ਜਗਦੀਪ ਰੰਧਾਵਾ ਨੇ ਭਾਵੁਕ ਹੋ ਕੇ ਸ਼ੇਅਰ ਕੀਤੀ ਇਹ ਤਸਵੀਰ, ਕਿਹਾ- ‘ਬੰਦ ਕਮਰਿਆਂ ‘ਚੋਂ ਲਿਖੇ ਆਡਰ ਲਾਕਡਾਊਨ ਤਾਂ ਲਗਾ ਦਿੰਦੇ ਨੇ ਪਰ ਇਨ੍ਹਾਂ ਬਾਰੇ ਵੀ ਜ਼ਰੂਰ ਸੋਚਣਾ ਚਾਹੀਦਾ ਕਿ...’

By  Lajwinder kaur April 21st 2021 03:45 PM

ਭਾਰਤ ਦੇਸ਼ ਪਤਾ ਨਹੀਂ ਕਿਹੜੇ ਪਾਸੇ ਚੱਲ ਰਿਹਾ ਹੈ, ਚਾਰੇ-ਪਾਸੇ ਹਾਹਾਕਾਰ ਮਚੀ ਹੋਈ ਹੈ। ਕੋਰੋਨਾ ਮਹਾਮਾਰੀ ਨੇ ਆਪਣਾ ਭਿਆਨਕ ਰੂਪ ਲਿਆ ਹੋਇਆ ਹੈ। ਭਾਰਤ ਅਜਿਹਾ ਦੇਸ਼ ਹੈ ਜਿੱਥੇ ਵੱਡੀ ਗਿਣਤੀ ‘ਚ ਲੋਕ ਰੋਜ਼ਾਨਾ ਮਿਹਨਤ ਕਰਦੇ ਨੇ ਤਾਂ ਉਨ੍ਹਾਂ ਦੇ ਚੁੱਲ੍ਹੇ ‘ਚ ਅੱਗ ਬਲਦੀ ਹੈ ਤੇ ਤਵੇ ‘ਤੇ ਰੋਟੀ ਪਕਦੀ ਹੈ। ਅਜਿਹੇ ਚ ਕੇਂਦਰ ਤੇ ਸੂਬਾ ਸਰਕਾਰਾਂ ਸਖਤ ਕਦਮ ਚੁੱਕ ਕੇ ਲਾਕਡਾਊਨ ਲਗਾ ਰਹੀ ਹੈ । ਜਿਸ ਕਰਕੇ ਲੋਕਾਂ ਨੂੰ ਰੋਜ਼ੀ ਰੋਟੀ ਦਾ ਫਿਕਰ ਪਿਆ ਹੋਇਆ ਹੈ। ਅਜਿਹੇ ਚ ਦਿਹਾੜੀਦਾਰ ਦੱਬਕੇ ਦੇ ਦੁੱਖ ਨੂੰ  ਬਿਆਨ ਕਰਦੀ ਤਸਵੀਰ ਐਕਟਰ ਜਗਦੀਪ ਰੰਧਾਵਾ ਨੇ ਸਾਂਝੀ ਕੀਤੀ ਹੈ।

jagdeep randhawa image Image Source: facebook

ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਨੇ ‘Justin Bieber’ ਗੀਤ ‘ਤੇ ਬਣਾਈ ਕਿਊਟ ਜਿਹੀ ਵੀਡੀਓ, ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ, ਦੇਖੋ ਵੀਡੀਓ

jagdeep randhawa image from delhi kisani andolan Image Source: facebook

ਉਨ੍ਹਾਂ ਨੇ ਇੱਕ ਮਿਹਨਤ ਕਰਨ ਵਾਲੇ ਬੱਚੇ ਦੀ ਤਸਵੀਰ ਸਾਂਝੀ ਕੀਤੀ ਹੈ । ਜਿਸ ਨੇ ਹੱਥ ‘ਚ ਸੁੱਕਾ ਰਾਸ਼ਨ ਚੁੱਕਿਆ ਹੋਇਆ ਹੈ ਤੇ ਉਸ ਦੇ ਚਿਹਰੇ ‘ਤੇ ਅਗਲੇ ਦਿਨ ਦੀ ਰੋਟੀ ਦਾ ਫਿਕਰ ਸਾਫ ਦੇਖਣ ਨੂੰ ਮਿਲ ਰਿਹਾ ਹੈ ।

inside image of jagdeep sandhu shared emotional post for poor boy Image Source: facebook

ਐਕਟਰ ਤੇ ਗਾਇਕ ਜਗਦੀਪ ਰੰਧਾਵਾ ਨੇ ਕੈਪਸ਼ਨ ‘ਚ ਲਿਖਿਆ ਹੈ- ‘ਬੰਦ ਕਮਰਿਆਂ ‘ਚੋਂ ਲਿਖੇ ਆਡਰ ਲਾਕਡਾਊਨ ਤਾਂ ਲਗਾ ਦਿੰਦੇ ਨੇ ਪਰ ਇਨ੍ਹਾਂ ਬਾਰੇ ਵੀ ਜ਼ਰੂਰ ਸੋਚਣਾ ਚਾਹੀਦਾ ਕਿ ਇਨ੍ਹਾਂ ਤੇ ਕੀ ਗੁਜ਼ਰਦੀ ਹੋਵੇਗੀ ਕਿਵੇਂ ਇਹ ਗੁਜ਼ਾਰਾ ਕਰਨਗੇ ਜੋ ਰੋਜ਼ ਸਵੇਰ ਤੋਂ ਸ਼ਾਮ ਤਕ ਦੋ ਵਕਤ ਦੀ ਰੋਟੀ ਲਈ ਜੂਝਦੇ ਨੇ’ । ਇਸ ਪੋਸਟ ਉੱਤੇ ਪ੍ਰਸ਼ੰਸਕਾਂ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ।

punjabi actor jagdeep randhawa Image Source: facebook

Related Post