ਵੱਡੇ ਗਾਇਕਾਂ ਨੂੰ ਕਈ ਹਿੱਟ ਗੀਤ ਦੇਣ ਵਾਲੇ ਗੀਤਕਾਰ ਜਾਨੀ ਲੈ ਕੇ ਆ ਰਹੇ ਨੇ ਆਪਣੀ ਆਵਾਜ਼ ‘ਚ ਗਾਇਆ ਪਹਿਲਾ ਗੀਤ

By  Lajwinder kaur May 15th 2019 04:15 PM -- Updated: May 15th 2019 04:26 PM

ਪੰਜਾਬੀ ਇੰਡਸਟਰੀ ਦੇ ਨਾਮੀ ਗੀਤਕਾਰ ਜਾਨੀ ਜੋ ਕਿਸੇ ਪਹਿਚਾਣ ਦੇ ਮੁਹਤਾਜ਼ ਨਹੀਂ ਹਨ। ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਜੀ ਹਾਂ ਉਨ੍ਹਾਂ ਦੀ ਕਲਮ ਜੋ ਨਿਕਲੇ ਗੀਤ ਕਈ ਨਾਮੀ ਗਾਇਕਾਂ ਦੀ ਕਾਮਯਾਬੀ ਦੇ ਹਿੱਸਾ ਬਣੇ ਹਨ। ਐਮੀ ਵਿਰਕ, ਬੀ ਪਰਾਕ, ਹਾਰਡੀ ਸੰਧੂ, ਸੁਨੰਦਾ ਸ਼ਰਮਾ, ਸੁੱਖੀ ਆਦਿ ਕਈ ਹੋਰ ਨਾਮੀ ਗਾਇਕਾਂ ਜਾਨੀ ਦੇ ਲਿਖੇ ਗੀਤ ਗਾ ਚੁੱਕੇ ਹਨ।

View this post on Instagram

 

I wouldn't say that its a story of everyone but many around you? not a commercial thing but pure feeling of regrets ?hit ya flop ptaa nai par you all gonna love it ❤️ @desimelodies @arvindrkhaira @bpraak @sukhemuziicaldoctorz @itsafsanakhan @avvysra @sccreationz #JAANI #BPRAAK #SUKHE #ARVINDRKHAIRA #DESIMELODIES and do not expect me singing it?

A post shared by JAANI (@jaani777) on May 15, 2019 at 2:35am PDT

ਹੋਰ ਵੇਖੋ:ਪਰਮੀਸ਼ ਵਰਮਾ ਦੇ ਇਸ ਐਡਵੈਂਚਰ ਨੂੰ ਦੇਖ ਕੇ ਤੁਸੀਂ ਹੋ ਜਾਵੋਗੇ ਹੈਰਾਨ, ਦੇਖੋ ਵੀਡੀਓ

ਗੀਤਕਾਰ ਜਾਨੀ ਆਪਣਾ ਪਹਿਲਾਂ ਗੀਤ ‘ਜਾਨੀ ਵੇ ਜਾਨੀ’ ਲੈ ਕੇ ਆ ਰਹੇ ਹਨ। ਜਿਸ ਦਾ ਪੋਸਟਰ ਸੋਸ਼ਲ ਮੀਡੀਆ ਉੱਤੇ ਛਾਇਆ ਹੋਇਆ ਹੈ। ਇਸ ਗੀਤ ਨੂੰ ਜਾਨੀ ਨੇ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਜੇ ਗੱਲ ਕਰੀਏ ਗੀਤ ਦੇ ਪੋਸਟਰ ਦੀ ਤਾਂ ਉਹ ਬਹੁਤ ਹੀ ਸ਼ਾਨਦਾਰ ਹੈ। ਪੋਸਟਰ ‘ਚ ਜਾਨੀ ਦੀ ਸੰਜੀਦਾ ਲੁੱਕ ਦੇਖਣ ਨੂੰ ਮਿਲ ਰਹੀ ਹੈ। ਉਨ੍ਹਾਂ ਨੇ ਖੁਦ ਆਪਣੇ ਸੋਸ਼ਲ ਮੀਡੀਆ ਉੱਤੇ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘I wouldn't say that its a story of everyone but many around you... not a commercial thing but pure feeling of regrets... hit ya flop ptaa nai par you all gonna love it’

View this post on Instagram

 

Happy Birthday ? Partner @ammyvirk In Lot Of Things Firstly Struggle And Then Now As Stars?♥️?Love u Brother So Much Sooo Soo Happy To See U On This Heights♥️♥️☺️??

A post shared by B PRAAK(HIS HIGHNESS) (@bpraak) on May 11, 2019 at 2:11am PDT

ਜਾਨੀ ਦੇ ਇਸ ਗੀਤ ਦੇ ਬੋਲ ਖੁਦ ਜਾਨੀ ਨੇ ਹੀ ਲਿਖੇ ਹਨ ਤੇ ਇਸ ਗੀਤ ‘ਚ ਉਨ੍ਹਾਂ ਦਾ ਸਾਥ ਗਾਇਕਾ ਅਫਸਾਨਾ ਖ਼ਾਨ ਦੇਣਗੇ। ਜੇ ਗੱਲ ਕਰੀਏ ਮਿਊਜ਼ਿਕ ਦੀ ਤਾਂ ਸੁੱਖੀ ਮਿਊਜ਼ਿਕਲ ਡੌਕਟਰਜ ਨੇ ਦਿੱਤਾ ਹੈ ਤੇ ਕੰਪੋਜ਼ਿੰਗ ਬੀ ਪਰਾਕ ਨੇ ਕੀਤੀ ਹੈ। ਇਸ ਗੀਤ ਦੀ ਵੀਡੀਓ ਨੂੰ ਮਸ਼ਹੂਰ ਵੀਡੀਓ ਡਾਇਰੈਕਟਰ ਅਰਵਿੰਦਰ ਖਹਿਰਾ ਨੇ ਤਿਆਰ ਕੀਤੀ ਹੈ। ਇਹ ਗੀਤ ਬਹੁਤ ਜਲਦ ਸਰੋਤਿਆਂ ਦੇ ਰੁਬਰੂ ਹੋ ਜਾਵੇਗਾ। ਹੁਣ ਦੇਖਣਾ ਇਹ ਹੋਵੇਗਾ ਆਪਣੇ ਲਿਖੇ ਗੀਤਾਂ ਦੇ ਨਾਲ ਵਾਹ ਵਾਹੀ ਖੱਟ ਚੁੱਕੇ ਜਾਨੀ ਆਪਣੀ ਗਾਇਕੀ ਦੇ ਨਾਲ ਸਰੋਤਿਆਂ ਦੇ ਦਿਲ ਜਿੱਤ ਪਾਉਣਗੇ।

Related Post