'Kacha Badam' ਫੇਮ ਅੰਜਲੀ ਅਰੋੜਾ ਦਾ ਹੋਣ ਜਾ ਰਿਹਾ ਹੈ ਵਿਆਹ?

By  Lajwinder kaur October 3rd 2022 09:36 PM -- Updated: October 3rd 2022 09:34 PM

‘Kacha Badaam’ fame Anjali Arora : 'ਕੱਚਾ ਬਦਾਮ' ਗੀਤ 'ਤੇ ਆਪਣੀ ਜ਼ਬਰਦਸਤ ਵੀਡੀਓ ਬਣਾ ਕੇ ਰਾਤੋ-ਰਾਤ ਇੰਟਰਨੈੱਟ ਸਨਸਨੀ ਬਣ ਚੁੱਕੀ ਅੰਜਲੀ ਅਰੋੜਾ ਹਮੇਸ਼ਾ ਕਿਸੇ ਨਾ ਕਿਸੇ ਕਾਰਨ ਸੁਰਖੀਆਂ 'ਚ ਰਹਿੰਦੀ ਹੈ। ਇਸ ਵਾਰ ਉਹ ਆਪਣੀ ਇੱਕ ਨਵੀਂ ਵੀਡੀਓ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਜਿਸ 'ਚ ਉਹ ਸੱਜੀ-ਧੱਜੀ ਨਜ਼ਰ ਆ ਰਹੀ ਹੈ। ਜਿਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਗਲਿਆਰਿਆਂ ‘ਚ ਅੰਜਲੀ ਅਰੋੜਾ ਦੇ ਵਿਆਹ ਦੀਆਂ ਚਰਚਾਵਾਂ ਸ਼ੁਰੂ ਹੋ ਚੁੱਕੀਆਂ ਹਨ।

ਹੋਰ ਪੜ੍ਹੋ: ਸੰਨੀ ਦਿਓਲ ਨੇ ਆਪਣੇ ਪੁੱਤਰ ਕਰਨ ਦਿਓਲ ਨਾਲ ਸ਼ੇਅਰ ਕੀਤੀ ਕਿਊਟ ਤਸਵੀਰ, ਨਾਲ ਹੀ ਫ਼ਿਲਮ ‘Apne 2’ ਦੀਆਂ ਤਿਆਰੀਆਂ ਬਾਰੇ ਕੀਤੀ ਗੱਲ

anjali arora image image source instagram

ਅੰਜਲੀ ਅਰੋੜਾ ਨੇ ਆਪਣੇ ਆਫੀਸ਼ੀਅਲ ਇੰਸਾਟਾਗ੍ਰਾਮ ਅਕਾਊਂਟ ਉੱਤੇ ਆਪਣਾ ਇੱਕ ਵੀਡੀਓ ਸ਼ੇਅਰ ਕੀਤਾ ਹੈ। ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ- ‘ਵੱਡੇ ਦਿਨ ਲਈ ਤਿਆਰ ਹੋਣਾ ♥️ ਵੱਡੀ ਖ਼ਬਰ ਤੁਹਾਡੇ ਲਈ ਆ ਰਹੀ ਹੈ  #sajna’। ਜਿਸ ਤੋਂ ਬਾਅਦ ਪ੍ਰਸ਼ੰਸਕਾਂ ਨੂੰ ਲੱਗ ਰਿਹਾ ਹੈ ਕਿ ਅੰਜਲੀ ਕੀਤੇ ਵਿਆਹ ਤਾਂ ਨਹੀਂ ਕਰਵਾਉਣ ਜਾ ਰਹੀ ਹੈ। ਇੱਕ ਯੂਜ਼ਰ ਨੇ ਲਿਖਿਆ ਹੈ-‘ਬਿੱਗ ਡੇਅ ਦਾ ਮਤਲਬ ਆਪ ਕੀ ਸ਼ਾਦੀ ਹੋ ਰਹੀ ਹੈ’। ਦੂਜੇ ਯੂਜ਼ਰ ਨੇ ਲਿਖਿਆ ਹੈ- ਤੁਸੀਂ ਬਹੁਤ ਪਿਆਰੇ ਲੱਗ ਰਹੇ ਹੋ। ਇਸ ਤਰ੍ਹਾਂ ਯੂਜ਼ਰਸ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

inside image of anjali arora image source instagram

ਇਸ ਵੀਡੀਓ ਚ ਦੇਖ ਸਕਦੇ ਹੋ ਅੰਜਲੀ ਲਾਲ ਰੰਗ ਵਾਲੀ ਸਟਾਈਲਿਸ਼ ਸਾੜ੍ਹੀ ਪਾਈ ਹੋਈ ਹੈ। ਇਸ ਤੋਂ ਇਲਾਵਾ ਉਸ ਨੇ ਭਾਰੀ ਗਹਿਣੇ ਪਾਏ ਹੋਏ ਨੇ ਤੇ ਹੱਥਾਂ ਚ ਲਾਲ ਰੰਗ ਦੀਆਂ ਚੂੜੀਆਂ ਪਾਈਆਂ ਹਨ। ਹੁਣ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਅੰਜਲੀ ਦਾ ਵਿਆਹ ਹੋ ਰਿਹਾ ਹੈ ਜਾਂ ਫਿਰ ਕੋਈ ਪ੍ਰੋਜੈਕਟ ਹੈ।

image source instagram

 

View this post on Instagram

 

A post shared by Anjali Arora (@anjimaxuofficially)

Related Post