ਗਿੱਪੀ ਗਰੇਵਾਲ ਨੇ ਸਿੱਧੂ ਮੂਸੇਵਾਲੇ ਦੀ ਮੌਤ 'ਤੇ ਫਾਇਦਾ ਚੁੱਕਣ ਵਾਲਿਆਂ ਲਿਖੀ ਇਹ ਗੱਲ, ਪੋਸਟ ਪੜ੍ਹ ਭਾਵੁਕ ਹੋਏ ਫੈਨਜ਼
ਗਿੱਪੀ ਗਰੇਵਾਲ ਨੇ ਸਿੱਧੂ ਮੂਸੇਵਾਲੇ ਦੀ ਮੌਤ 'ਤੇ ਫਾਇਦਾ ਚੁੱਕਣ ਵਾਲਿਆਂ ਲਿਖੀ ਇਹ ਗੱਲ, ਪੋਸਟ ਪੜ੍ਹ ਭਾਵੁਕ ਹੋਏ ਫੈਨਜ਼
ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ 29 ਮਈ ਨੂੰ ਸਦੀਵੀਂ ਵਿਛੋੜਾ ਦੇ ਗਏ, ਪਰ ਉਨ੍ਹਾਂ ਦੇ ਫੈਨਜ਼ ਤੇ ਚਾਹੁਣ ਵਾਲੇ ਅਜੇ ਵੀ ਇਸ ਗੱਲ 'ਤੇ ਯਕੀਨ ਨਹੀਂ ਕਰ ਪਾ ਰਹੇ ਹਨ। ਸੋਸ਼ਲ ਮੀਡੀਆ 'ਤੇ ਸਿੱਧੂ ਮੂਸੇਵਾਲਾ ਦੀਆਂ ਵੀਡੀਓਜ਼ ਤੇ ਤਸਵੀਰਾਂ ਲਗਾਤਾਰ ਵਾਇਰਲ ਹੋ ਰਹੀਆਂ ਹਨ। ਪੰਜਾਬੀ ਗਾਇਕ ਗਿੱਪੀ ਗਰੇਵਾਲ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਸਿੱਧੂ ਮੂਸੇਵਾਲਾ ਤੇ ਉਨ੍ਹਾਂ ਦੇ ਮਾਤਾ-ਪਿਤਾ ਨਾਲ ਇੱਕ ਖੂਬਸੂਰਤ ਤਸਵੀਰ ਸ਼ੇਅਰ ਕੀਤੀ ਹੈ। ਇਸ ਦੇ ਨਾਲ ਗਿੱਪੀ ਨੇ ਇੱਕ ਅਜਿਹਾ ਪੋਸਟ ਲਿਖਿਆ ਜਿਸ ਨੂੰ ਪੜ੍ਹ ਕੇ ਸਿੱਧੂ ਮੂਸੇਵਾਲੇ ਦੇ ਫੈਨਜ਼ ਬੇਹੱਦ ਭਾਵੁਕ ਹੋ ਗਏ ਹਨ।
image from instagram
ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੀ ਬੇਵਕਤ ਮੌਤ ਨਾਲ ਹਰ ਕੋਈ ਹੈਰਾਨ। ਸਿੱਧੂ ਦੇ ਸਾਥੀ ਕਲਾਕਾਰ ਅਤੇ ਉਨ੍ਹਾਂ ਦੇ ਫੈਨਜ਼ ਅਜੇ ਵੀ ਇਸ ਗੱਲ 'ਤੇ ਯਕੀਨ ਨਹੀਂ ਕਰ ਪਾ ਰਹੇ। ਸਿੱਧੂ ਮੂਸੇਵਾਲੇ ਦੀਆਂ ਕਈ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ। ਸਿੱਧੂ ਮੂਸੇਵਾਲੇ ਦੇ ਫੈਨਜ਼ ਤੇ ਸਾਥੀ ਕਲਾਕਾਰ ਆਪੋ ਆਪਣੇ ਤਰੀਕੇ ਨਾਲ ਉਸ ਨੂੰ ਯਾਦ ਕਰਦੇ ਹਨ।
ਪੰਜਾਬੀ ਗਾਇਕ ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਫਾਰ ਮੁੜ ਸਿੱਧੂ ਮੂਸੇਵਾਲਾ ਤੇ ਉਸ ਦੇ ਮਾਤਾ-ਪਿਤਾ ਦੀ ਤਸਵੀਰ ਸ਼ੇਅਰ ਕੀਤੀ ਹੈ। ਇਹ ਤਸਵੀਰ ਸਿੱਧੂ ਮੂਸੇਵਾਲਾ ਦੇ ਬਚਪਨ ਦੀ ਤਸਵੀਰ ਹੈ।
ਇਸ ਤਸਵੀਰ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਨਾਲ ਉਸ ਦੇ ਮਾਤਾ-ਪਿਤਾ ਵੀ ਨਜ਼ਰ ਆ ਰਹੇ ਹਨ। ਇਸ ਤਸਵੀਰ ਵਿੱਚ ਸਿੱਧੂ ਮੂਸੇਵਾਲਾ ਮਾਤਾ-ਪਿਤਾ ਸਣੇ ਤਸਵੀਰ ਖਿਚਵਾਉਂਦੇ ਹੋਏ ਵਿਖਾਈ ਦੇ ਰਹੇ ਹਨ। ਇਹ ਉਸ ਦੇ ਬਚਪਨ ਦੇ ਸਮੇਂ ਦੀ ਤਸਵੀਰ ਹੈ।
ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਗਿੱਪੀ ਗਰੇਵਾਲ ਨੇ ਇੱਕ ਖ਼ਾਸ ਕੈਪਸ਼ਨ ਲਿਖਿਆ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਗਿੱਪੀ ਨੇ ਕੈਪਸ਼ਨ ਵਿੱਚ ਲਿਖਿਆ, "ਵਾਹ ਓ ਮੇਰੀਏ ਰੱਬਾ ਜੇਹੜੀ ਸਾਰੀ ਜ਼ਿੰਦਗੀ ਸਿੱਧੂ ਨੂੰ ਥੱਲੇ ਸਿੱਟਣ 'ਤੇ ਲੱਗੇ ਰਹੇ ਅਜੇ ਓਹੀ ਸਾਡਾ ਸਿੱਧੂ, ਸਾਡਾ ਸਿੱਧੂ ਕਰਨ ਲੱਗ ਪਏ ਨੇ। ਜਿਉਂਦੇ ਤੋਂ ਵੀ ਫਾਇਦਾ ਲੈਣਾ ਚਾਹੁੰਦੇ ਸੀ ਅਤੇ ਹੁਣ ਮਰੇ ਤੋਂ ਵੀ। ਇਹ ਸਭ ਤੁਹਾਡੇ ਬਾਰੇ ਨਹੀਂ ਹੈ। ਇਹ ਸਭ ਰਾਜਨੀਤੀ ਹੈ। ਮਿਸ ਯੂ ਭਾਈ #sidhumoosewala ? ਵਾਹਿਗੁਰੂ ਜੀ ਬੇਬੇ ਬਾਪੂ ਨੂੰ ਹਿੰਮਤ ਬਖਸ਼ਣ ??#sidhumoosewala "
image from instagram
ਗਿੱਪੀ ਗਰੇਵਾਲ ਵੱਲੋਂ ਸ਼ੇਅਰ ਕੀਤੀ ਗਈ ਇਸ ਤਸਵੀਰ ਨੂੰ ਵੇਖ ਕੇ ਅਤੇ ਇਸ ਪੋਸਟ ਨੂੰ ਪੜ੍ਹ ਕੇ ਸਿੱਧੂ ਮੂਸੇਵਾਲਾ ਦੇ ਫੈਨਜ਼ ਬੇਹੱਦ ਭਾਵੁਕ ਹੋ ਗਏ ਹਨ। ਉਹ ਇਸ ਤਸਵੀਰ ਉੱਤੇ ਕੁਮੈਂਟ ਕਰਕੇ ਸਿੱਧੂ ਮੂਸੇਵਾਲਾ ਨੂੰ ਯਾਦ ਕਰ ਰਹੇ ਹਨ। ਇੱਕ ਫੈਨ ਨੇ ਲਿਖਿਆ , ਪਿਕ ਆਫ ਦਾ ਡੇਅ"। ਇੱਕ ਹੋਰ ਫੈਨ ਨੇ ਲਿਖਿਆ, " ਲੈਜੇਂਡ ਨੈਵਰ ਡਾਈ"
ਦੱਸ ਦਈਏ ਕਿ ਬੀਤੇ ਦਿਨ ਗਿੱਪੀ ਗਰੇਵਾਲ ਨੇ ਸੰਗੀਤ ਨਿਰਮਾਤਾਵਾਂ ਅਤੇ ਮਿਊਜ਼ਿਕ ਕੰਪਨੀਆਂ ਦੇ ਮਾਲਕਾਂ ਨੂੰ ਇਹ ਬੇਨਤੀ ਕੀਤੀ ਹੈ ਕਿ ਉਹ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਆਗਮੀ ਪ੍ਰੋਜੈਕਟਸ ਅਤੇ ਗੀਤਾਂ ਨੂੰ ਲੀਕ ਨਾ ਕਰਨ। ਕੋਈ ਵੀ ਗੀਤ ਜਾਂ ਕੋਈ ਵੀਡੀਓ ਤੇ ਹੋਰਨਾਂ ਪ੍ਰੋਜੈਕਟਸ ਨੂੰ ਸਿੱਧੂ ਦੇ ਪਿਤਾ ਦੀ ਸਹਿਮਤੀ ਤੋਂ ਬਿਨਾਂ ਰਿਲੀਜ਼ ਕਰਨ ਤੋਂ ਗੁਰੇਜ਼ ਕਰਨ।

ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਉਹ ਸਿੱਧੂ ਦੇ ਗੀਤ ਲੀਕ ਕਰਨ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਕਰਨਗੇ। ਗਿੱਪੀ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ਦੇ ਵਿੱਚ ਲਿਖਿਆ ਗਿਆ ਹੈ ਕਿ "ਕਿਰਪਾ ਕਰਕੇ 8 ਜੂਨ ਨੂੰ ਸਿੱਧੂ ਦੇ ਭੋਗ ਤੋਂ ਬਾਅਦ ਸਾਰੀ ਸਮੱਗਰੀ ਉਸ ਦੇ ਪਿਤਾ ਨੂੰ ਸੌਂਪ ਦਿਓ। ਸਿੱਧੂ ਮੂਸੇਵਾਲਾ ਦੇ ਪਿਤਾ ਦੀ ਆਗਿਆ ਤੋਂ ਬਿਨਾਂ ਉਸ ਦੇ ਆਉਣ ਵਾਲੇ ਟੈਰਕਸ ਨੂੰ ਲੀਕ ਕਰਨ ਤੋਂ ਗੁਰੇਜ਼ ਕਰੋ"।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
