ਪੰਜਾਬੀ ਲੁੱਕ ‘ਚ ਨਜ਼ਰ ਆਈ ਕਮੇਡੀਅਨ ਭਾਰਤੀ ਸਿੰਘ, ਪ੍ਰਸ਼ੰਸਕ ਤੇ ਕਲਾਕਾਰ ਕਰ ਰਹੇ ਨੇ ਭਾਰਤੀ ਦੀ ਖੂਬ ਤਾਰੀਫ, ਦੇਖੋ ਵੀਡੀਓ

written by Lajwinder kaur | October 20, 2022 11:54am

Comedian Bharti Singh: ਕਮੇਡੀਅਨ ਭਾਰਤੀ ਸਿੰਘ ਜੋ ਕਿ ਏਨੀਂ ਦਿਨੀਂ ਸਿਗਿੰਗ ਰਿਆਲਟੀ ਸ਼ੋਅ ਚ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਉਹ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਸਰਗਰਮ ਰਹਿੰਦੀ ਹੈ। ਭਾਰਤੀ ਸਿੰਘ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ ਤੇ ਫੈਨਜ਼ ਇਸ ਵੀਡੀਓ ਉੱਤੇ ਖੂਬ ਪਿਆਰ ਵੀ ਲੁੱਟਾ ਰਹੇ ਹਨ।

ਹੋਰ ਪੜ੍ਹੋ : ਸੈਫ ਅਲੀ ਖ਼ਾਨ ਨੇ ਦੱਸਿਆ ਕਰੀਨਾ ਕਪੂਰ ਨਾਲ ਸਫ਼ਲ ਵਿਆਹ ਦਾ ਰਾਜ਼, ਕਿਹਾ-'ਕਰੀਨਾ ਅਤੇ ਮੇਰੇ ਲਈ ਕੰਮ ਜ਼ਰੂਰੀ ਹੈ ਪਰ ਘਰ...’

Bharti singh image source: Instagram

ਭਾਰਤੀ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ। ਜਿਸ ‘ਚ ਉਹ ਪੰਜਾਬੀ ਲੁੱਕ ਚ ਬੇਹੱਦ ਹੀ ਖੂਬਸੂਰਤ ਨਜ਼ਰ ਆ ਰਹੀ ਹੈ। ਵੀਡੀਓ ਚ ਦੇਖ ਸਕਦੇ ਹੋ ਭਾਰਤੀ ਸਿੰਘ ਨੇ ਗੁਲਾਬੀ ਰੰਗ ਵਾਲਾ ਸਟਾਈਲਿਸ਼ ਪੰਜਾਬੀ ਸੂਟ ਪਾਇਆ ਹੋਇਆ ਹੈ ਤੇ ਨਾਲ ਹੀ ਪੰਜਾਬੀ ਜੁੱਤੀ ਵੀ ਪਾਈ ਹੋਈ ਹੈ। ਇਸ ਪੋਸਟ ਉੱਤੇ ਪ੍ਰਸ਼ੰਸਕ ਤੇ ਕਲਾਕਾਰ ਭਾਰਤੀ ਸਿੰਘ ਦੀ ਖੂਬ ਤਾਰੀਫ ਕਰ ਰਹੇ ਹਨ। ਅਦਾਕਾਰਾ ਰੂਪਾਲੀ ਗਾਂਗੁਲੀ ਨੇ ਕਮੈਂਟ ਕਰਕੇ ਲਿਖਿਆ ਹੈ- ਕਿੰਨੀ ਸੋਹਣੀ ਲੱਗ ਰਹੀ ਹੈ ਤੇ ਨਾਲ ਹੀ ਹਾਰਟ ਵਾਲੇ ਇਮੋਜ਼ੀ ਵੀ ਪੋਸਟ ਕੀਤਾ ਹੈ।

bharti singh image image source: Instagram

ਦੱਸ ਦਈਏ ਭਾਰਤੀ ਸਿੰਘ ਇਸ ਸਾਲ ਪਹਿਲੀ ਵਾਰ ਮਾਂ  ਬਣੀ ਹੈ। ਕਾਮੇਡੀ ਕੁਈਨ ਭਾਰਤੀ ਸਿੰਘ ਨੇ 3 ਅਪ੍ਰੈਲ ਨੂੰ ਬੇਟੇ ਨੂੰ ਜਨਮ ਦਿੱਤਾ ਸੀ। ਭਾਰਤੀ ਅਤੇ ਹਰਸ਼ ਪਿਆਰ ਨਾਲ ਆਪਣੇ ਬੇਟੇ ਨੂੰ ਗੋਲਾ ਕਹਿੰਦੇ ਹਨ। ਭਾਰਤੀ ਅਕਸਰ ਹੀ ਆਪਣੇ ਪੁੱਤਰ ਦੀਆਂ ਕਿਊਟ ਤਸਵੀਰਾਂ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕਰਦੀ ਰਹਿੰਦੀ ਹੈ।

Bharti singh-min image source: Instagram

 

View this post on Instagram

 

A post shared by Bharti Singh (@bharti.laughterqueen)

You may also like