ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਸਮਾਧ 'ਤੇ ਉਦਾਸ ਬੈਠੇ ਨਜ਼ਰ ਆਏ ਉਨ੍ਹਾਂ ਦੇ ਵਫ਼ਾਦਾਰ ਕੁੱਤੇ, ਵੇਖੋ ਭਾਵੁਕ ਕਰ ਦੇਣ ਵਾਲੀਆਂ ਤਸਵੀਰਾਂ

written by Pushp Raj | June 04, 2022

ਕਹਿੰਦੇ ਨੇ ਇਨਸਾਨ ਦਾ ਸਭ ਤੋਂ ਚੰਗਾ ਦੋਸਤ ਕੁੱਤਾ ਹੁੰਦਾ ਹੈ। ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਜਾਨਵਰਾਂ ਨਾਲ ਬੇਹੱਦ ਪਿਆਰ ਸੀ, ਉਨ੍ਹਾਂ ਨੇ ਆਪਣੇ ਘਰ ਦੋ ਕੁੱਤੇ ਪਾਲੇ ਸਨ, ਉਨ੍ਹਾਂ ਦੇਹਾਂਤ ਤੋਂ ਬਾਅਦ ਮੂਸੇਵਾਲਾ ਦੇ ਇਹ ਪਾਲਤੂ ਦੋਸਤ ਵੀ ਗਮ ਵਿੱਚ ਡੂੱਬੇ ਨਜ਼ਰ ਆਏ । ਅਜਿਹੇ 'ਚ ਸਿੱਧੂ ਮੂਸੇਵਾਲਾ ਦੇ ਦੋ ਵਫ਼ਾਦਾਰ ਕੁੱਤਿਆਂ ਨੂੰ ਵੀ ਆਪਣੇ ਮਾਲਕ ਦੀ ਸਮਾਧ 'ਤੇ ਉਦਾਸ ਬੈਠੇ ਵੇਖਿਆ ਗਿਆ।


ਦੱਸ ਦਈਏ ਸਿੱਧੂ ਮੂਸੇਵਾਲਾ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਖੇਤਾਂ ਵਿੱਚ ਕੀਤਾ ਗਿਆ ਸੀ। ਇਸ ਤੋਂ ਮਾਤਾ-ਪਿਤਾ ਨੇ ਉਸ ਥਾਂ ਉਸ ਥਾਂ ਉੱਤੇ ਪੁੱਤਰ ਦੀ ਯਾਦ ਵਿੱਚ ਸਮਾਧ ਬਣਵਾਈ ਹੈ। ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਇਸ ਤਸਵੀਰ ਦੇ ਵਿੱਚ ਤੁਸੀਂ ਸਿੱਧੂ ਮੂਸੇਵਾਲਾ ਦੇ ਇੱਕ ਪਾਲਤੂ ਕੁੱਤੇ ਨੂੰ ਉਨ੍ਹਾਂ ਦੀ ਸਮਾਧ ਨੇੜੇ ਬੈਠਾ ਵੇਖ ਸਕਦੇ ਹੋ। ਇਹ ਪਿਆਰਾ ਜਿਹਾ ਕੁੱਤਾ ਆਪਣੇ ਮਾਲਿਕ ਸਿੱਧੂ ਮੂਸੇਵਾਲਾ ਨੂੰ ਯਾਦ ਕਰਕੇ ਬੇਹੱਦ ਉਦਾਸ ਹੈ। ਇਹ ਕੁੱਤਾ ਮੂਸੇਵਾਲਾ ਦੀ ਤਸਵੀਰ ਅੱਗੇ ਬੈਠਾ ਨਜ਼ਰ ਆ ਰਿਹਾ ਹੈ।


ਸਿੱਧੂ ਮੂਸੇਵਾਲਾ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੇ ਪਾਲਤੂ ਕੁੱਤਿਆਂ ਨੇ ਵੀ ਖਾਣਾ ਪੀਣਾ ਛੱਡ ਦਿੱਤਾ ਸੀ। ਸਿੱਧੂ ਮੂਸੇਵਾਲਾ ਦੇ ਇਹ ਦੋ ਪਿਆਰੇ ਤੇ ਬੇਹੱਦ ਖਾਸ ਦੋਸਤ ਉਨ੍ਹਾਂ ਦੇ ਟਰੈਕਟਰ 5911 ਦੇ ਹੇਠ ਉਦਾਸ ਬੈਠੇ ਨਜ਼ਰ ਆਏ ਸਨ ਤੇ ਉਨ੍ਹਾਂ ਦੇ ਅੱਗੇ ਪਿਆ ਖਾਣਾ ਵੀ ਜਿਉਂ ਦਾ ਤਿਉਂ ਪਿਆ ਨਜ਼ਰ ਆਇਆ।

ਜਾਨਵਰ ਹਮੇਸ਼ਾਂ ਇਨਸਾਨ ਨੂੰ ਉਨ੍ਹਾਂ ਨਾਲੋ ਵੱਧ ਕੇ ਪਿਆਰ ਕਰਦੇ ਹਨ। ਉਹ ਆਪਣੇ ਮਾਲਿਕ ਲਈ ਸਭ ਕੁੱਝ ਕਰਨ ਲਈ ਇਥੋਂ ਤੱਕ ਕੀ ਖ਼ੁਦ ਦੀ ਜਾਨ ਖ਼ਤਰੇ 'ਚ ਪਾਉਣ ਵੀ ਤਿਆਰ ਰਹਿੰਦੇ ਹਨ। ਸਿੱਧੂ ਮੂਸੇਵਾਲਾ ਦੇ ਇਹ ਪਿਆਰੇ ਦੋਸਤ ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਬਹੁਤ ਦੁੱਖੀ ਹਨ।

ਦੱਸ ਦਈਏ ਕਿ ਸਿੱਧੂ ਮੂਸੇਵਾਲਾ ਨੂੰ ਜਾਨਵਰਾਂ ਨਾਲ ਬੜਾ ਪਿਆਰ ਸੀ। ਇਸ ਲਈ ਉਨ੍ਹਾਂ ਨੇ ਆਪਣੇ ਘਰ ਦੋ ਕੁੱਤੇ ਪਾਲੇ ਹੋਏ ਸਨ। ਇਨ੍ਹਾਂ ਦਾ ਨਾਂਅ ਸ਼ੇਰਾ ਤੇ ਬਘੀਰਾ ਹੈ। ਇਨ੍ਹਾਂ ਨੂੰ ਉਹ ਆਪਣੀ ਜਾਨ ਨਾਲੋਂ ਵੱਧ ਪਿਆਰ ਕਰਦੇ ਸੀ। ਉਨ੍ਹਾਂ ਨੂੰ ਆਪ ਨਹਾਉਣ ਤੋ ਲੈ ਕੇ ਖਾਣਾ ਖਵਾਉਣ ਤੱਕ ਸਿੱਧੂ ਖ਼ੁਦ ਇਨ੍ਹਾਂ ਦਾ ਖਿਆਲ ਰੱਖਦੇ ਸਨ। ਤੁਸੀਂ ਸਿੱਧੂ ਮੂਸੇਵਾਲਾ ਦੇ ਕਈ ਗੀਤਾਂ ਵਿੱਚ ਵੀ ਕੁੱਤਿਆਂ ਨੂੰ ਵੇਖਿਆ ਹੋਵੇਗਾ।

 ਹੋਰ ਪੜ੍ਹੋ : ਜੱਸੀ ਗਿੱਲ ਨੇ ਕੰਵਰ ਗਰੇਵਾਲ ਦੀ ਵੀਡੀਓ ਸ਼ੇਅਰ ਕਰ ਸਿੱਧੂ ਮੂਸੇਵਾਲਾ ਨੂੰ ਕੀਤਾ ਯਾਦ, ਵੀਡੀਓ ਵੇਖ ਭਾਵੁਕ ਹੋਏ ਫੈਨਜ਼

ਜਿਸ ਪੁੱਤਰ ਦੇ ਘਰ ਆਉਣ ਦੇ ਨਾਲ ਖੁਸ਼ੀਆਂ ਆ ਜਾਂਦੀਆਂ ਸਨ ਅਤੇ ਵਿਹੜੇ ‘ਚ ਰੌਣਕ ਲੱਗ ਜਾਂਦੀ ਸੀ । ਅੱਜ ਉਹ ਪੁੱਤਰ ਮਾਪਿਆਂ ਨੂੰ ਕਿਤੇ ਵੀ ਦਿਖਾਈ ਨਹੀਂ ਦੇ ਰਿਹਾ । ਸਿੱਧੂ ਮੂਸੇਵਾਲਾ ਦੀ ਹਵੇਲੀ ਜਿਸ ਨੂੰ ਬੜੇ ਚਾਵਾਂ ਦੇ ਨਾਲ ਸਿੱਧੂ ਨੇ ਬਣਵਾਇਆ ਸੀ ਅੱਜ ਉਸ ਤੋਂ ਬਗੈਰ ਸੁੰਨੀ ਹੋ ਚੁੱਕੀ ਹੈ ਅਤੇ ਮਾਪਿਆਂ ਨੂੰ ਇਹ ਹਵੇਲੀ ਖਾਣ ਨੂੰ ਆਉਂਦੀ ਹੈ ।

 

View this post on Instagram

 

A post shared by Instant Bollywood (@instantbollywood)

You may also like