‘ਜਿੰਦ ਜਾਨ’ ਫ਼ਿਲਮ ਦਾ ਨਵਾਂ ਗੀਤ ‘ਇੱਕ ਤੇਰੇ ਕਰਕੇ’ ਮੰਨਤ ਨੂਰ ਦੀ ਆਵਾਜ਼ ਹੋਇਆ ਰਿਲੀਜ਼, ਦੇਖੋ ਵੀਡੀਓ

By  Lajwinder kaur June 13th 2019 02:27 PM

ਰਾਜਵੀਰ ਜਵੰਦਾ ਦੀ ਆਉਣ ਵਾਲੀ ਫ਼ਿਲਮ ‘ਜਿੰਦ ਜਾਨ’ ਜਿਸਦੇ ਇੱਕੋ ਤੋਂ ਬਾਅਦ ਇੱਕ ਗੀਤ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋ ਰਹੇ ਹਨ। ਫ਼ਿਲਮ ਦਾ ਇੱਕ ਹੋਰ ਨਵਾਂ ਗੀਤ ‘ਇੱਕ ਤੇਰੇ ਕਰਕੇ’ ਦਰਸ਼ਕਾਂ ਦੇ ਰੁਬਰੂ ਹੋ ਚੁੱਕਿਆ ਹੈ। ਇਸ ਗੀਤ ਨੂੰ ਸੁਰਾਂ ਦੀ ਮਲਿਕਾ ਮੰਨਤ ਨੂਰ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਇਹ ਗੀਤ ਰੋਮਾਂਟਿਕ ਜੌਨਰ ਦਾ ਹੈ। ਇਸ ਗੀਤ ਨੂੰ ਫ਼ਿਲਮ ਦੇ ਨਾਇਕ ਰਾਜਵੀਰ ਜਵੰਦਾ ਤੇ ਨਾਇਕਾ ਸਾਰਾ ਸ਼ਰਮਾ ਉੱਤੇ ਫ਼ਿਲਮਾਇਆ ਗਿਆ ਹੈ।

View this post on Instagram

 

#Ik tere kar k is out now..for full song go on u tube..#jindjaan #Mannatnoormusic #Gurmeetsinghoficial #rajvirjawandaofficial #Sarasharma #zeemusic

A post shared by MANNAT NOOR (@mannatnoormusic) on Jun 12, 2019 at 11:08pm PDT

ਹੋਰ ਵੇਖੋ:ਹਰਦੀਪ ਗਰੇਵਾਲ ਲੈ ਕੇ ਆ ਰਹੇ ਨੇ ਨਵਾਂ ਗੀਤ ਪਲੈਟੀਨਮ, ਪੋਸਟਰ ਛਾਇਆ ਸੋਸ਼ਲ ਮੀਡੀਆ ‘ਤੇ

ਇਸ ਗੀਤ ਦੇ ਬੋਲ ਹੈਪੀ ਰਾਏਕੋਟੀ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ਗੁਰਮੀਤ ਸਿੰਘ ਨੇ ਦਿੱਤਾ ਹੈ। ਗੀਤ ਨੂੰ ਜ਼ੀ ਮਿਊਜ਼ਿਕ ਕੰਪਨੀ ਦੇ ਯੂ ਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਫ਼ਿਲਮ ਨੂੰ ਦਰਸ਼ਨ ਬੱਗਾ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਜਿੰਦ ਜਾਨ ਫ਼ਿਲਮ ਇੱਕ ਰੋਮਾਂਟਿਕ ਕਾਮੇਡੀ ਡਰਾਮਾ ਹੋਣ ਵਾਲੀ ਹੈ। ਫ਼ਿਲਮ ‘ਚ ਰਾਜਵੀਰ ਜਵੰਦਾ ਤੇ ਸਾਰਾ ਸ਼ਰਮਾ ਮੁੱਖ ਭੂਮਿਕਾ ਚ ਨਜ਼ਰ ਆਉਣਗੇ। ਇਨ੍ਹਾਂ ਤੋਂ ਇਲਾਵਾ ਜਸਵਿੰਦਰ ਭੱਲਾ, ਹਾਰਬੀ ਸੰਘਾ, ਅਤੇ ਉਪਾਸਨਾ ਸਿੰਘ ਵੀ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣ ਵਾਲੇ ਹਨ।

 

Related Post