇਕੱਠੇ ਖੜ੍ਹੇ ਹੋਈਏ’

ਬਾਲੀਵੁੱਡ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਜੋ ਕਿ 34 ਸਾਲ ਦੀ ਉਮਰ ‘ਚ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ । ਉਨ੍ਹਾਂ ਦੀ ਮੌਤ ਬਾਲੀਵੁੱਡ ਇੰਡਸਟਰੀ ਦੇ ਨਾਲ-ਨਾਲ ਉਨ੍ਹਾਂ ਦੇ ਫੈਨਜ਼ ਨੂੰ ਵੀ ਵੱਡਾ ਝਟਕਾ ਲੱਗਿਆ ਸੀ । ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਨੂੰ ਲੈ ਕੇ ਐਕਟਰ ਦੇ ਫੈਨਜ਼ ਲਗਾਤਾਰ ਸੋਸ਼ਲ ਮੀਡੀਆ ਉੱਤੇ ਸੀਬੀਆਈ ਜਾਂਚ ਦੀ ਮੰਗ ਕਰ ਰਹੇ ਹਨ । ਹੋਰ ਵੇਖੋ : ਸੰਜਨਾ ਨੇ ਸੁਸ਼ਾਂਤ ਦੇ ਨਾਲ ‘ਦਿਲ ਬੇਚਾਰਾ’ ਦਾ ਪਹਿਲਾ ਦਿਨ ਯਾਦ ਕਰਦੇ ਹੋਏ ਪਾਈ ਭਾਵੁਕ ਪੋਸਟ, ਸ਼ੇਅਰ ਕੀਤੀ ਵੀਡੀਓ ਤੇ ਕੁਝ ਤਸਵੀਰਾਂ

ਸੁਸ਼ਾਂਤ ਦੀ ਭੈਣ ਸ਼ਵੇਤਾ ਸਿੰਘ ਕ੍ਰਿਤੀ ਨੇ ਇੱਕ ਪੋਸਟ ਸ਼ੇਅਰ ਕੀਤੀ ਹੈ । ਉਨ੍ਹਾਂ ਭਗਵਾਨ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਚਲੋ ਇਕੱਠੇ ਖੜ੍ਹੇ ਹੁੰਦੇ ਹਾਂ... ਚਲੋ ਇਕੱਠੇ ਸੱਚ ਲਈ ਖੜ੍ਹੇ ਹੁੰਦੇ ਹਾਂ’। ਇਸ ਤੋਂ ਪਹਿਲਾਂ ਸ਼ਵੇਤਾ ਸਿੰਘ ਕ੍ਰਿਤੀ ਨੇ ਇੱਕ ਪੋਸਟ ਸ਼ੇਅਰ ਕੀਤੀ ਸੀ, ਜਿਸ ਵਿੱਚ ਉਨ੍ਹਾਂ ਨੇ ਸੁਸ਼ਾਂਤ ਸਿੰਘ ਰਾਜਪੂਤ ਦੀ ਇੱਕ ਫੋਟੋ ਵੀ ਸਾਂਝਾ ਕੀਤੀ ਸੀ । ਪੋਸਟ ਵਿੱਚ ਐਕਟਰ ਦੀ ਭੈਣ ਨੇ ਲਿਖਿਆ ਸੀ -ਜੇ ਸੱਚ ਮਾਇਨੇ ਨਹੀਂ ਰੱਖਦਾ ਤਾਂ ਕੁਝ ਵੀ ਮਾਇਨੇ ਨਹੀਂ ਰੱਖਦਾ । ਇਸ ਤੋਂ ਇਲਾਵਾ ਉਹ ਨੇ ਪਹਿਲਾਂ ਵੀ ਆਪਣੇ ਭਰਾ ਦੀਆਂ ਕੁਝ ਤਸਵੀਰਾਂ ਤੇ ਅਖੀਰਲੀ ਗੱਲ ਬਾਤ ਨੂੰ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤਾ ਸੀ ।

ਸੁਸ਼ਾਂਤ ਸਿੰਘ ਰਾਜਪੂਤ ਦੀ ਅਖੀਰਲੀ ਫ਼ਿਲਮ ‘ਦਿਲ ਬੇਚਾਰਾ’ ਦਰਸ਼ਕਾਂ ਦੇ ਸਨਮੁੱਖ ਹੋ ਚੁੱਕੀ ਹੈ । ਫ਼ਿਲਮ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network