ਕੋਰੋਨਾ ਮਰੀਜ਼ ਦੇ ਕੋਲ ਆਉਣ ‘ਤੇ ਮਿਲੇਗੀ ਜਾਣਕਾਰੀ, ਭਾਰਤ ਸਰਕਾਰ ਵੱਲੋਂ ਲਾਂਚ ਕੀਤੀ ‘Corona Kavach’ ਐਪ
Lajwinder kaur
March 29th 2020 07:03 PM --
Updated:
March 29th 2020 07:04 PM
ਕੋਰੋਨਾ ਵਾਇਰਸ ਦਾ ਕਹਿਰ ਰੁਕਣ ਦਾ ਨਾਂਅ ਹੀ ਨਹੀਂ ਲੈ ਰਿਹਾ ਹੈ । ਇਸ ਖਤਰਨਾਕ ਵਾਇਰਸ ਨੇ ਆਪਣੇ ਪੈਰ ਹਰ ਦੇਸ਼ ‘ਚ ਫੈਲਾਏ ਹੋਏ ਨੇ ਤੇ ਇਸ ਮਾਰ ਤੋਂ ਇੰਡੀਆ ਵੀ ਨਹੀਂ ਬਚ ਪਾਇਆ ਹੈ । ਦਿਨੋਂ ਦਿਨ ਇਸ ਵਾਇਰਸ ਨਾਲ ਪੀੜਤ ਲੋਕਾਂ ਦੇ ਅੰਕੜੇ ਵੱਧਦੇ ਜਾ ਰਹੇ ਨੇ । ਕੋਰੋਨਾ ਵਾਇਰਸ ਦੀ ਇਸ ਜੰਗ ਨੂੰ ਜਿੱਤਣ ਲਈ ਸਰਕਾਰ ਹਰ ਤਰ੍ਹਾਂ ਦੀ ਕੋਸ਼ਿਸ ਕਰ ਰਹੀ ਹੈ । ਇਸ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸਰਕਾਰ ਨੇ ਦੇਸ਼ ਭਰ ਨੂੰ 21 ਦਿਨਾਂ ਲਈ ਲਾਕਡਾਊਨ ਕੀਤਾ ਹੈ । ਹੁਣ ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਅਤੇ ਇਲੈੱਕਟ੍ਰਾਨਿਕ ਅਤੇ ਸੂਚਨਾ ਮੰਤਰਾਲਾ ਨੇ ਮਿਲ ਕੇ COVID-19 ਟਰੈਕਰ ਐਪ Corona Kavach ਲਾਂਚ ਕੀਤੀ ਹੈ । ਫਿਲਹਾਲ ਇਹ ਐਪ ਟੈੱਸਟਿੰਗ ਸਟੇਜ ‘ਚ ਹੈ ।