ਪਲਕ ਤਿਵਾਰੀ ਨੇ ਆਪਣੀ ਮਾਂ ਸ਼ਵੇਤਾ ਤਿਵਾਰੀ ਦੇ ਨਾਲ ਵਧਾਇਆ ਸੋਸ਼ਲ ਮੀਡੀਆ ਦਾ ਤਾਪਮਾਨ, ‘ਬਿਜਲੀ ਬਿਜਲੀ’ ਗੀਤ ਉੱਤੇ ਬਣਾਇਆ ਸ਼ਾਨਦਾਰ ਵੀਡੀਓ

written by Lajwinder kaur | November 09, 2021

ਟੀਵੀ ਜਗਤ ਦੀ ਮਸ਼ੂਹਰ ਅਦਾਕਾਰਾ ਸ਼ਵੇਤਾ ਤਿਵਾਰੀ Shweta Tiwari ਦੀ ਧੀ ਪਲਕ ਤਿਵਾਰੀ  Palak Tiwari ਵੀ ਮਨੋਰੰਜਨ ਚ ਕਦਮ ਰੱਖ ਚੁੱਕੀ ਹੈ। ਜੀ ਹਾਂ ਹਾਲ ਹੀ ਚ ਪਲਕ ਤਿਵਾਰੀ ਹਾਰਡੀ ਸੰਧੂ ਦੇ ਗੀਤ ਬਿਜਲੀ ਬਿਜਲੀ ਚ ਬਤੌਰ ਮਾਡਲ ਅਦਾਕਾਰੀ ਕਰਦੀ ਹੋਈ ਨਜ਼ਰ ਆਈ। ਇਹ ਗੀਤ ਸੋਸ਼ਲ ਮੀਡੀਆ ਉੱਤੇ ਖੂਬ ਧੂਮ ਮਚਾ ਰਿਹਾ ਹੈ। ਯੂਟਿਊਬ ਉੱਤੇ ਟਰੈਂਡਿੰਗ ਚ ਚੱਲ ਰਿਹਾ ਹੈ। ਅਜਿਹੇ 'ਚ ਸ਼ਵੇਤਾ ਤਿਵਾਰੀ ਵੀ ਕਿਵੇਂ ਪਿੱਛੇ ਰਹਿੰਦੀ, ਉਨ੍ਹਾਂ ਨੇ ਵੀ ਆਪਣੀ ਧੀ ਪਲਕ ਦੇ ਨਾਲ ਆਪਣਾ ਡਾਂਸ ਵੀਡੀਓ ਬਣਾਇਆ ਹੈ। ਜੋ ਕਿ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਹੋ ਰਿਹਾ ਹੈ।

inside image of palak and shaweta image source- instagram

ਹੋਰ ਪੜ੍ਹੋ : ‘Warning’ ਫ਼ਿਲਮ ਦੇ ਪਹਿਲੇ ਗੀਤ ‘President’ ਦਾ ਪੋਸਟਰ ਆਇਆ ਸਾਹਮਣੇ, ਅੰਮ੍ਰਿਤ ਮਾਨ ਦੀ ਦਮਦਾਰ ਆਵਾਜ਼ ‘ਚ ਹੋਵੇਗਾ ਰਿਲੀਜ਼

ਸ਼ਵੇਤਾ ਤਿਵਾਰੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣਾ ਨਵਾਂ ਡਾਂਸ ਵੀਡੀਓ ਸ਼ੇਅਰ ਕੀਤਾ ਹੈ। ਵੀਡੀਓ ਚ ਉਹ ਆਪਣੀ ਧੀ ਪਲਕ ਦੇ ਨਾਲ ‘ਬਿਜਲੀ ਬਿਜਲੀ’ (Bijlee Bijlee) ਗੀਤ ਉੱਤੇ ਆਪਣੇ ਡਾਂਸ ਮੂਵਸ ਦੇ ਨਾਲ ਕਹਿਰ ਢਾਉਂਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ। ਵੱਡੀ ਗਿਣਤੀ ‘ਚ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਹਨ ਅਤੇ ਕਮੈਂਟ ਕਰਕੇ ਮਾਂ-ਧੀ ਦੀ ਤਾਰੀਫ ਕਰ ਰਹੇ ਹਨ।

ਹੋਰ ਪੜ੍ਹੋ : ਬ੍ਰਿਟਿਸ਼ ਸਿੱਖ ਮਹਿਲਾ ਆਰਮੀ ਅਫਸਰ ਹਰਪ੍ਰੀਤ ਚੰਦੀ ‘South Pole Adventure’ ਦੇ ਲਈ ਹੋਈ ਰਵਾਨਾ, ਪੰਜਾਬੀਆਂ ਲਈ ਇਹ ਹੈ ਮਾਣ ਦੀ ਗੱਲ

palak tiwari hot pics image source- instagram

ਪਲਕ ਤਿਵਾਰੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਪਲਕ ਤਿਵਾਰੀ ਉਨ੍ਹਾਂ ਸਟਾਰ ਬੱਚਿਆਂ ਵਿਚੋਂ ਇਕ ਹੈ ਜਿਨ੍ਹਾਂ ਦੀ ਫੈਨ ਫਾਲੋਇੰਗ ਕਿਸੇ ਸੁਪਰਸਟਾਰ ਤੋਂ ਘੱਟ ਨਹੀਂ ਹੈ। ਪਲਕ ਅਕਸਰ ਹੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਬਹੁਤ ਬੋਲਡ ਅਤੇ ਗਲੈਮਰਸ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਜਿਸ ਕਰਕੇ ਸੋਸ਼ਲ ਮੀਡੀਆ ਉੱਤੇ ਚੰਗੀ ਫੈਨ ਫਾਲਵਿੰਗ ਹੈ। ਜੇ ਗੱਲ ਕਰੀਏ ਸ਼ਵੇਤਾ ਤਿਵਾਰੀ ਦੇ ਵਰਕ ਫਰੰਟ ਦੀ ਤਾਂ ਉਹ ਟੀਵੀ ਦੇ ਕਈ ਨਮੀ ਸੀਰੀਅਲਾਂ ਚ ਕੰਮ ਕਰ ਚੁੱਕੀ ਹੈ। ਇਸ ਤੋਂ ਇਲਾਵਾ ਉਹ ਕਈ ਵੈੱਬ ਸੀਰੀਜ਼ ‘ਚ ਵੀ ਆਪਣੀ ਅਦਾਕਾਰੀ ਦੀਆਂ ਅਦਾਵਾਂ ਬਿਖੇਰ ਚੁੱਕੀ ਹੈ।

 

View this post on Instagram

 

A post shared by Shweta Tiwari (@shweta.tiwari)

You may also like