ਕੋਰੋਨਾ ਮਰੀਜ਼ ਦੇ ਕੋਲ ਆਉਣ ‘ਤੇ ਮਿਲੇਗੀ ਜਾਣਕਾਰੀ, ਭਾਰਤ ਸਰਕਾਰ ਵੱਲੋਂ ਲਾਂਚ ਕੀਤੀ ‘Corona Kavach’ ਐਪ

Written by  Lajwinder kaur   |  March 29th 2020 07:03 PM  |  Updated: March 29th 2020 07:04 PM

ਕੋਰੋਨਾ ਮਰੀਜ਼ ਦੇ ਕੋਲ ਆਉਣ ‘ਤੇ ਮਿਲੇਗੀ ਜਾਣਕਾਰੀ, ਭਾਰਤ ਸਰਕਾਰ ਵੱਲੋਂ ਲਾਂਚ ਕੀਤੀ ‘Corona Kavach’ ਐਪ

ਕੋਰੋਨਾ ਵਾਇਰਸ ਦਾ ਕਹਿਰ ਰੁਕਣ ਦਾ ਨਾਂਅ ਹੀ ਨਹੀਂ ਲੈ ਰਿਹਾ  ਹੈ । ਇਸ ਖਤਰਨਾਕ ਵਾਇਰਸ ਨੇ ਆਪਣੇ ਪੈਰ ਹਰ ਦੇਸ਼ ‘ਚ ਫੈਲਾਏ ਹੋਏ  ਨੇ ਤੇ ਇਸ ਮਾਰ ਤੋਂ ਇੰਡੀਆ ਵੀ ਨਹੀਂ ਬਚ ਪਾਇਆ ਹੈ । ਦਿਨੋਂ ਦਿਨ ਇਸ ਵਾਇਰਸ ਨਾਲ ਪੀੜਤ ਲੋਕਾਂ ਦੇ ਅੰਕੜੇ ਵੱਧਦੇ ਜਾ ਰਹੇ ਨੇ । ਕੋਰੋਨਾ ਵਾਇਰਸ ਦੀ ਇਸ ਜੰਗ ਨੂੰ ਜਿੱਤਣ ਲਈ ਸਰਕਾਰ ਹਰ ਤਰ੍ਹਾਂ ਦੀ ਕੋਸ਼ਿਸ ਕਰ ਰਹੀ ਹੈ । ਇਸ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸਰਕਾਰ ਨੇ ਦੇਸ਼ ਭਰ ਨੂੰ 21 ਦਿਨਾਂ ਲਈ ਲਾਕਡਾਊਨ ਕੀਤਾ ਹੈ । ਹੁਣ ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਅਤੇ ਇਲੈੱਕਟ੍ਰਾਨਿਕ ਅਤੇ ਸੂਚਨਾ ਮੰਤਰਾਲਾ ਨੇ ਮਿਲ ਕੇ COVID-19  ਟਰੈਕਰ ਐਪ Corona Kavach ਲਾਂਚ ਕੀਤੀ ਹੈ । ਫਿਲਹਾਲ ਇਹ ਐਪ ਟੈੱਸਟਿੰਗ ਸਟੇਜ ‘ਚ ਹੈ ।

ਸਰਕਾਰ ਨੇ ਇਸ ਐਪ ਨੂੰ ਲੋਕਾਂ ਦੀ ਸੁਰੱਖਿਆ ਲਈ ਬਣਾਇਆ ਹੈ ਤਾਂ ਜੋ ਲੋਕਾਂ ਨੂੰ ਕੋਰੋਨਾ ਮਰੀਜ਼ ਦੇ ਨੇੜੇ ਆਉਣ 'ਤੇ ਅਲਰਟ ਮਿਲ ਸਕੇ । ਇਸ ਐਪ ਨੂੰ ਡੇਟਾ ਵਿਸ਼ਲੇਸ਼ਣ ਕਰਨ ਅਤੇ ਭਾਰਤ ਵਿੱਚ ਮੌਜੂਦ ਕੋਰੋਨਾ ਦੇ ਐਕਟਿਵ ਮਾਮਲਿਆਂ ਬਾਰੇ ਜਾਣਕਾਰੀ ਦੇਣ ਲਈ ਇਸਤੇਮਾਲ ਕੀਤਾ ਜਾਵੇਗਾ । ਇਹ ਐਪ ਬਾਕੀ ਦੇਸ਼ਾਂ ‘ਚ ਕੋਰੋਨਾ ਮਰੀਜ਼ਾਂ ਦੇ ਕਿੰਨੇ ਮਾਮਲੇ ਸਾਹਮਣੇ ਆ ਰਹੇ ਨੇ ਉਸ ਬਾਰੇ ਵੀ ਜਾਣਕਾਰੀ ਦੇਵੇਗਾ । ਇਸ ਐਪ ਦੀ ਮਦਦ ਨਾਲ ਯੂਜ਼ਰ ਜਾਣ ਸਕਣਗੇ ਕਿ ਉਨ੍ਹਾਂ ਨੂੰ ਵਾਇਰਸ ਦਾ ਕਿੰਨਾ ਖ਼ਤਰਾ ਹੈ । ਇਸ ਐਪ ਦੇ ਨਾਲ ਲੋਕਾਂ ਨੂੰ ਇਸ ਵਾਇਰਸ ਤੋਂ ਜਾਗਰੂਕ  ਵੀ ਕਰਵਾਇਆ ਜਾਵੇਗਾ ।

ਐਪ ਲਿੰਕ https://coronavirus.app/map

ਐਪ ਦੇ ਦੁਆਰਾ ਯੂਜ਼ਰ ਦੇ ਸਮਾਰਟ ਡੇਟਾ ਨੂੰ ਉਨ੍ਹਾਂ ਦੀ ਲੋਕੇਸ਼ਨ ਦੀ ਮਦਦ ਨਾਲ ਟਰੈਕ ਕੀਤਾ ਸਕੇਗਾ । ਜੇਕਰ ਯੂਜ਼ਰ ਕਿਸੇ ਕੋਰੋਨਾ ਵਾਇਰਸ ਦੇ ਮਰੀਜ਼ ਦੇ ਸੰਪਰਕ ਵਿਚ ਆਉਂਦਾ ਹੈ ਤਾਂ ਇਹ ਅਲਰਟ ਵੀ ਕਰੇਗੀ । ਇਸ ਐਪ ਨੂੰ ਯੂਜ਼ਰ ਗੂਗਲ ਦੇ ਪਲੇ ਸਟੋਰ ਤੋਂ ਡਾਊਨਲੋਡ ਕਰ ਸਕੇਗਾ । ਫ਼ਿਲਹਾਲ ਇਹ ਐਪ ਬੀਟਾ ਸਟੇਜ ਵਿੱਚ ਹੈ ਅਤੇ ਇਸ ਦੇ ਸਾਰੇ ਫ਼ੀਚਰ ਟੈੱਸਟ ਕੀਤੇ ਜਾ ਰਹੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network