ਹਰਫ ਚੀਮਾ ਦੇ ਨੰਨ੍ਹੇ ਫੈਨ ਨੇ ਪਾਈ ਜੱਟਵਾਦ ‘ਤੇ ਧਮਾਲ,ਦੇਖੋ ਵੀਡੀਓ

By  Lajwinder kaur May 10th 2019 02:47 PM

ਹਰਫ ਚੀਮਾ ਦਾ ਗੀਤ ਜੱਟਵਾਦ ਜਿਸਨੇ ਚਾਰੇ ਪਾਸੇ ਪੂਰੀ ਧੱਕ ਪਾ ਰੱਖੀ ਹੈ। ਵੱਡੇ ਤੋਂ ਲੈ ਕੇ ਛੋਟੇ ਸਭ ਉਨ੍ਹਾਂ ਦੇ ਇਸ ਗੀਤ ਦੇ ਦੀਵਾਨੇ ਹੋਏ ਪਏ ਨੇ। ਇਹ ਗੀਤ ਨੌਜਵਾਨਾਂ ਦੇ ਦਿਲਾਂ ਉੱਤੇ ਰਾਜ ਕਰ ਰਿਹਾ ਹੈ। ਇਸ ਦਰਮਿਆਨ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਛਾਈ ਪਈ ਹੈ। ਜੀ ਹਾਂ ਇਸ ਵੀਡੀਓ ‘ਚ ਛੋਟਾ ਜਿਹਾ ਬੱਚਾ ਜੋ ਕਿ ਹਰਫ ਚੀਮਾ ਦੇ ਗੀਤ ਜੱਟਵਾਦ ਉੱਤੇ ਬਹੁਤ ਕਿਊਟ ਅਦਾਕਾਰੀ ਕਰ ਰਿਹਾ ਹੈ। ਬੱਚੇ ਨੇ ਚਿੱਟੇ ਰੰਗ ਦਾ ਕੁਰਤਾ ਤੇ ਚਾਦਰਾ ਪਾਇਆ ਹੋਇਆ ਹੈ ਤੇ ਪੈਰਾਂ ‘ਚ ਪੰਜਾਬੀ ਜੁੱਤੀ ਪਾਈ ਹੋਈ ਹੈ। ਇਹ ਵੀਡੀਓ ਸਭ ਦੇ ਦਿਲਾਂ ਨੂੰ ਮੋਹ ਰਹੀ ਹੈ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ।

View this post on Instagram

 

Chadra chobar da ❤️ Jattwaad

A post shared by Harf Cheema (ਹਰਫ) (@harfcheema) on May 8, 2019 at 3:01am PDT

ਹੋਰ ਵੇਖੋ:ਸਰੋਤਿਆਂ ਦੇ ਢਿੱਡਾਂ ‘ਚ ਪੀੜਾਂ ਪਾਉਣ ਵਾਲੀ ਮਾਂ-ਪੁੱਤਰ ਦੀ ਜੋੜੀ ਸੁਰਿੰਦਰ ਤਾਈ ਤੇ ਸੈਮੀ ਗਿੱਲ ਨਜ਼ਰ ਆਉਣਗੇ 'ਤੇਰੀ ਮੇਰੀ ਜੋੜੀ' ‘ਚ

ਹਰਫ ਚੀਮਾ ਨੇ ਵੀ ਆਪਣੇ ਸੋਸ਼ਲ ਮੀਡੀਆ ਉੱਤੇ ਵੀ ਵੀਡੀਓ ਨੂੰ ਸ਼ੇਅਰ ਕੀਤਾ ਹੈ। ਉਨ੍ਹਾਂ ਨੇ ਨਾਲ ਕੈਪਸ਼ਨ ਚ ਲਿਖਿਆ ਹੈ, ‘ਚਾਦਰਾ ਚੌਬਰ ਦਾ..ਜੱਟਵਾਦ’। ਇਸ ਵੀਡੀਓ ਨੂੰ ਇੱਕ ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ ਤੇ ਹਜ਼ਾਰਾਂ ਹੀ ਕਮੈਂਟ ਆ ਚੁੱਕੇ ਹਨ। ਗੱਲ ਕਰੀਏ ਜੱਟਵਾਦ ਗੀਤ ਦੀ ਤਾਂ ਇਸ ਨੂੰ ਡਿਊਟ ਸੌਂਗ ਨੂੰ ਹਰਫ ਚੀਮਾ ਤੇ ਗੁਰਲੇਜ਼ ਅਖ਼ਤਰ ਦੋਵਾਂ ਨੇ ਸ਼ਾਨਦਾਰ ਗਾਇਆ ਹੈ। ਜੱਟਵਾਦ ਗੀਤ ਨੂੰ ਹੁਣ ਤੱਕ ਪੰਜ ਕਰੋੜ ਵਿਊਜ਼ ਮਿਲ ਚੁੱਕੇ ਹਨ।

Related Post