‘ਕੁਝ ਬੋਲ ਵੇ’ ਗੀਤ ਦੇ ਰਾਹੀਂ ਸਰਗੁਣ ਮਹਿਤਾ ਦੇ ਦਿਲ ਦੇ ਹਾਲ ਨੂੰ ਬਿਆਨ ਕਰ ਰਹੇ ਨੇ ਅਫਸਾਨਾ ਖ਼ਾਨ, ਦੇਖੋ ਵੀਡੀਓ

By  Lajwinder kaur November 11th 2019 04:30 PM -- Updated: November 11th 2019 06:04 PM

ਬਿੰਨੂ ਢਿੱਲੋਂ ਤੇ ਸਰਗੁਣ ਮਹਿਤਾ ਦੀ ਆਉਣ ਵਾਲੀ ਫ਼ਿਲਮ ‘ਝੱਲੇ’ ਦੇ ਇੱਕ ਤੋਂ ਬਾਅਦ ਇੱਕ ਗੀਤ ਰਿਲੀਜ਼ ਹੋ ਰਹੇ ਹਨ। ਜਿਸਦੇ ਚੱਲਦੇ ਫ਼ਿਲਮ ਦਾ ਰੋਮਾਂਟਿਕ ਗੀਤ ‘ਕੁਝ ਬੋਲ ਵੇ’ ਦਰਸ਼ਕਾਂ ਦੇ ਸਨਮੁਖ ਹੋ ਚੁੱਕਿਆ ਹੈ। ਇਸ ਗਾਣੇ ਨੂੰ ਪੰਜਾਬੀ ਗਾਇਕਾ ਅਫਸਾਨਾ ਖ਼ਾਨ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਇਸ ਗਾਣੇ ਨੂੰ ਮਿਊਜ਼ਿਕ ਦਿੱਤਾ ਹੈ ਡਾਇਮੰਡਸਟਾਰ ਵਰਲਡਵਾਈਡ ਨੇ।

ਹੋਰ ਵੇਖੋ: ਜਾਹਨਵੀ ਨੇ ਪਿਤਾ ਦੇ ਜਨਮ ਦਿਨ ‘ਤੇ ਪਾਈ ਭਾਵੁਕ ਪੋਸਟ ਕਿਹਾ-‘ਤੁਸੀਂ ਮੇਰੇ ਸਭ ਤੋਂ ਚੰਗੇ ਮਿੱਤਰ ਹੋ’

ਗੀਤ ਨੂੰ ਬਿੰਨੂ ਢਿੱਲੋਂ ਤੇ ਸਰਗੁਣ ਮਹਿਤਾ ਉੱਤੇ ਫਿਲਮਾਇਆ  ਗਿਆ ਹੈ। ਸਪੀਡ ਰਿਕਾਰਡਸ ਦੇ ਲੇਬਲ ਹੇਠ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਚੰਗਾ ਰਿਸਪਾਂਸ ਮਿਲ ਰਿਹਾ ਹੈ।

 

View this post on Instagram

 

https://youtu.be/gA7_ZdtSxlw Song is out now from movie jhalle @binnudhillons @sargunmehta @speedrecords Singer :- @itsafsanakhan Lyrics:- @gurnambhullarofficial Music:- Daoud_official @daoud_official Enjoy plz my new song Kush bol ve comments plz

A post shared by Afsana Khan (@itsafsanakhan) on Nov 9, 2019 at 3:28am PST

ਝੱਲੇ ਫ਼ਿਲਮ ਨੂੰ ਅਮਰਜੀਤ ਸਿੰਘ ਵੱਲੋਂ ਡਾਇਰੈਕਟ ਕੀਤਾ ਗਿਆ ਹੈ ਤੇ ਇਸ ਫ਼ਿਲਮ ‘ਚ ਡਾਇਲਾਗ ਰਾਕੇਸ਼ ਧਵਨ ਵੱਲੋਂ ਲਿਖੇ ਗਏ ਹਨ।  ਬਿੰਨੂ ਤੇ ਸਰਗੁਣ ਤੋਂ ਇਲਾਵਾ ਫ਼ਿਲਮ ‘ਚ ਹਾਰਬੀ ਸੰਘਾ, ਬਨਿੰਦਰ ਬੰਨੀ,ਪਵਨ ਮਲਹੋਤਰਾ, ਜਤਿੰਦਰ ਕੌਰ ਵਰਗੇ ਨਾਮੀ ਚਿਹਰੇ ਵੀ ਨਜ਼ਰ ਆਉਣਗੇ। ਇਹ ਫ਼ਿਲਮ 15 ਨਵੰਬਰ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋ ਜਾਵੇਗੀ।

 

Related Post