ਕਾਜਲ ਅਗਰਵਾਲ ਦੇ ਲਾਡਲੇ ਨੀਲ ਨੇ ਪੂਰੇ ਕੀਤੇ 6 ਮਹੀਨੇ, ਅਦਾਕਾਰਾ ਨੇ ਪਾਈ ਪਿਆਰੀ ਜਿਹੀ ਪੋਸਟ

By  Lajwinder kaur October 20th 2022 12:53 PM

Kajal Aggarwal's son Neil's 6-Month Birthday:  ਬਾਲੀਵੁੱਡ ਅਦਾਕਾਰਾ ਕਾਜਲ ਅਗਰਵਾਲ ਜੋ ਕਿ ਇਸੇ ਸਾਲ ਪਹਿਲੀ ਵਾਰ ਮਾਂ ਬਣੀ ਹੈ । ਏਨੀਂ ਦਿਨੀਂ ਉਹ ਆਪਣੇ ਪੁੱਤਰ ਦੇ ਨਾਲ ਖੂਬ ਸਮਾਂ ਬਿਤਾ ਰਹੀ ਹੈ। ਹਾਲ ਹੀ ‘ਚ ਉਨ੍ਹਾਂ ਨੇ ਆਪਣੇ ਛੇ ਮਹੀਨੇ ਦੇ ਬੇਟੇ ਨੀਲ ਲਈ ਇੱਕ ਲੰਮਾ ਚੌੜਾ ਨੋਟ ਪੋਸਟ ਕੀਤਾ।

ਅਦਾਕਾਰਾ ਨੇ ਇੱਕ ਫੋਟੋ ਸ਼ੇਅਰ ਕੀਤੀ ਅਤੇ ਲਿਖਿਆ ਕਿ ਉਹ ਇੱਕ ਨਵੀਂ ਮਾਂ ਦੇ ਰੂਪ ਵਿੱਚ ਕਿੰਨੀ ਦੂਰ ਆਈ ਹੈ। ਉਸਨੇ ਇਹ ਵੀ ਦੱਸਿਆ ਕਿ ਕਿਵੇਂ ਉਸਨੇ ਆਪਣੇ ਪਤੀ ਗੌਤਮ ਕਿਚਲਵ ਨਾਲ ਮਜ਼ਾਕ ਕੀਤਾ ਕਿ ਨੀਲ ਜਲਦੀ ਹੀ ਕਾਲਜ ਸ਼ੁਰੂ ਕਰ ਰਿਹਾ ਹੈ ਕਿਉਂਕਿ ਉਹ ਤੇਜ਼ੀ ਨਾਲ ਵੱਡਾ ਹੋ ਰਿਹਾ ਹੈ।

ਹੋਰ ਪੜ੍ਹੋ : ਪੰਜਾਬੀ ਲੁੱਕ ‘ਚ ਨਜ਼ਰ ਆਈ ਕਮੇਡੀਅਨ ਭਾਰਤੀ ਸਿੰਘ, ਪ੍ਰਸ਼ੰਸਕ ਤੇ ਕਲਾਕਾਰ ਕਰ ਰਹੇ ਨੇ ਭਾਰਤੀ ਦੀ ਖੂਬ ਤਾਰੀਫ, ਦੇਖੋ ਵੀਡੀਓ

Kajal Aggarwal On Son Neil image source: instagram

ਫੋਟੋ 'ਚ ਨੀਲ ਆਪਣੇ ਹੱਥਾਂ ਨਾਲ ਚਿਹਰਾ ਲੁਕਾਉਂਦੇ ਨਜ਼ਰ ਆ ਰਹੇ ਹਨ। ਕੈਪਸ਼ਨ 'ਚ ਕਾਜਲ ਨੇ ਲਿਖਿਆ, 'ਮੈਨੂੰ ਯਕੀਨ ਨਹੀਂ ਆ ਰਿਹਾ ਕਿ ਪਿਛਲੇ 6 ਮਹੀਨੇ ਕਿੰਨੀ ਤੇਜ਼ੀ ਨਾਲ ਬੀਤ ਗਏ ਹਨ ਜਾਂ ਮੇਰੀ ਜ਼ਿੰਦਗੀ 'ਚ ਕਿੰਨਾ ਵੱਡਾ ਬਦਲਾਅ ਆਇਆ ਹੈ। ਮੈਂ ਘਬਰਾਹਟ ਵਿੱਚ ਸੀ ਅਤੇ ਸੋਚ ਰਹੀ ਸੀ ਕਿ ਹੁਣ ਮੈਂ ਮਾਂ ਦੀ ਪੜ੍ਹਾਈ ਦੇ ਨਾਲ-ਨਾਲ ਆਪਣੇ ਫਰਜ਼ਾਂ ਨੂੰ ਕਿਵੇਂ ਨਿਭਾਵਾਂਗੀ।

Kajal Aggarwal On Son image source: instagram

ਅਦਾਕਾਰਾ ਨੇ ਅੱਗੇ ਲਿਖਿਆ, "You now roll on the floor, swinging left to right, tummy and back - it seemed to happen overnight ? you’ve had your first cold, first bump on the head, first time in the pool, the ocean and you’ve started tasting foods. ..ਤੁਹਾਡੇ ਡੈਡੀ ਅਤੇ ਮੈਂ ਮਜ਼ਾਕ ਕਰਦੇ ਹਾਂ ਕਿ ਤੁਸੀਂ ਅਗਲੇ ਹਫਤੇ ਕਾਲਜ ਜਾ ਰਹੇ ਹੋਵੋਗੇ। ਕਿਉਂਕਿ ਸਮਾਂ ਬਹੁਤ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ।"

Kajal Aggarwal with family image source: instagram

ਅਦਾਕਾਰਾ ਨੇ ਆਪਣੀ ਪੋਸਟ ਰਾਹੀਂ ਦੱਸਿਆ ਹੈ ਕਿ ਉਹ 6 ਮਹੀਨੇ ਦੇ ਬੱਚੇ ਦੀ ਮਾਂ ਬਣ ਕੇ ਖੁਸ਼ੀ ਮਹਿਸੂਸ ਕਰ ਰਹੀ ਹੈ। ਉਨ੍ਹਾਂ ਨੇ ਆਪਣੀ ਪੋਸਟ ਦੇ ਆਖੀਰ ਵਿੱਚ ਲਿਖਿਆ ਹੈ- ''ਹੈਪੀ ਹਾਫ ਵੇ ਟੂ 1, ਮਾਈ ਲਵ, ਮਾਈ ਬੇਬੀ ਨੀਲ।'' ਪੋਸਟ ਸ਼ੇਅਰ ਕਰਨ ਤੋਂ ਬਾਅਦ, ਨੇਹਾ ਧੂਪੀਆ, ਨੀਲ ਨਿਤਿਨ ਮੁਕੇਸ਼, ਰਾਸ਼ੀ ਖੰਨਾ ਅਤੇ ਹੰਸਿਕਾ ਮੋਟਵਾਨੀ ਨੇ ਕਮੈਂਟ ਕਰਕੇ ਆਪਣੀ ਸ਼ੁਭਕਾਮਨਾਵਾਂ ਦਿੱਤੀਆਂ ਹਨ।

 

 

View this post on Instagram

 

A post shared by Kajal A Kitchlu (@kajalaggarwalofficial)

Related Post