ਜੱਸੀ ਗਿੱਲ ਦੀ ਫ਼ਿਲਮ ਪੰਗਾ ਦੇ ਟਾਈਟਲ ਟਰੈਕ ਦੀ ਝਲਕ ਆਈ ਸਾਹਮਣੇ

By  Lajwinder kaur January 6th 2020 06:07 PM

ਪੰਜਾਬੀ ਗਾਇਕ ਜੱਸੀ ਗਿੱਲ ਜਿਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਆਪਣੀ ਆਉਣ ਵਾਲੀ ਫ਼ਿਲਮ ਪੰਗਾ ਦੇ ਟਾਈਟਲ ਟਰੈਕ ਦੀ ਛੋਟੀ ਜਿਹੀ ਝਲਕ ਸ਼ੇਅਰ ਕੀਤੀ ਹੈ ਤੇ ਨਾਲ ਹੀ ਦੱਸਿਆ ਹੈ ਕਿ ਇਹ ਗੀਤ 7 ਜਨਵਰੀ ਯਾਨੀ ਕਿ ਕੱਲ੍ਹ ਨੂੰ ਰਿਲੀਜ਼ ਹੋਣ ਜਾ ਰਿਹਾ ਹੈ।

 

View this post on Instagram

 

Jaya ke saath hum bhi lete hai #Panga. Panga title track out tomorrow. @foxstarhindi @ashwinyiyertiwari @team_kangana_ranaut @therichachadha @neena_gupta @yagyabhasin @shankarehsaanloy @siddharth.mahadevan @harshdeepkaurmusic @aslidivyakumar #JavedAkhtar @saregama_official

A post shared by Jassie Gill (@jassie.gill) on Jan 6, 2020 at 3:44am PST

ਹੋਰ ਵੇਖੋ:ਵੀਤ ਬਲਜੀਤ ਤੇ ਸ਼ਿਪਰਾ ਗੋਇਲ ਦੀ ਆਵਾਜ਼ ‘ਚ ਰਿਲੀਜ਼ ਹੋਇਆ ‘ਸਾਕ’ ਫ਼ਿਲਮ ਦਾ ਨਵਾਂ ਗੀਤ ‘ਗੱਭਰੂ ਦੀ ਗੱਲ’, ਦੇਖੋ ਵੀਡੀਓ

ਇਸ ਛੋਟੀ ਜਿਹੀ ਝਲਕ ‘ਚ ਕੰਗਨਾ ਰਣੌਤ ਨਜ਼ਰ ਆ ਰਹੀ ਹੈ। ਦੱਸ ਦਈਏ ਪੰਗਾ ਫ਼ਿਲਮ ਦਾ ਸ਼ਾਨਦਾਰ ਟਰੇਲਰ ਦਰਸ਼ਕਾਂ ਦੇ ਸਨਮੁਖ ਹੋ ਚੁੱਕਿਆ ਹੈ ਜਿਸ ‘ਚ ਕੰਗਨਾ ਰਣੌਤ ਤੇ ਜੱਸੀ ਗਿੱਲ ਦੀ ਸ਼ਾਨਦਾਰ ਅਦਾਕਾਰੀ ਤੇ ਰੋਮਾਂਟਿਕ ਕਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਜੱਸੀ ਗਿੱਲ ਜੋ ਕਿ ਇਸ ਫ਼ਿਲਮ ‘ਚ ਕੰਗਨਾ ਰਣੌਤ ਦੇ ਪਤੀ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ।

 

View this post on Instagram

 

You will fall in love with this couple after watching Panga ?? Jaya & Prashant ?‍❤️‍? Releasing on 24th Jan 2020 @team_kangana_ranaut @ashwinyiyertiwari @foxstarhindi

A post shared by Jassie Gill (@jassie.gill) on Jan 6, 2020 at 12:03am PST

ਕੰਗਨਾ ਰਣੌਤ ਤੇ ਜੱਸੀ ਗਿੱਲ ਤੋਂ ਇਲਾਵਾ ਰਿਚਾ ਚੱਡਾ, ਨੀਨਾ ਗੁਪਤਾ ਸਮੇਤ ਕਈ ਹੋਰ ਕਲਾਕਾਰ ਇਸ ਫ਼ਿਲਮ ‘ਚ ਆਪਣੀ ਅਦਾਕਾਰੀ ਦੇ ਜੌਹਰ ਵਿਖਾਉਂਦੇ ਹੋਏ ਨਜ਼ਰ ਆਉਣਗੇ। ਇਹ ਫ਼ਿਲਮ 24 ਜਨਵਰੀ 2020 ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ। ਜੇ ਗੱਲ ਕਰੀਏ ਜੱਸੀ ਗਿੱਲ ਦੇ ਵਰਕ ਫਰੰਟ ਦੀ ਤਾਂ ਉਹ ਹਿੰਦੀ ਫ਼ਿਲਮਾਂ ਦੇ ਨਾਲ ਪੰਜਾਬੀ ਫ਼ਿਲਮਾਂ ਤੇ ਪੰਜਾਬੀ ਗੀਤਾਂ 'ਚ ਕਾਫੀ ਸਰਗਰਮ ਨੇ। ਇਸ ਸਾਲ ਉਹ ਪੰਜਾਬੀ ਫ਼ਿਲਮ ‘ਡੈਡੀ ਕੂਲ ਮੁੰਡੇ ਫੂਲ 2’ ‘ਚ ਰਣਜੀਤ ਬਾਵਾ ਦੇ ਨਾਲ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ।

Related Post