ਮਾਂ ਨੂੰ ਯਾਦ ਕਰਦੇ ਹੋਏ ਭਾਵੁਕ ਹੋਏ ਜੈਜ਼ੀ ਬੀ, ਕਿਹਾ-‘ਤੁਹਾਨੂੰ ਹਰ ਦਿਨ ਯਾਦ ਕਰਦੇ ਹਾਂ ਮਾਂ’
Lajwinder kaur
December 21st 2020 11:02 AM
ਕਹਿੰਦੇ ਨੇ ਹਰ ਬੱਚੇ ਲਈ ਉਸਦੀ ਮਾਂ ਰੱਬ ਹੁੰਦੀ ਹੈ । ਬੱਚੇ ਦੀ ਪਹਿਲੀ ਸਾਂਝ ਆਪਣੀ ਮਾਂ ਦੇ ਨਾਲ ਹੀ ਹੁੰਦੀ ਹੈ । ਕੋਈ ਵੀ ਸਖ਼ਸ਼ ਜਿੰਨਾ ਮਰਜ਼ੀ ਵੱਡਾ ਇਨਸਾਨ ਬਣ ਜਾਏ ਪਰ ਉਹ ਆਪਣੀ ਮਾਂ ਲਈ ਬੱਚਾ ਹੀ ਹੁੰਦਾ ਹੈ । ਪੰਜਾਬੀ ਗਾਇਕ ਜੈਜ਼ੀ ਬੀ ਨੇ ਆਪਣੀ ਮਾਂ ਨੂੰ ਯਾਦ ਕਰਦੇ ਹੋਏ ਇੱਕ ਭਾਵੁਕ ਪੋਸਟ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤੀ ਹੈ ।