Jinne Jamme Saare Nikamme: ਦਿਲ ਨੂੰ ਛੂਹ ਰਿਹਾ ਹੈ 'ਮਾਂ' ਗੀਤ, ਕਮਲ ਖ਼ਾਨ ਦੀ ਆਵਾਜ਼ ‘ਚ ਹੋਇਆ ਰਿਲੀਜ਼

By  Lajwinder kaur October 18th 2021 05:30 PM -- Updated: October 18th 2021 05:44 PM

ਜਸਵਿੰਦਰ ਭੱਲਾ ਤੇ ਬਿੰਨੂ ਢਿੱਲੋਂ ਸਟਾਰਰ ਫ਼ਿਲਮ ‘ਜਿੰਨੇ ਜੰਮੇ ਸਾਰੇ ਨਿਕੰਮੇ’ (Jinne Jamme Saare Nikamme) ਦਾ ਸ਼ਾਨਦਾਰ ਓਟੀਟੀ ਪਲੇਟਫਾਰਮ ਉੱਤੇ ਰਿਲੀਜ਼ ਹੋ ਚੁੱਕੀ ਹੈ। ਦਰਸ਼ਕਾਂ ਵੱਲੋਂ ਫ਼ਿਲਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਅਜਿਹੇ ਚ ਫ਼ਿਲਮ ਦੇ ਗੀਤ ਵੀ ਨਾਲ-ਨਾਲ ਰਿਲੀਜ਼ ਹੋ ਰਹੇ ਹਨ। ਫ਼ਿਲਮ ਦਾ ਨਵਾਂ ਗੀਤ ਮਾਂ ਯੂਟਿਊਬ ਉਤੇ ਰਿਲੀਜ਼ ਹੋ ਗਿਆ ਹੈ।

ਹੋਰ ਪੜ੍ਹੋ : Yes I Am Student : ਪਿਆਰ ਦੇ ਰੰਗਾਂ ਨਾਲ ਭਰਿਆ ‘ਜਾਨ’ ਗੀਤ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਦੇਖਣ ਨੂੰ ਮਿਲ ਰਹੀ ਹੈ ਸਿੱਧੂ ਮੂਸੇਵਾਲਾ ਅਤੇ ਮੈਂਡੀ ਤੱਖਰ ਦੀ ਰੋਮਾਂਟਿਕ ਕਮਿਸਟਰੀ

jinne jamme saare nikamme

‘ਮਾਂ’ (Maa ) ਗੀਤ ਜੋ ਕਿ ਕਮਲ ਖ਼ਾਨ ਦੀ ਆਵਾਜ਼ ‘ਚ ਰਿਲੀਜ਼ ਹੋਇਆ ਹੈ। ਇਸ ਗੀਤ ‘ਚ ਇੱਕ ਮਾਂ ਦੇ ਜਜ਼ਬਾਤਾਂ ਨੂੰ ਬਿਆਨ ਕੀਤਾ ਗਿਆ ਹੈ ਕਿ ਬੱਚੇ ਵੱਡੇ ਹੋ ਕਿ ਆਪਣੀ ਮਾਂ ਤੋਂ ਦੂਰ ਹੋ ਜਾਂਦੇ ਨੇ। ਪਰ ਮਾਂ ਹਰ ਪਲ ਆਪਣੇ ਬੱਚਿਆਂ ਨੂੰ ਯਾਦ ਕਰਦੀ ਰਹਿੰਦੀ ਹੈ। ਮਾਂ ਨੂੰ ਹਮੇਸ਼ਾ ਆਪਣੇ ਜਵਾਕਾਂ ਦੀ ਫਿਕਰ ਲੱਗੀ ਰਹਿੰਦੀ ਹੈ। ਇਸ ਗੀਤ ਦੇ ਬੋਲ Khadak Singh ਨੇ ਲਿਖੇ ਹਨ ਤੇ ਮਿਊਜ਼ਿਕ ਡੇਵੀ ਸਿੰਘ ਨੇ ਦਿੱਤਾ ਹੈ।

ਹੋਰ ਪੜ੍ਹੋ : ਪੰਜਾਬੀ ਅਦਾਕਾਰਾ ਸਿੰਮੀ ਚਾਹਲ ਪਹੁੰਚੀ ‘Squid Game’ ‘ਚ, ‘ਰੈਡ ਲਾਈਟ-ਗ੍ਰੀਨ ਲਾਈਟ’ ਚੈਲੇਂਜ ਪੂਰੀ ਕਰਦੀ ਨਜ਼ਰ ਆਈ ਅਦਾਕਾਰਾ, ਦੇਖੋ ਵੀਡੀਓ

inside image of new song maa

‘ਜਿੰਨੇ ਜੰਮੇ ਸਾਰੇ ਨਿਕੰਮੇ’ ਅਜਿਹੀ ਪਰਿਵਾਰਕ ਕਾਮੇਡੀ ਡਰਾਮਾ ਫ਼ਿਲਮ ਹੈ ਜੋ ਕਿ ਹਾਸਿਆਂ ਦੇ ਨਾਲ ਇਹ ਫ਼ਿਲਮ ਸਮਾਜਿਕ ਸੰਦੇਸ਼ ਵੀ ਦੇ ਰਹੀ ਹੈ।ਕਿਵੇਂ ਬੱਚੇ ਵੱਡੇ ਹੋ ਕਿ ਆਪੋ ਆਪਣੀ ਜ਼ਿੰਦਗੀਆਂ 'ਚ ਮਸ਼ਰੂਫ ਹੋ ਜਾਂਦੇ ਨੇ ਤੇ ਉਨ੍ਹਾਂ ਕੋਲ ਆਪਣੇ ਮਾਪਿਆਂ ਦੇ ਕੋਲ ਬੈਠਣ ਲਈ ਵੀ ਟਾਈਮ ਨਹੀਂ ਹੁੰਦਾ ਹੈ। ਫ਼ਿਲਮ ‘ਚ ਜਸਵਿੰਦਰ ਭੱਲਾ, ਸੀਮਾ ਕੌਸ਼ਲ ਮਾਪਿਆਂ ਦੇ ਕਿਰਦਾਰ ‘ਚ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਦੇ ਚਾਰ ਪੁੱਤਰਾਂ ਬਿੰਨੂ ਢਿੱਲੋ, ਪੁਖਰਾਜ ਭੱਲਾ, ਅਰਮਾਨ ਅਨਮੋਲ, ਮਨਿੰਦਰ ਸਿੰਘ ਹਨ। ਫ਼ਿਲਮ ਦੀ ਕਹਾਣੀ ਲੇਖਕ ਨਰੇਸ਼ ਕਥੂਰੀਆ ਨੇ ਲਿਖੀ ਹੈ । ਫ਼ਿਲਮ ਨੂੰ ਕੇਨੀ ਛਾਬੜਾ ਨੇ ਡਾਇਰੈਕਟ ਕੀਤਾ ਹੈ।

Related Post