ਪੰਜਾਬੀ ਫ਼ਿਲਮ 'ਜਾਨ ਤੋਂ ਪਿਆਰਾ' ਦੀ ਰਿਲੀਜ਼ ਡੇਟ ਆਈ ਸਾਹਮਣੇ

By  Lajwinder kaur September 16th 2019 05:51 PM -- Updated: September 16th 2019 05:53 PM

ਪੰਜਾਬੀ ਫ਼ਿਲਮਾਂ ਦੇ ਵੱਧਦੇ ਰੁਝਾਨ ਦੇ ਚੱਲਦੇ ਹਰ ਮਹੀਨੇ ਨਵੀਆਂ-ਨਵੀਆਂ ਫ਼ਿਲਮਾਂ ਦੀਆਂ ਰਿਲੀਜ਼ ਡੇਟ ਸਾਹਮਣੇ ਆ ਰਹੀਆਂ ਹਨ। ਜੀ ਹਾਂ ਜਿਸਦੇ ਚੱਲਦੇ ਇੱਕ ਹੋਰ ਪੰਜਾਬੀ ਫ਼ਿਲਮ ਜਾਨ ਤੋਂ ਪਿਆਰਾ ਦੀ ਰਿਲੀਜ਼ ਤਾਰੀਖ ਸਾਹਮਣੇ ਆ ਚੁੱਕੀ ਹੈ।

ਹੋਰ ਵੇਖੋ:‘ਮੇਰੇ ਹਿੱਸੇ ਦੀਆਂ ਖੁਸ਼ੀਆਂ ਵੀ ਇਹੋ ਜੇ ਲੋਕਾਂ ਨੂੰ ਦੇ ਦੇਈ ਕਿਸੇ ਵੀ ਮਾਂ ਨੂੰ ਇਦਾਂ ਨਾ ਰੁਲਣਾ ਪਵੇ’- ਮਨਜੀਤ ਸਹੋਤਾ

ਇੰਦਰਜੀਤ ਨਿੱਕੂ, ਮੰਗੀ ਮਾਹਲ ਤੇ ਰਾਏ ਜੁਝਾਰ ਸਟਾਰਰ ਫ਼ਿਲਮ 18 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਹ ਫ਼ਿਲਮ ਸੈਲਫ ਲਵ ਪ੍ਰੋਡਕਸ਼ਨ ਦੇ ਬੈਨਰ ਹੇਠ ਬਣਾਈ ਗਈ  ਹੈ। ਇਸ ਫ਼ਿਲਮ ‘ਚ ਰਾਣਾ ਜੰਗ ਬਾਹੁਦਰ, ਸਰਦਾਰ ਸੋਹੀ ਵਰਗੇ ਦਿੱਗਜ ਅਦਾਕਾਰਾਂ ਤੋਂ ਇਲਾਵਾ ਨਵੇਂ ਚਿਹਰੇ ਸਾਕਸ਼ੀ ਮੰਗੋਂ (Sakshi Maggo), ਯੁਵਲੀਨ ਕੌਰ ਤੇ ਕਈ ਹੋਰ ਕਲਾਕਾਰ ਨਜ਼ਰ ਆਉਣਗੇ। ਇਸ ਫ਼ਿਲਮ ਨੂੰ ਹਰਪ੍ਰੀਤ ਮਠਾਰੂ (Harpreet Matharoo) ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਸ਼੍ਰੀ ਗਗਨ ਇੰਦਰ ਸਿੰਘ ਤੇ ਸੰਜੇ ਮਠਾਰੂ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ।

Related Post