‘ਇੱਕਾ’ ਦੇ ਨਵੇਂ ਗੀਤ ‘ਨੀਂਦਰਾਂ’ ਦਾ ਪੀਟੀਸੀ ‘ਤੇ ਹੋਵੇਗਾ ਵਰਲਡ ਪ੍ਰੀਮੀਅਰ
ਪੰਜਾਬੀ ਗਾਇਕਾ ਤੇ ਰੈਪਰ ਇੱਕਾ ਬਹੁਤ ਜਲਦ ਆਪਣੇ ਨਵੇਂ ਸਿੰਗਲ ਟਰੈਕ ਦੇ ਨਾਲ ਨਜ਼ਰ ਆਉਣ ਵਾਲੇ ਹਨ। ਜੀ ਹਾਂ ਉਹ ਆਪਣਾ ਨਵਾਂ ਗੀਤ ਨੀਂਦਰਾਂ (Nindra) ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਹਨ। ਇਸ ਗੀਤ ਦਾ 17 ਜਨਵਰੀ ਨੂੰ ਵਰਲਡ ਪ੍ਰੀਮੀਅਰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕ ਦੇ ਉੱਤੇ ਕੀਤਾ ਜਾਵੇਗਾ।
View this post on Instagram
ਇਸ ਗਾਣੇ ਦੇ ਬੋਲ ਇੱਕਾ ਨੇ ਖੁਦ ਹੀ ਲਿਖੇ ਨੇ ਤੇ ਮਿਊਜ਼ਿਕ The PropheC ਨੇ ਦਿੱਤਾ ਹੈ। ਇਸ ਗਾਣੇ ਦਾ ਟੀਜ਼ਰ ਵੀ ਰਿਲੀਜ਼ ਹੋ ਚੁੱਕਿਆ ਹੈ। ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਵੀਡੀਓ ‘ਚ ਅਦਾਕਾਰੀ ਵੀ ਇੱਕਾ ਖੁਦ ਕਰਦੇ ਹੋਏ ਨਜ਼ਰ ਆਉਣਗੇ। ਇਸ ਗਾਣੇ ਨੂੰ VYRLOriginals ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਜਾਵੇਗਾ।
ਜੇ ਗੱਲ ਕਰੀਏ ਇੱਕਾ ਦੇ ਮਿਊਜ਼ਿਕ ਵਰਕ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਜਿਵੇਂ ‘ਹਾਫ ਵਿੰਡੋ ਡਾਉਨ’,’ਦਿਸ ਇਜ਼ ਲਾਈਫ਼’, ‘ਸ਼ੁਰੂਆਤ’, ‘ਠੀਕ ਹੈ ਠੀਕ ਹੈ’ ਵਰਗੇ ਕਈ ਗੀਤ ਦੇ ਚੁੱਕੇ ਹਨ। ਇਸ ਤੋਂ ਇਲਾਵਾ ਉਹ ਅਖਿਲ, ਦਿਲਜੀਤ ਦੋਸਾਂਝ,ਗੁਰੂ ਰੰਧਾਵਾ ਵਰਗੇ ਕਈ ਨਾਮੀ ਗਾਇਕਾਂ ਦੇ ਗੀਤ ‘ਚ ਰੈਪ ਦਾ ਤੜਕਾ ਲਗਾ ਚੁੱਕੇ ਹਨ।