ਗਿੱਪੀ ਗਰੇਵਾਲ ਨੇ ਦਿਖਾਇਆ ਵੱਡਾ ਦਿਲ, ਜਗਦੀਪ ਸਿੱਧੂ ਦੇ ‘ਸੁਫ਼ਨਾ’ ਲਈ ਬਦਲੀ ਆਪਣੀ ਫ਼ਿਲਮ ਦੀ ਰਿਲੀਜ਼ ਡੇਟ

Written by  Lajwinder kaur   |  October 13th 2019 01:10 PM  |  Updated: October 13th 2019 01:21 PM

ਗਿੱਪੀ ਗਰੇਵਾਲ ਨੇ ਦਿਖਾਇਆ ਵੱਡਾ ਦਿਲ, ਜਗਦੀਪ ਸਿੱਧੂ ਦੇ ‘ਸੁਫ਼ਨਾ’ ਲਈ ਬਦਲੀ ਆਪਣੀ ਫ਼ਿਲਮ ਦੀ ਰਿਲੀਜ਼ ਡੇਟ

ਲੇਖਕ ਤੇ ਡਾਇਰੈਕਟਰ ਜਗਦੀਪ ਸਿੱਧੂ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਪੋਸਟ ਸਾਂਝੀ ਕੀਤੀ ਹੈ। ਜਿਸ ‘ਚ ਉਨ੍ਹਾਂ ਨੇ ਸੁਫ਼ਨਾ ਫ਼ਿਲਮ ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਟੀਮ ਕਿਸਮਤ ਇੱਕ ਵਾਰ ਫਿਰ ਤੋਂ ਲਵ ਸਟੋਰੀ ਨਾਲ ਦਿਲ ਜਿੱਤਣ ਆ ਰਹੀ ਹੈ ਵੈਲਨਟਾਇਨ ਡੇਅ ‘ਤੇ...ਧੰਨਵਾਦ ਗਿੱਪੀ ਬਾਈ ਨੂੰ..ਮੇਰੀ ਨਿੱਕੀ ਜਿਹੀ ਬੇਨਤੀ ਤੇ ਬਾਈ ਨੇ ਇੱਕ ਸੰਧੂ ਹੁੰਦਾ ਸੀ ਦੀ ਰਿਲੀਜ਼ ਡੇਟ 21 ਫ਼ਰਵਰੀ ਤੋਂ 28 ਫ਼ਰਵਰੀ ਕਰ ਦਿੱਤੀ ਹੈ..ਇਹ ਗੱਲ ਹੈ..14 ਫ਼ਰਵਰੀ ਨੂੰ ਰੋਮਾਂਸ ਤੇ 28 ਫ਼ਰਵਰੀ ਨੂੰ ਹਾਕੀ ਖੜਕੂ...’

ਦੱਸ ਦਈਏ ਸੁਫ਼ਨਾ ਫ਼ਿਲਮ ਦੀ ਕਹਾਣੀ ਵੀ ਜਗਦੀਪ ਸਿੱਧੂ ਵੱਲੋਂ ਲਿਖੀ ਗਈ ਹੈ ਤੇ ਫ਼ਿਲਮ ਨੂੰ ਡਾਇਰੈਕਟ ਵੀ ਖ਼ੁਦ ਹੀ ਕਰਨਗੇ। ਇਸ ਫ਼ਿਲਮ ‘ਚ ਮੁੱਖ ਭੂਮਿਕਾ ‘ਚ ਐਮੀ ਵਿਰਕ ਤੇ ਤਾਨੀਆ ਨਜ਼ਰ ਆਉਣਗੇ। ਸੁਫ਼ਨਾ ਫ਼ਿਲਮ ਅਗਲੇ ਸਾਲ 14 ਫ਼ਰਵਰੀ ਵੈਲੇਨਟਾਈਨ ਡੇਅ ਵਾਲੇ ਦਿਨ ਵੱਡੇ ਪਰਦੇ ‘ਤੇ ਦੇਖਣ ਨੂੰ ਮਿਲੇਗੀ।

ਹੋਰ ਵੇਖੋ: ਗਿੱਪੀ ਗਰੇਵਾਲ ਦੀ ‘ਇੱਕ ਸੰਧੂ ਹੁੰਦਾ ਸੀ’ ਰਿਲੀਜ਼ ਡੇਟ ‘ਚ ਬਦਲਾਅ, ਜਾਣੋ 8 ਮਈ ਦੀ ਜਗ੍ਹਾ ਹੁਣ ਕਦੋਂ ਹੋਵੇਗੀ ਰਿਲੀਜ਼

ਉਧਰ ਗਿੱਪੀ ਗਰੇਵਾਲ ਦੀ ਫ਼ਿਲਮ ‘ਇੱਕ ਸੰਧੂ ਹੁੰਦਾ ਸੀ’ ਜਿਸ ਨੂੰ ਰਾਕੇਸ਼ ਮਹਿਤਾ ਵੱਲੋਂ ਡਾਇਰੈਕਟ ਕੀਤਾ ਜਾ ਰਿਹਾ ਹੈ। ਇਸ ਫ਼ਿਲਮ ‘ਚ ਗਿੱਪੀ ਗਰੇਵਾਲ ਤੋਂ ਇਲਾਵਾ ਨੇਹਾ ਸ਼ਰਮਾ, ਰੌਸ਼ਨ ਪ੍ਰਿੰਸ, ਬੱਬਲ ਰਾਏ, ਸਮਾਜ ਸੇਵਕ ਅਨਮੋਲ ਕਵਾਤਰਾ ਤੇ ਕਈ ਹੋਰ ਪੰਜਾਬੀ ਇੰਡਸਟਰੀ ਦੇ ਨਾਮੀ ਚਿਹਰੇ ਨਜ਼ਰ ਆਉਣਗੇ। ਇਹ ਫ਼ਿਲਮ ਪਹਿਲਾ 8 ਮਈ ਨੂੰ ਰਿਲੀਜ਼ ਹੋਣੀ ਸੀ, ਪਰ ਰਿਲੀਜ਼ ਡੇਟ ਬਦਲਕੇ 21 ਫ਼ਰਵਰੀ ਕਰ ਦਿੱਤੀ ਗਈ ਸੀ ਤੇ ਹੁਣ ਇੱਕ ਵਾਰ ਫ਼ਿਰ ਤੋਂ ਰਿਲੀਜ਼ ਡੇਟ ‘ਚ ਬਦਲਾਅ ਕਰਕੇ 28 ਫ਼ਰਵਰੀ ਕਰ ਦਿੱਤੀ ਗਈ ਹੈ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network