ਜੈਜ਼ੀ ਬੀ ਤੇ ਕਰਨ ਔਜਲਾ ਇਕੱਠੇ ਲੈ ਕੇ ਆ ਰਹੇ ਨੇ ਨਵਾਂ ਗੀਤ, ਤਸਵੀਰ ਸਾਂਝੀ ਕਰਕੇ ਦਿੱਤੀ ਜਾਣਕਾਰੀ

By  Lajwinder kaur November 18th 2019 10:34 AM

ਪੰਜਾਬੀ ਇੰਡਸਟਰੀ ਦੇ ਨਾਮੀ ਗਾਇਕ ਜੈਜ਼ੀ ਬੀ ਬਹੁਤ ਜਲਦ ਆਪਣੀ ਨਵੀਂ ਪੇਸ਼ਕਸ਼ ਲੈ ਕੇ ਆ ਰਹੇ ਹਨ। ਜੀ ਹਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਕਰਨ ਔਜਲਾ ਦੇ ਨਾਲ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ, ‘ਦੇਖ ਲਾ ਟਰੈਂਡ ਸੈੱਟ ਕਰਤਾ..ਦੁਨੀਆ ਤੇ ਕੋਕੇ ਐਸਾ ਜੜਤਾ...#ਗੀਤਾਂ ਦੀ ਮਸ਼ੀਨ #ਕੋਲੈਬੋਰੇਸ਼ਨ’ ਨਾਲ ਹੀ ਉਨ੍ਹਾਂ ਨੇ ਕਰਨ ਔਜਲਾ ਨੂੰ ਟੈਗ ਕੀਤਾ ਹੈ।

 

View this post on Instagram

 

Dekh la trend set Karta? dunia tey koka esa jarta? #geetadimachine? @karanaujla_official #collaboration

A post shared by Jazzy B (@jazzyb) on Nov 16, 2019 at 9:46pm PST

ਹੋਰ ਵੇਖੋ:ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਨੂੰ ਨਹੀਂ ਪਛਾਣ ਪਾਏ ਇਹ ਪਿੰਡਵਾਲੇ, ਐਕਟਰੈੱਸ ਨੇ ਪੋਸਟ ਪਾ ਕੇ ਆਖੀ ਇਹ ਗੱਲ....

ਤਸਵੀਰ ‘ਚ ਦੋਵੇਂ ਗਾਇਕ ਬਹੁਤ ਹੀ ਸ਼ਾਨਦਾਰ ਦਿਖ ਰਹੇ ਹਨ। ਗੱਲ ਕਰੀਏ ਕਰਨ ਔਜਲਾ ਦੇ ਕੰਮ ਦੀ ਤਾਂ ਉਹ ਗਾਇਕ ਹੋਣ ਦੇ ਨਾਲ ਗੀਤਕਾਰ ਵੀ ਨੇ। ਜਿਨ੍ਹਾਂ ਦੀ ਕਲਮ ‘ਚੋਂ ਨਿਕਲੇ ਗੀਤ ਨਾਮੀ ਗਾਇਕ ਜਿਵੇਂ ਦੀਪ ਜੰਡੂ, ਜੱਸੀ ਗਿੱਲ, ਗੁਰਲੇਜ਼ ਅਖ਼ਤਰ, ਹਰਫ ਚੀਮਾ, ਦਿਲਪ੍ਰੀਤ ਢਿੱਲੋਂ ਵਰਗੇ ਕਈ ਨਾਮੀ ਗਾਇਕ ਗਾ ਚੁੱਕੇ ਹਨ। ਹੁਣ ਫੈਨਜ਼ ਨੂੰ ਉਡੀਕ ਹੈ ਜਦੋਂ ਉਹ ਕਰਨ ਔਜਲਾ ਤੇ ਜੈਜ਼ੀ ਬੀ ਹੋਰਾਂ ਨੂੰ ਕੋਲੈਬੋਰੇਸ਼ਨ ਕਰਦੇ ਹੋਏ ਦੇਖਣਗੇ ।

Related Post