ਬਾਲੀਵੁੱਡ ਵਿੱਚ ਸੰਨੀ ਦਿਓਲ ਦੀ ਇਸ਼ਕਬਾਜ਼ੀ ਦੇ ਹੁੰਦੇ ਸਨ ਚਰਚੇ, ਇਹਨਾਂ ਹੀਰੋਇਨਾਂ ਨਾਲ ਚਲਾਇਆ ਸੀ ਚੱਕਰ
Rupinder Kaler
August 19th 2021 03:27 PM
ਸੰਨੀ ਦਿਓਲ (Sunny Deol) ਨੇ ਕਈ ਸੁਪਰਹਿੱਟ ਫ਼ਿਲਮਾਂ ਦਿੱਤੀਆਂ ਹਨ । ਉਹਨਾਂ ਦੀਆਂ ਫ਼ਿਲਮਾਂ ਦੇ ਨਾਲ ਨਾਲ ਉਹਨਾਂ ਦੇ ਇਸ਼ਕ ਦੇ ਚਰਚੇ ਵੀ ਰਹੇ ਹਨ । ਪਤਨੀ ਤੇ ਬੱਚਿਆਂ ਦੇ ਹੋਣ ਦੇ ਬਾਵਜੂਦ ਸੰਨੀ ਦਾ ਕਈ ਹੀਰੋਇਨਾਂ ਨਾਲ ਨਾਂਅ ਜੁੜਿਆ । ਅੰਮ੍ਰਿਤਾ ਸਿੰਘ (amrita singh) ਨੇ ਸੰਨੀ ਦੇ ਨਾਲ ‘ਬੇਤਾਬ’ ਫ਼ਿਲਮ ਰਾਹੀਂ ਬਾਲੀਵੁੱਡ ਵਿੱਚ ਕਦਮ ਰੱਖਿਆ ਸੀ । ਫ਼ਿਲਮ ਹਿੱਟ ਹੋਈ ਤਾਂ ਹਰ ਪਾਸੇ ਇਸ ਜੋੜੀ ਦੇ ਚਰਚੇ ਸ਼ੁਰੂ ਹੋ ਗਏ । ਇਸ ਤੋਂ ਬਾਅਦ ਸੰਨੀ ਤੇ ਅੰਮ੍ਰਿਤਾ ਨੇ 1984 ਵਿੱਚ ਇੱਕ ਹੋਰ ਫ਼ਿਲਮ ਵਿੱਚ ਕੰਮ ਕੀਤਾ । ਇਸ ਫ਼ਿਲਮ ਤੋਂ ਬਾਅਦ ਅੰਮ੍ਰਿਤਾ ਸੰਨੀ (Sunny Deol) ਤੇ ਫਿਦਾ ਹੋ ਗਈ ਸੀ ਤੇ ਉਹ ਸੰਨੀ ਨਾਲ ਵਿਆਹ ਕਰਨਾ ਚਾਹੁੰਦੀ ਸੀ । ਪਰ ਅੰਮ੍ਰਿਤਾ ਦੀ ਮਾਂ ਇਸ ਰਿਸ਼ਤੇ ਦੇ ਖਿਲਾਫ ਸੀ ।