ਗਿੱਪੀ ਗਰੇਵਾਲ ਲੈ ਕੇ ਆ ਰਹੇ ਨੇ ਆਪਣੀ ਫ਼ਿਲਮ ‘ਇੱਕ ਸੰਧੂ ਹੁੰਦਾ ਸੀ’ ਦਾ ਪ੍ਰੀ-ਟੀਜ਼ਰ

By  Lajwinder kaur January 8th 2020 11:58 AM

ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਦੀ ਆਉਣ ਵਾਲੀ ਫ਼ਿਲਮ ‘ਇੱਕ ਸੰਧੂ ਹੁੰਦਾ ਸੀ’ ਨੂੰ ਲੈ ਕੇ ਦਰਸ਼ਕ ਬੜੀ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ। ਜਿਸਦੇ ਚੱਲਦੇ ਗਿੱਪੀ ਗਰੇਵਾਲ ਆਪਣੀ ਫ਼ਿਲਮ ‘ਇੱਕ ਸੰਧੂ ਹੁੰਦਾ ਸੀ’ ਦਾ ਪ੍ਰੀ ਟੀਜ਼ਰ ਕੱਲ੍ਹ ਨੂੰ ਲੈ ਕੇ ਆ ਰਹੇ ਹਨ ਤੇ ਪੂਰਾ ਟੀਜ਼ਰ 13 ਜਨਵਰੀ ਨੂੰ ਦਰਸ਼ਕਾਂ ਦੀ ਝੋਲੀ ਪਵੇਗਾ।

View this post on Instagram

 

Hockey chalugi 28th feb Nu ??? Kal swere aa riha pre-teaser ? #ikSandhuHundaSi Directed By @rakesshhmehta #28feb2020 @nehasharmaofficial @dheerajkkumar @theroshanprince @babbalrai9 @vikramjeetvirk @raghveerboliofficial @anmolkwatra96 @thehumblemusic @bally_singh_kakar @omjeestarstudioss

A post shared by Gippy Grewal (@gippygrewal) on Jan 7, 2020 at 7:39pm PST

ਗਿੱਪੀ ਗਰੇਵਾਲ ਤੇ ਰੌਸ਼ਨ ਪ੍ਰਿੰਸ ਹੋਰਾਂ ਨੇ ਆਪਣੇ-ਆਪਣੇ ਸੋਸ਼ਲ ਮੀਡੀਆ ਅਕਾਉਂਟਸ ਉੱਤੇ ਫ਼ਿਲਮ ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਹਾਕੀ ਚੱਲੋਗੀ 28th ਫਰਵਰੀ ਨੂੰ...ਕੱਲ੍ਹ ਸਵੇਰੇ ਆ ਰਿਹਾ ਹੈ ਪ੍ਰੀ-ਟੀਜ਼ਰ...’

 

View this post on Instagram

 

Happy Faces @thesachinahuja @malkitsingh_goldenstar @misspooja @kanthkalerofficial & @theroshanprince

A post shared by Rosshan Prince (@theroshanprince) on Jan 3, 2020 at 3:41am PST

ਹੋਰ ਵੇਖੋ:ਗਿੱਪੀ ਗਰੇਵਾਲ ਨੇ ਦਿਖਾਇਆ ਵੱਡਾ ਦਿਲ, ਜਗਦੀਪ ਸਿੱਧੂ ਦੇ ‘ਸੁਫ਼ਨਾ’ ਲਈ ਬਦਲੀ ਆਪਣੀ ਫ਼ਿਲਮ ਦੀ ਰਿਲੀਜ਼ ਡੇਟ

ਦੱਸ ਦਈਏ ਇਹ ਫ਼ਿਲਮ ਐਕਸ਼ਨ ਤੇ ਡਰਾਮੇ ਦਾ ਫੁੱਲ ਡੋਜ਼ ਹੋਵੇਗੀ। ਇਸ ਫ਼ਿਲਮ ‘ਚ ਗਿੱਪੀ ਗਰੇਵਾਲ ਤੋਂ ਇਲਾਵਾ ਰੌਸ਼ਨ ਪ੍ਰਿੰਸ, ਨੇਹਾ ਸ਼ਰਮਾ, ਬੱਬਲ ਰਾਏ, ਅਨਮੋਲ ਕਵਾਤਰਾ, ਧੀਰਜ ਕੁਮਾਰ ਤੇ ਪੰਜਾਬੀ ਮਨੋਰੰਜਨ ਇੰਸਟਡਰੀ ਦੇ ਕਈ ਹੋਰ ਕਲਾਕਾਰ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਇਹ ਫ਼ਿਲਮ ਰਾਕੇਸ਼ ਮਹਿਤਾ ਦੇ ਨਿਰਦੇਸ਼ਨ ਹੇਠ ਤਿਆਰ ਕੀਤੀ ਗਈ ਹੈ। ਇਸ ਫ਼ਿਲਮ ਦੀ ਕਹਾਣੀ ਜੱਸ ਗਰੇਵਾਲ ਨੇ ਲਿਖੀ ਹੈ ਤੇ ਡਾਇਲਾਗਸ ਪ੍ਰਿੰਸ ਕੰਵਲਜੀਤ ਸਿੱਘ ਦੀ ਕਲਮ ‘ਚੋਂ ਨਿਕਲੇ ਨੇ। ਇਹ ਫ਼ਿਲਮ 28 ਫਰਵਰੀ ਨੂੰ ਸਿਨੇਮਾ ਘਰਾਂ ‘ਚ ਦਰਸ਼ਕਾਂ ਦਾ ਮਨੋਰੰਜਨ ਕਰਦੀ ਹੋਈ ਨਜ਼ਰ ਆਵੇਗੀ।

ਜੇ ਗੱਲ ਕਰੀਏ ਗਿੱਪੀ ਗਰੇਵਾਲ ਦੀ ਵਰਕ ਫਰੰਟ ਦੀ ਤਾਂ ਉਨ੍ਹਾਂ ਨੇ 2020 ਦੀ ਸ਼ੁਰੂਆਤ ਆਪਣੇ ਨਵੇਂ ਗੀਤ ਵੇਅਰ ਬੇਬੀ ਵੇਅਰ ਦੇ ਨਾਲ ਕੀਤੀ ਹੈ। ਇਸ ਗੀਤ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਜਿਸਦੇ ਚੱਲਦੇ ਗਾਣਾ ਟਰੈਂਡਿੰਗ ‘ਚ ਚੱਲ ਰਿਹਾ ਹੈ।

Related Post