ਸਿੱਧੂ ਮੂਸੇਵਾਲਾ ਵਾਂਗ ਪੱਟ 'ਤੇ ਥਾਪੀ ਮਾਰ ਯੋ-ਯੋ ਹਨੀ ਸਿੰਘ ਨੇ ਲਾਈਵ ਸ਼ੋਅ ਦੌਰਾਨ ਦਿੱਤੀ ਸ਼ਰਧਾਂਜਲੀ

written by Pushp Raj | June 06, 2022

29 ਮਈ ਨੂੰ ਸਿੱਧੂ ਮੂਸੇਵਾਲਾ ਦੀ ਮੌਤ ਨੇ ਪੂਰੇ ਦੇਸ਼ ਵਿੱਚ ਝੰਜੋੜ ਕੇ ਰੱਖ ਦਿੱਤਾ ਹੈ। ਦੁਨੀਆ ਭਰ 'ਚ ਸਿੱਧੂ ਮੂਸੇਵਾਲਾ ਦੇ ਲੱਖਾਂ ਫੈਨਜ਼ ਉਨ੍ਹਾਂ ਨੂੰ ਆਪੋ ਆਪਣੇ ਤਰੀਕੇ ਨਾਲ ਯਾਦ ਕਰ ਰਹੇ ਹਨ ਤੇ ਸ਼ਰਧਾਂਜਲੀ ਭੇਂਟ ਕਰ ਰਹੇ ਹਨ। ਸਿੱਧੂ ਮੂਸੇਵਾਲਾ ਦੇ ਸਾਥੀ ਕਲਾਕਾਰ ਵੀ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕਰ ਰਹੇ ਹਨ। ਯੋ-ਯੋ ਹਨੀ ਸਿੰਘ ਨੇ ਆਪਣੇ ਲਾਈਵ ਸ਼ੋਅ ਦੇ ਦੌਰਾਨ ਸਿੱਧੂ ਮੂਸੇਵਾਲਾ ਵਾਂਗ ਪੱਟ 'ਤੇ ਥਾਪੀ ਮਾਰ ਕੇ ਉਨ੍ਹਾਂ ਸ਼ਰਧਾਂਜਲੀ ਦਿੱਤੀ।

Yo Yo Honey Singh pays tribute to Sidhu Moose Wala during his live performance Image Source: Instagram

ਐਤਵਾਰ ਨੂੰ ਗਾਇਕ-ਰੈਪਰ ਯੋ ਯੋ ਹਨੀ ਸਿੰਘ ਇੱਕ ਲਾਈਵ ਸ਼ੋਅ ਕਰਨ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਨੇ ਬੇਹੱਦ ਅਨੋਖੇ ਅੰਦਾਜ਼ ਦੇ ਵਿੱਚ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਭੇਂਟ ਕੀਤੀ।
ਆਪਣੇ ਲਾਈਵ ਕੰਸਰਟ ਦੇ ਦੌਰਾਨ ਗਾਇਕ ਹਨੀ ਸਿੰਘ, ਸਿੱਧੂ ਮਸੇਵਾਲਾ ਨੂੰ ਯਾਦ ਕਰ ਭਾਵੁਕ ਹੋ ਗਏ। ਉਨ੍ਹਾਂ ਨੇ ਸਿੱਧੂ ਮਸੇਵਾਲਾ ਦਾ ਸਿਗਨੇਚਰ ਸਟੈਪ ਕੀਤਾ। ਇਸ ਦੌਰਾਨ ਉਨ੍ਹਾਂ ਨੇ ਸਿੱਧੂ ਮਸੇਵਾਲੇ ਵਾਂਗ ਪੱਟ 'ਤੇ ਥਾਪੀ ਮਾਰ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ।

ਦੱਸ ਦਈਏ ਕਿ ਰੈਪਰ ਯੋ ਯੋ ਹਨੀ ਸਿੰਘ ਪਹਿਲਾਂ ਵੀ ਕਈ ਵਾਰ ਸਿੱਧੂ ਮੂਸੇਵਾਲਾ ਦੇ ਗੀਤ ਤੇ ਉਨ੍ਹਾਂ ਦੀ ਗਾਇਕੀ ਦੀ ਤਾਰੀਫ ਕਰ ਚੁੱਕੇ ਹਨ। ਹਨੀ ਸਿੰਘ ਅਕਸਰ ਸੋਸ਼ਲ ਮੀਡੀਆ ਦੇ ਲਾਈਵ ਦੌਰਾਨ ਸਿੱਧੂ ਮੂਸੇਵਾਲਾ ਦੀ ਤਰੀਫ ਕਰਦੇ ਹੋਏ ਆਪਣੇ ਫੈਨਜ਼ ਨੂੰ ਉਨ੍ਹਾਂ ਦੇ ਗੀਤ ਸੁਣਾਉਂਦੇ ਸਨ।

Yo Yo Honey Singh pays tribute to Sidhu Moose Wala during his live performance Image Source: Instagram

ਇੱਕ ਵਾਰ ਇੰਸਟਾਗ੍ਰਾਮ ਉੱਤੇ ਆਪਣੇ ਲਾਈਵ ਸੈਸ਼ਨ ਦੌਰਾਨ ਹਨੀ ਸਿੰਘ ਨੇ ਦੱਸਿਆ ਸੀ ਕਿ ਉਹ ਸਿੱਧੂ ਮੂਸੇਵਾਲਾ ਨਾਲ ਮਹਿਜ਼ ਇੱਕ ਜਾਂ ਦੋ ਵਾਰ ਹੀ ਮਿਲੇ ਹਨ। ਉਹ ਸਿੱਧੂ ਦੇ ਗੀਤਾਂ ਨੂੰ ਬਹੁਤ ਪਸੰਦ ਕਰਦੇ ਹਨ, ਕਿਉਂਕਿ ਉਸ ਦੇ ਗੀਤਾਂ ਵਿੱਚ ਸਮਾਜਿਕ ਹਲਾਤਾਂ ਤੇ ਸੱਚਾਈ ਬਿਆਨ ਕੀਤੀ ਗਈ ਹੁੰਦੀ ਹੈ।

Yo Yo Honey Singh pays tribute to Sidhu Moose Wala during his live performance Image Source: Instagram

ਹੋਰ ਪੜ੍ਹੋ : ਗਿੱਪੀ ਗਰੇਵਾਲ ਨੇ ਸਿੱਧੂ ਮੂਸੇਵਾਲੇ ਦੀ ਤਸਵੀਰ ਸ਼ੇਅਰ ਕਰ ਲਿਖੀ ਇਹ ਗੱਲ, ਪੋਸਟ ਪੜ੍ਹ ਭਾਵੁਕ ਹੋਏ ਫੈਨਜ਼

ਦੱਸ ਦਈਏ ਕਿ ਸਿੱਧੂ ਮੂਸੇਵਾਲਾ ਨੂੰ ਦੇਸ਼ ਵਿਦੇਸ਼ 'ਚ ਲੋਕ ਬਹੁਤ ਪਸੰਦ ਕਰਦੇ ਹਨ। ਦੁਨੀਆਂ ਭਰ ਦੇ ਲੋਕ ਉਨ੍ਹਾਂ ਦੇ ਗੀਤਾਂ ਅਤੇ ਸੰਗੀਤ ਬਹੁਤ ਪਸੰਦ ਕਰਦੇ ਹਨ। ਕਿਉਂਕਿ ਉਸਦਾ ਸੰਗੀਤ ਨਾ ਸਿਰਫ ਭਾਰਤ ਵਿੱਚ ਬਲਕਿ ਵਿਦੇਸ਼ਾਂ ਵਿੱਚ ਵੀ ਪ੍ਰਸਿੱਧ ਸੀ। ਉਸਦੇ ਗੀਤ ਬਿਲਬੋਰਡਸ ਸੂਚੀ ਅਤੇ ਯੂਕੇ ਸਿੰਗਲ ਚਾਰਟ ਵਿੱਚ ਪ੍ਰਦਰਸ਼ਿਤ ਕੀਤੇ ਗਏ ਸਨ।

 

View this post on Instagram

 

A post shared by Viral Bhayani (@viralbhayani)

You may also like