Ikko Mikke: ਪਿਆਰ ‘ਚ ਫਸੇ ਅਹਿਸਾਸ ਦੀ ਕਹਾਣੀ ਨੂੰ ਬਿਆਨ ਕਰ ਰਿਹਾ ਹੈ ਸਤਿੰਦਰ ਸਰਤਾਜ ਦਾ ਨਵਾਂ ਗੀਤ ‘ਸੁੱਤੇ ਰਹਿਣ ਦੇ ਪੰਛੀ’, ਦੇਖੋ ਵੀਡੀਓ  

By  Lajwinder kaur November 10th 2021 12:50 PM -- Updated: November 10th 2021 12:52 PM

ਪੰਜਾਬੀ ਇੰਡਸਟਰੀ ਦੇ ਕਮਾਲ ਦੇ ਸੂਫੀ ਗਾਇਕ ਸਤਿੰਦਰ ਸਰਤਾਜ Satinder Sartaaj ਜਿਨ੍ਹਾਂ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਹਰ ਇੱਕ ਨੂੰ ਆਪਣਾ ਮੁਰੀਦ ਬਣਾਇਆ ਹੋਇਆ ਹੈ। ਇੱਕ ਵਾਰ ਫਿਰ ਤੋਂ ਉਹ ਆਪਣੇ ਨਵੇਂ ਮਿੱਠੇ ਜਿਹੇ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਗਏ ਹਨ। ਜੀ ਹਾਂ ਉਹ ਸੁੱਤੇ ਰਹਿਣ ਦੇ ਪੰਛੀ (Suttey Rehan De Panchi ) ਟਾਈਟਲ ਹੇਠ ਨਵਾਂ ਗੀਤ ਲੈ ਕੇ ਆਏ ਨੇ। ਇਹ ਗੀਤ ਉਨ੍ਹਾਂ ਦੀ ਪਹਿਲੀ ਪੰਜਾਬੀ ਫ਼ਿਲਮ ਇੱਕੋ ਮਿੱਕੇ (Ikko Mikke) 'ਚੋਂ ਹੈ। ਇਸ ਗੀਤ ਦੇ ਨਾਲ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਫਿਰ ਤੋਂ ਯਾਦ ਕਰਵਾਇਆ ਹੈ ਕਿ ਇਹ ਫ਼ਿਲਮ ਮੁੜ ਤੋਂ ਰਿਲੀਜ਼ ਹੋ ਰਹੀ ਹੈ।

ਹੋਰ ਪੜ੍ਹੋ : Malala Yousafzai's Marriage: ਨੋਬਲ ਪੁਰਸਕਾਰ ਜੇਤੂ ਮਲਾਲਾ ਯੂਸਫਜ਼ਈ ਦਾ ਹੋਇਆ ਵਿਆਹ, ਜਸਟਿਨ ਟਰੂਡੋ ਤੋਂ ਲੈ ਕੇ ਕਈ ਹੋਰ ਨਾਮੀ ਹਸਤੀਆਂ ਨੇ ਦਿੱਤੀ ਵਧਾਈ

aditi sharma

ਜੀ ਹਾਂ ਇੱਕ ਵਾਰ ਫਿਰ ਤੋਂ ਉਨ੍ਹਾਂ ਦੀ ਫ਼ਿਲਮ ‘ਇੱਕੋ ਮਿੱਕੇ’ ਸਿਨੇਮਾ ਘਰਾਂ ‘ਚ ਰੌਣਕ ਲਗਾਉਣ ਦੇ ਲਈ ਤਿਆਰ ਹੈ । ਪਿਆਰ ਦੇ ਖ਼ੂਬਸੂਰਤ ਰਿਸ਼ਤੇ ‘ਤੇ ਬਣਾਈ ਗਈ ਫ਼ਿਲਮ ‘ਇੱਕੋ ਮਿੱਕੇ’ ਜੋ ਇਸ ਸਾਲ 26 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ‘ਚ ਨਾਜ਼ੁਕ ਡੋਰ ਨਾਲ ਬੰਨੇ ਹੋਏ ਪਤੀ ਪਤਨੀ ਦੇ ਖੂਬਸੂਰਤ ਰਿਸ਼ਤੇ ਨੂੰ ਵੱਡੇ ਪਰਦੇ ਉੱਤੇ ਪੇਸ਼ ਕੀਤਾ ਜਾਵੇਗਾ। ਅਨੋਖੀ ਪਿਆਰ ਦੀ ਦਾਸਤਾਨ ਵਾਲੀ ਇਹ ਕਹਾਣੀ ਪੰਕਜ ਵਰਮਾ ਵੱਲੋਂ ਲਿਖੀ ਹੈ ਤੇ ਉਨ੍ਹਾਂ ਦੇ ਨਿਰਦੇਸ਼ਨ ਹੇਠ ਇਸ ਫ਼ਿਲਮ ਨੂੰ ਤਿਆਰ ਕੀਤਾ ਹੈ । ਇਸ ਫ਼ਿਲਮ ‘ਚ ਸਤਿੰਦਰ ਤੇ ਅਦਿਤੀ ਸ਼ਰਮਾ ਤੋਂ ਇਲਾਵਾ ਸਰਦਾਰ ਸੋਹੀ, ਮਹਾਬੀਰ ਭੁੱਲਰ, ਵਿਜੈ ਕੁਮਾਰ, ਨਵਦੀਪ ਕਲੇਰ ਤੋਂ ਇਲਾਵਾ ਕਈ ਹੋਰ ਪੰਜਾਬੀ ਕਲਾਕਾਰ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ।

ਹੋਰ ਪੜ੍ਹੋ : ਪਲਕ ਤਿਵਾਰੀ ਨੇ ਆਪਣੀ ਮਾਂ ਸ਼ਵੇਤਾ ਤਿਵਾਰੀ ਦੇ ਨਾਲ ਵਧਾਇਆ ਸੋਸ਼ਲ ਮੀਡੀਆ ਦਾ ਤਾਪਮਾਨ, ‘ਬਿਜਲੀ ਬਿਜਲੀ’ ਗੀਤ ਉੱਤੇ ਬਣਾਇਆ ਸ਼ਾਨਦਾਰ ਵੀਡੀਓ

satinder sartaaj pic

ਇਹ ਫ਼ਿਲਮ ਪਿਛਲੇ ਸਾਲ ਵੀ ਰਿਲੀਜ਼ ਹੋਈ ਸੀ, ਪਰ ਕੋਵੀਡ-19 ਕਰਕੇ ਸਿਨੇਮਾ ਘਰਾਂ ਨੂੰ ਬੰਦ ਕਰ ਦਿੱਤਾ ਗਿਆ ਸੀ। ਜਿਸ ਕਰਕੇ ਇਹ ਫ਼ਿਲਮ ਸਿਰਫ ਕੁਝ ਹੀ ਦਿਨ ਵੱਡੇ ਪਰਦਾ ਦਾ ਸ਼ਿੰਗਾਰ ਬਣ ਪਾਈ ਸੀ। ਜਿਸ ਕਰਕੇ ਦਰਸ਼ਕ ਇਸ ਫ਼ਿਲਮ ਨੂੰ ਦੇਖ ਨਹੀਂ ਸੀ ਪਾਏ। ਪਰ ਹੁਣ ਇੱਕ ਵਾਰ ਤੋਂ ਫਿਰ ਸਿਨੇਮਾ ਘਰਾਂ ‘ਚ ਰੌਣਕਾਂ ਪਰਤਨੀਆਂ ਸ਼ੁਰੂ ਹੋ ਗਈਆਂ ਨੇ। ਜਿਸ ਦੇ ਚੱਲਦੇ ਇਹ ਫ਼ਿਲਮ ਮੁੜ ਤੋਂ ਰਿਲੀਜ਼ ਕੀਤੀ ਜਾ ਰਹੀ ਹੈ। ਜੇ ਗੱਲ ਕਰੀਏ ਸਤਿੰਦਰ ਸਰਤਾਜ ਦੇ ਆਉਣ ਵਾਲੇ ਵਰਕ ਫਰੰਟ ਦੀ ਤਾਂ ਉਹ ਨੀਰੂ ਬਾਜਵਾ ਦੇ ਨਾਲ ਕਲੀ ਜੋਟਾ ਟਾਈਟਲ ਹੇਠ ਬਣੀ ਫ਼ਿਲਮ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਣਗੇ। ਦੱਸ ਦਈਏ ਸਤਿੰਦਰ ਸਰਤਾਜ ਨੇ ਹਾਲੀਵੁੱਡ ਫ਼ਿਲਮ ‘ਦਿ ਬਲੈਕ ਪ੍ਰਿੰਸ’ ਦੇ ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ ਹੈ।

Related Post