ਇੰਦਰ ਚਾਹਲ ਦਾ ਨਵਾਂ ਗੀਤ ‘ਗੱਲ ਕਰਕੇ’ ਹੋਇਆ ਰਿਲੀਜ਼, ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ

By  Lajwinder kaur April 16th 2019 12:08 PM

ਪੰਜਾਬੀ ਗਾਇਕ ਇੰਦਰ ਚਾਹਲ ਜਿਨ੍ਹਾਂ ਨੇ ਆਪਣੀ ਮਿੱਠੀ ਗਾਇਕੀ ਦੇ ਨਾਲ ਸਭ ਦੇ ਦਿਲ ‘ਚ ਖ਼ਾਸ ਜਗ੍ਹਾ ਬਣਾ ਲਈ ਹੈ। ਜਿਸ ਦੇ ਚੱਲਦੇ ਉਹ ਇੱਕ ਤੋਂ ਬਾਅਦ ਇੱਕ ਪੰਜਾਬੀ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰ ਰਹੇ ਹਨ। ਹਾਲ ਹੀ ‘ਚ ਉਨ੍ਹਾਂ ਦਾ ਨਵਾਂ ਗੀਤ ‘ਗੱਲ ਕਰਕੇ’ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋ ਚੁੱਕਿਆ ਹੈ। ਗੀਤ ਰਿਲੀਜ਼ ਤੋਂ ਬਾਅਦ ਟਰੈਂਡਿੰਗ ‘ਚ ਛਾਇਆ ਹੋਇਆ ਹੈ।

ਹੋਰ ਵੇਖੋ:‘ਮੇਰੀ ਜੇਹੀ’ ਗੀਤ ‘ਚ ਦੇਖਣ ਨੂੰ ਮਿਲ ਰਹੀ ਹੈ ਨੌਬੀ ਸਿੰਘ ਤੇ ਕਨਿਕਾ ਮਾਨ ਦੀ ਰੋਮਾਂਟਿਕ ਜੋੜੀ, ਦੇਖੋ ਵੀਡੀਓ

ਇੰਦਰ ਚਾਹਲ ਦੇ ਇਸ ਗਾਣੇ ਦੇ ਬੋਲ ਗੀਤਕਾਰ ਬੱਬੂ ਨੇ ਲਿਖੇ ਹਨ। ਗੀਤ ਦਾ ਮਿਊਜ਼ਿਕ ਰਜਤ ਨਾਗਪਾਲ ਨੇ ਦਿੱਤਾ ਹੈ। ਗੱਲ ਕਰਕੇ ਗੀਤ ਦੀ ਵੀਡੀਓ ਬਹੁਤ ਹੀ ਸ਼ਾਨਦਾਰ ਬਣਾਈ ਗਈ ਹੈ। ਵੀਡੀਓ ‘ਚ ਅਦਾਕਾਰੀ ਖੁਦ ਇੰਦਰ ਚਾਹਲ ਨੇ ਕੀਤੀ ਹੈ ਅਤੇ ਅਦਾਕਾਰੀ ‘ਚ ਸਾਥ ਦਿੱਤਾ ਹੈ ਬਹੁਤ ਹੀ ਖੂਬਸਰੂਤ ਮਾਡਲ ਮਾਹਿਰਾ ਸ਼ਰਮਾ ਨੇ। ਗੀਤ ਨੂੰ ਗਾਇਕ ਇੰਦਰ ਚਾਹਲ ਨੇ ਕੁੜੀ ਦੇ ਪੱਖ ਤੋਂ ਗਾਇਆ ਹੈ ਤੇ ਇਹ ਗੀਤ ਰੋਮਾਂਟਿਕ ਜੌਨਰ ਦਾ ਹੈ। ਇੰਦਰ ਚਾਹਲ ਦੇ ਇਸ ਗੀਤ ਨੂੰ ਦੇਸੀ ਮਿਊਜ਼ਿਕ ਫੈਕਟਰੀ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇੰਦਰ ਚਾਹਲ ਇਸ ਤੋਂ ਪਹਿਲਾਂ ਵੀ ਕਈ ਵਧੀਆ ਗੀਤ ਜਿਵੇਂ ਗੇੜੀ, ਗੋਰਾ ਰੰਗ, ਸੰਗਦੀ ,ਸਾਨੂੰ ਵੀ ਤੇਰੀ ਲੋੜ ਨਹੀਂ, ਸੂਟ ਗੁਲਾਬੀ, ਫਿਕਰ ਨਾ ਕਰੀ, ਟੁੱਟੀ ਯਾਰੀ ਆਦਿ ਨਾਲ ਸਰੋਤਿਆਂ ਦਾ ਮਨੋਰੰਜਨ ਕਰ ਚੁੱਕੇ ਹਨ।

 

 

Related Post