ਸਿੱਧੂ ਮੂਸੇਵਾਲਾ ਬਾਰੇ ਗੱਲ ਕਰਦੇ ਹੋਏ ਭਾਵੁਕ ਹੋਏ ਜਗਦੀਪ ਸਿੱਧੂ, ਮਰਹੂਮ ਗਾਇਕ ਨੂੰ ਇੰਝ ਦਿੱਤੀ ਸ਼ਰਧਾਂਜਲੀ

By  Pushp Raj June 6th 2022 12:05 PM

ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ 29 ਮਈ ਨੂੰ ਇਸ ਦੁਨੀਆ ਨੂੰ ਅਲਵਿਦਾ ਆਖ ਗਏ। ਉਨ੍ਹਾਂ ਦੇ ਜਾਣ ਦੇ ਬਾਅਦ ਅਜੇ ਤੱਕ ਉਨ੍ਹਾਂ ਦੇ ਫੈਨਜ਼ ਤੇ ਸਾਥੀ ਕਲਾਕਾਰ ਉਨ੍ਹਾਂ ਦੇ ਯਾਦਾਂ ਦੇ ਗਮ ਵਿੱਚ ਡੂੱਬੇ ਹੋਏ ਹਨ। ਗਾਇਕ ਜਗਦੀਪ ਸਿੱਧੂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਬਾਰੇ ਗੱਲ ਕਰਦੇ ਹੋਏ ਭਾਵੁਕ ਹੋ ਗਏ। ਉਨ੍ਹਾਂ ਨੇ ਸਿੱਧੂ ਮੂਸੇਵਾਲਾ ਨੂੰ ਅਨੋਖੇ ਅੰਦਾਜ਼ 'ਚ ਸ਼ਰਧਾਂਜਲੀ ਭੇਂਟ ਕੀਤੀ ਹੈ।

image From instagram

ਸਿੱਧੂ ਮੂਸੇਵਾਲਾ ਦੀ ਮੌਤ ਨੇ ਸਭ ਦੇ ਦਿਲਾਂ ਨੂੰ ਵਿੱਚ ਝੰਜੋੜ ਕੇ ਰੱਖ ਦਿੱਤਾ ਹੈ। 29 ਮਈ ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਉਨ੍ਹਾਂ ਦੇ ਜੱਦੀ ਸ਼ਹਿਰ ਮਾਨਸਾ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸਮੁੱਚਾ ਦੇਸ਼ ਇਸ ਸਮੇਂ ਇਸ ਵੱਡੇ ਨੁਕਸਾਨ ਦਾ ਸੋਗ ਮਨਾ ਰਿਹਾ ਹੈ ਅਤੇ ਜ਼ਿੰਦਗੀ 'ਚ ਅੱਗੇ ਵਧਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ। ਸਿੱਧੂ ਮੂਸੇਵਾਲਾ ਦੇ ਫੈਨਜ਼ ਤੇ ਦੋਸਤ ਦੋਸਤ ਆਪੋ-ਆਪਣੇ ਤਰੀਕੇ ਨਾਲ ਗਾਇਕ ਨੂੰ ਸ਼ਰਧਾਂਜਲੀ ਦੇ ਰਹੇ ਹਨ।

ਪੰਜਾਬ ਦੇ ਮਸ਼ਹੂਰ ਲੇਖਕ-ਨਿਰਦੇਸ਼ਕ ਜਗਦੀਪ ਸਿੱਧੂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਲਈ ਮੋਮਬੱਤੀਆਂ ਜਗਾ ਕੇ ਉਨ੍ਹਾਂ ਸ਼ਰਧਾਂਜਲੀ ਭੇਂਟ ਕੀਤੀ। ਇਸ ਦੌਰਾਨ ਜਗਦੀਪ ਸਿੱਧੂ ਬਾਰੇ ਗੱਲ ਕਰਦੇ ਹੋਏ ਬੇਹੱਦ ਭਾਵੁਕ ਹੋ ਗਏ।

ਜਗਦੀਪ ਸਿੱਧੂ ਅਤੇ ਸਿੱਧੂਮੂਸੇ ਵਾਲਾ ਨੇ ਭਾਵੇਂ ਇਕੱਠੇ ਕੰਮ ਨਾਂ ਕੀਤਾ ਹੋਵੇ ਪਰ ਇੱਕੋ ਖੇਤਰ ਤੋਂ ਆਉਣ ਕਰਕੇ ਦੋਹਾਂ ਨੇ ਇੱਕ ਅਨੋਖਾ ਰਿਸ਼ਤਾ ਸਾਂਝਾ ਕੀਤਾ ਹੈ। ਜਗਦੀਪ ਸਿੱਧੂ ਨੇ ਹਮੇਸ਼ਾ ਹੀ ਸਿੱਧੂ ਦੇ ਸੰਗੀਤ ਦੀ ਤਾਰੀਫ ਕੀਤੀ ਹੈ ਅਤੇ ਇੱਕ ਵਾਰ ਇਹ ਵੀ ਖੁਲਾਸਾ ਕੀਤਾ ਹੈ ਕਿ ਸਿੱਧੂ ਮੂਸੇਵਾਲਾ ਦਾ ਉਨ੍ਹਾਂ ਦਾ ਇੱਕ ਪਸੰਦੀਦਾ ਗੀਤ '295' ਹੈ।

image From instagram

ਸਿੱਧੂ ਮੂਸੇਵਾਲਾ ਬਾਰੇ ਗੱਲ ਕਰਦਿਆਂ ਜਗਦੀਪ ਨੇ ਦੱਸਿਆ ਕਿ ਇਹ ਗਾਇਕ ਹਰ ਕਿਸੇ ਲਈ ਕਿੰਨਾ ਪ੍ਰੇਰਨਾਦਾਇਕ ਸੀ। ਇਸ ਗਾਇਕ ਨੇ ਆਪਣੇ ਸਮਰਪਣ ਨਾਲ ਸਿਰਫ 5 ਸਾਲਾਂ ਦੇ ਕਰੀਅਰ ਵਿੱਚ ਜ਼ਮੀਨ ਤੋਂ ਉੱਪਰ ਉੱਠ ਕੇ ਦੇਸ਼ ਵਿਆਪੀ ਪ੍ਰਸਿੱਧੀ ਤੱਕ ਪਹੁੰਚ ਕੀਤੀ ਹੈ। ਉਹ ਹਜ਼ਾਰਾਂ ਨੌਜਵਾਨ ਪ੍ਰਤਿਭਾਵਾਂ ਅਤੇ ਨੌਜਵਾਨਾਂ ਲਈ ਇੱਕ ਪ੍ਰੇਰਨਾ ਅਤੇ ਉਮੀਦ ਸੀ। ਉਸ ਨੇ ਇਹ ਕਹਿ ਕੇ ਗੱਲ ਆਖੀ ਕਿ ਰੱਬ ਵੀ ਅਜਿਹੇ ਬੰਦੇ ਨੂੰ ਆਪਣੇ ਨਾਲ ਲੈਣ ਬਾਰੇ ਸੋਚਦਾ ਹੋਵੇਗਾ, ਪਤਾ ਨਹੀਂ ਕਿਉਂ ਇਨ੍ਹਾਂ (ਕਤਲ ਕਰਨ ਵਾਲਿਆਂ) ਨੇ ਸਿੱਧੂ ਮੂਸੇਵਾਲਾ ਨੂੰ ਮਾਰਨ ਸਮੇਂ ਨਹੀਂ ਸੋਚਿਆ।

ਜਗਦੀਪ ਨੇ ਹਵਾਲਾ ਦਿੱਤਾ, "ਕੱਲਾ ਸਿੱਧੂ ਬਾਈ ਨਹੀਂ ਚਲਿਆ ਗਿਆ, ਮੈਨੂ ਲਗਦਾ ਹਰ ਬੰਦੇ ਚੋ ਹਰ ਕਲਾਕਾਰ ਚੋ ਓਦੇ ਨਾਲ ਕੁਝ ਨਾ ਕੁਝ ਚਲ ਗਿਆ ਹੈ.. ਇੱਕ ਉਮੀਦ ਚਲੀ ਗਈ, ਇੱਕ ਪ੍ਰੇਰਣਾ ਚਲੀ ਗਈ ਹੈ।"

ਉਸ ਨੇ ਅੱਗੇ ਕਿਹਾ, "ਉਸ ਬੰਦੇ ਨੂੰ ਦੇਖ ਕੇ ਬੋਹਤ ਲੋਗ ਇੰਸਪਾਇਰ ਹੁੰਦੇ ਸੀ, ਕਿੰਨੇ ਨਵੇਂ ਮੁੰਡੇ, ਉਸ ਨੂੰ ਵੇਖ ਕੇ ਆਪਣੇ ਟੈਲੈਂਟ ਨੂੰ ਅੱਗੇ ਲਿਆਉਣ ਲਈ ਕਰਦੇ ਸਨ। ਕਿਉਂਕਿ ਸਿੱਧੂ ਆਪਣੀ ਭਰੀ ਜਵਾਨੀ ਦੇ ਵਿੱਚ ਹੀ ਕਿੰਨਾ ਕੁਛ ਕਰਨ ਬਾਰੇ ਸੋਚ ਦਾ ਸੀ। ਓ ਕਿਥੋ ਉਠ ਕਰ 5 ਸਾਲਾਂ 'ਚ ਬਾਈ ਕਿਥੋ ਕਿਥੇ ਤੱਕ ਪੋਹੁੰਚ ਗਿਆ... … ?? ??ਇਹੋ ਜੇਹੇ ਬੰਦੇ ਨੂੰ ਤਾ ਯਾਰ ਰੱਬ ਵੀ ਲੀਜਾਨ ਬਾਰੇ ਸੋਚੇ.. ਪਤਾ ਨਹੀਂ ਉਨ੍ਹਾਂ ਬੰਦਿਆਂ ਨੇ ਕਿਉਂ ਨਹੀ ਸੋਚਿਆ..."#justiceforsidhumoosewala ??

image From instagram

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਵਾਂਗ ਪੱਟ 'ਤੇ ਥਾਪੀ ਮਾਰ ਯੋ-ਯੋ ਹਨੀ ਸਿੰਘ ਨੇ ਲਾਈਵ ਸ਼ੋਅ ਦੌਰਾਨ ਦਿੱਤੀ ਸ਼ਰਧਾਂਜਲੀ

ਸਿੱਧੂ ਮੂਸੇਵਾਲਾ ਦਾ ਭੋਗ ਅਤੇ ਅੰਤਿਮ ਅਰਦਾਸ 8 ਜੂਨ ਨੂੰ ਹੋਵੇਗੀ। ਸਿੱਧੂ ਮੂਸੇਵਾਲਾ ਦੀ ਟੀਮ ਨੇ ਇਹ ਬਿਆਨ ਸਿੱਧੂ ਮੂਸੇ ਵਾਲਾ ਦੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਜਾਰੀ ਕੀਤਾ ਹੈ। ਬੀਤੇ ਦਿਨ ਪਹਿਲਾਂ, ਸਿੱਧੂ ਮੂਸੇਵਾਲਾ ਦੇ ਪਿਤਾ ਨੇ ਪੰਜਾਬੀ ਲੋਕਾਂ ਅਤੇ ਮਰਹੂਮ ਪੰਜਾਬੀ ਸੰਗੀਤਕਾਰ ਦੇ ਪ੍ਰਸ਼ੰਸਕਾਂ ਨਾਲ ਆਪਣਾ ਦੁੱਖ ਪ੍ਰਗਟ ਕੀਤਾ ਸੀ। ਉਨ੍ਹਾਂ ਨੇ ਆਪਣੇ ਰਾਜਨੀਤੀ ਵਿੱਚ ਆਉਣ ਦੀਆਂ ਅਫਵਾਹਾਂ ਨੂੰ ਵੀ ਖਾਰਜ ਕਰ ਦਿੱਤਾ। ਸਿੱਧੂ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਦਾ ਇਸ ਸਮੇਂ ਰਾਜਨੀਤੀ ਵਿੱਚ ਆਉਣ ਦਾ ਕੋਈ ਇਰਾਦਾ ਨਹੀਂ ਹੈ ਕਿਉਂਕਿ ਉਹ ਦੁਖੀ ਹਨ।

 

View this post on Instagram

 

A post shared by Jagdeep Sidhu (@jagdeepsidhu3)

Related Post