ਸ਼ਹਿਨਾਜ਼ ਗਿੱਲ ਨੇ ‘Justin Bieber’ ਗੀਤ ‘ਤੇ ਬਣਾਈ ਕਿਊਟ ਜਿਹੀ ਵੀਡੀਓ, ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ, ਦੇਖੋ ਵੀਡੀਓ

written by Lajwinder kaur | April 21, 2021 01:08pm

ਪੰਜਾਬੀ ਐਕਟਰੈੱਸ ਸ਼ਹਿਨਾਜ਼ ਗਿੱਲ ਜੋ ਕਿ ਨਵੇਂ-ਨਵੇਂ ਪ੍ਰੋਜੈਕਟਸ ਕਰਕੇ ਬਹੁਤ ਬਿਜ਼ੀ ਚੱਲ ਰਹੀ ਹੈ। ਪਰ ਫਿਰ ਵੀ ਉਹ ਆਪਣੇ ਪ੍ਰਸ਼ੰਸਕਾਂ ਦੇ ਲਈ ਸਮਾਂ ਕੱਢ ਕੇ ਸੋਸ਼ਲ ਮੀਡੀਆ ਉੱਤੇ ਕੁਝ ਨਾ ਕੁਝ ਮਜ਼ੇਦਾਰ ਵੀਡੀਓ ਪੋਸਟ ਕਰਦੀ ਰਹਿੰਦੀ ਹੈ। ਹਾਲ ਹੀ ‘ਚ ਸ਼ਹਿਨਾਜ਼ ਗਿੱਲ ਨੇ ਕੈਨੇਡਾ ਦੇ ਪੌਪ ਸਿੰਗਰ ਜਸਟਿਨ ਬੀਬਰ ਦੇ ਸੌਗ Peaches ਉੱਤੇ ਵੀਡੀਓ ਬਣਾਈ ਹੈ।

image of shehnaaz gill shared cute pic Image Source: instagram

ਹੋਰ ਪੜ੍ਹੋ : ਜਾਣੋ ਕਿਉਂ ਚੜ੍ਹਿਆ ਗਾਇਕ ਸ਼ੈਰੀ ਮਾਨ ਦਾ ਪਾਰਾ, ਨਜ਼ਰ ਲਗਾਉਣ ਵਾਲਿਆਂ ਨੂੰ ਪਾਈ ਝਾੜ, ਦੇਖੋ ਵੀਡੀਓ

inside image of shehnaaz gill made video on jastin bibber Image Source: instagram

ਵੀਡੀਓ ‘ਚ ਉਹ ਇਸ ਗੀਤ ਉੱਤੇ ਆਪਣੀ ਦਿਲਕਸ਼ ਅਦਾਵਾਂ ਬਿਖੇਰਦੀ ਹੋਈ ਨਜ਼ਰ ਆ ਰਹੀ ਹੈ। ਦਰਸ਼ਕਾਂ ਨੂੰ ਆਪਣੀ ਹਰਮਨ ਪਿਆਰੀ ਐਕਟਰੈੱਸ ਸ਼ਹਿਨਾਜ਼ ਦੀਆਂ ਅਦਾਵਾਂ ਖੂਬ ਪਸੰਦ ਆ ਰਹੀਆਂ ਨੇ। ਲੱਖਾਂ ਦੀ ਗਿਣਤੀ ‘ਚ ਇਸ ਵੀਡੀਓ ਉੱਤੇ ਲਾਈਕਸ ਆ ਚੁੱਕੇ ਨੇ। ਪ੍ਰਸ਼ੰਸਕ ਵੀ ਕਮੈਂਟ ਕਰਕੇ ਸ਼ਹਿਨਾਜ਼ ਦੀਆਂ ਤਾਰੀਫਾਂ ਕਰ ਰਹੇ ਨੇ।

shehnaaz gill image Image Source: instagram

ਜੇ ਗੱਲ ਕਰੀਏ ਸ਼ਹਿਨਾਜ਼ ਗਿੱਲ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਦੇ ਕਈ ਨਾਮੀ ਗਾਇਕਾਂ ਦੇ ਨਾਲ ਕੰਮ ਚੁੱਕੀ ਹੈ। ਹਾਲ ਹੀ ‘ਚ ਉਨ੍ਹਾਂ ਨੇ ਦਿਲਜੀਤ ਦੋਸਾਂਝ ਦੇ ਨਾਲ ਆਉਣ ਵਾਲੀ ਫ਼ਿਲਮ ਹੌਸਲਾ ਰੱਖ ਦੀ ਸ਼ੂਟਿੰਗ ਪੂਰੀ ਕੀਤੀ ਹੈ। ਇਸ ਤੋਂ ਇਲਾਵਾ ਉਹ ਬਾਦਸ਼ਾਹ ਦੇ ਨਵੇਂ ਗੀਤ ‘ਫਲਾਈ’ ‘ਚ ਅਦਾਕਾਰੀ ਕਰਦੀ ਹੋਈ ਨਜ਼ਰ ਆਈ ਸੀ । ਸੋਸ਼ਲ ਮੀਡੀਆ ਉੱਤੇ ਸ਼ਹਿਨਾਜ਼ ਗਿੱਲ ਦੀ ਲੰਬੀ ਚੌੜੀ ਫੈਨ ਫਾਲਵਿੰਗ ਹੈ।

 

 

View this post on Instagram

 

A post shared by Shehnaaz Gill (@shehnaazgill)

You may also like