Kajol: ਕਾਜੋਲ ਨੇ ਖੋਲ੍ਹਿਆ ਆਪਣੇ ਗੋਰੇ ਹੋਣ ਦਾ ਰਾਜ਼, ਅਦਾਕਾਰਾ ਨੇ ਮਜ਼ਾਕੀਆ ਅੰਦਾਜ਼ 'ਚ ਦਿੱਤਾ ਟ੍ਰੋਲਰਸ ਨੂੰ ਜਵਾਬ

By  Pushp Raj February 11th 2023 10:47 AM -- Updated: February 11th 2023 10:59 AM

 Kajol reveales her fairness secret: ਕਾਜੋਲ ਨੂੰ ਬਾਲੀਵੁੱਡ ਇੰਡਸਟਰੀ ਦੀ ਸਭ ਤੋਂ ਸਫਲ ਅਭਿਨੇਤਰੀਆਂ ਚੋਂ ਇੱਕ ਮੰਨਿਆ ਜਾਂਦਾ ਹੈ। 90 ਦੇ ਦਹਾਕੇ 'ਚ ਕਾਜੋਲ ਨੇ ਬਾਲੀਵੁੱਡ ਵਿੱਚ ਕਈ ਸੁਪਰਹਿੱਟ ਫ਼ਿਲਮਾਂ ਦਿੱਤੀਆਂ ਹਨ। ਹਾਲਾਂਕਿ ਕਾਜੋਲ ਨੂੰ ਕਈ ਵਾਰ ਉਸ ਦੇ ਲੁੱਕ ਨੂੰ ਲੈ ਕੇ ਟ੍ਰੋਲ ਕੀਤਾ ਗਿਆ ਹੈ। ਹਾਲ ਹੀ ਵਿੱਚ ਕਾਜੋਲ ਨੇ ਆਪਣੇ ਟ੍ਰੋਲਰਸ ਨੂੰ ਮਜ਼ਾਕੀਆ ਅੰਦਾਜ਼ ਵਿੱਚ ਜਵਾਬ ਦਿੱਤਾ ਹੈ ਜੋ ਅਕਸਰ ਉਸ ਤੋਂ ਪੁੱਛਦੇ ਰਹਿੰਦੇ ਹਨ ਕਿ ਉਹ ਇੰਨੀ ਗੋਰੀ ਕਿਵੇਂ ਹੋ ਗਈ।

Image Source : Instagram

ਦੱਸ ਦਈਏ ਕਿ ਕਾਜੋਲ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਹਰ ਰੋਜ਼ ਪ੍ਰਸ਼ੰਸਕਾਂ ਨਾਲ ਕੁਝ ਨਾਂ ਕੁਝ ਨਵਾਂ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ ਵਿੱਚ ਅਦਾਕਾਰਾ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਇੱਕ ਸਟੋਰੀ ਪੋਸਟ ਕੀਤੀ ਹੈ ਜੋ ਵਾਇਰਲ ਹੋ ਰਹੀ ਹੈ। ਇਸ ਸਟੋਰੀ ਰਾਹੀਂ ਅਦਾਕਾਰਾ ਨੇ ਸਾਰੇ ਟ੍ਰੋਲਰਸ ਨੂੰ ਕਰਾਰਾ ਜਵਾਬ ਦਿੱਤਾ ਹੈ।

Image Source : Instagram

ਅਦਾਕਾਰਾ ਨੇ ਇੱਕ ਇੰਸਟਾਗ੍ਰਾਮ ਸਟੋਰੀ ਪੋਸਟ ਕੀਤੀ ਹੈ ਜਿਸ ਵਿੱਚ ਉਹ ਕਾਲੇ ਰੰਗ ਦਾ ਮਾਸਕ ਪਹਿਨੇ ਹੋਏ ਨਜ਼ਰ ਆ ਰਹੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਉਸ ਦਾ ਪੂਰਾ ਚਿਹਰਾ ਇਸ ਮਾਸਕ ਨਾਲ ਢੱਕਿਆ ਹੋਇਆ ਦਿਖਾਈ ਦੇ ਰਿਹਾ ਹੈ। ਮਾਸਕ ਦੇ ਨਾਲ, ਅਭਿਨੇਤਰੀ ਨੇ ਸਨਗਲਾਸ ਵੀ ਪਾਏ ਹੋਏ ਹਨ।

ਕੁੱਲ ਮਿਲਾ ਕੇ, ਫੋਟੋ ਤੋਂ ਇਹ ਪਛਾਣਨਣਾ ਮੁਸ਼ਕਲ ਹੈ ਕਿ ਇਹ ਕਾਜੋਲ ਹੈ। ਹੁਣ ਇਸ ਨੂੰ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਮਜ਼ਾਕੀਆ ਕੈਪਸ਼ਨ ਦਿੱਤਾ ਹੈ। ਕਾਜੋਲ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਲਿਖਿਆ- "ਉਨ੍ਹਾਂ ਸਾਰਿਆਂ ਲਈ ਜੋ ਮੈਨੂੰ ਪੁੱਛਦੇ ਹਨ ਕਿ ਮੈਂ ਇੰਨੀ ਗੋਰੀ ਕਿਵੇਂ ਹੋ ਗਈ"।ਤੁਹਾਨੂੰ ਦੱਸ ਦੇਈਏ ਕਿ ਕਾਜੋਲ ਜਦੋਂ ਵੀ ਇੰਸਟਾਗ੍ਰਾਮ 'ਤੇ ਤਸਵੀਰਾਂ ਪੋਸਟ ਕਰਦੀ ਹੈ ਤਾਂ ਉਹ ਅਕਸਰ ਟ੍ਰੋਲ ਹੋ ਜਾਂਦੀ ਹੈ। ਲੋਕ ਉਸ ਨੂੰ ਪੁੱਛਦੇ ਹਨ ਕਿ ਕੀ ਉਸ ਨੇ ਸਕਿਨ ਲਾਈਟਨਿੰਗ ਲਈ ਸਰਜਰੀ ਕਰਵਾਈ ਹੈ। ਕਿਉਂਕਿ ਲੋਕ ਮੰਨਦੇ ਹਨ ਕਿ '90 ਦੇ ਦਹਾਕੇ 'ਚ ਅਭਿਨੇਤਰੀ ਰੰਗ 'ਚ ਥੋੜਾ ਸਾਂਵਲਾ ਸੀ ਪਰ ਹੁਣ ਉਹ ਗੋਰੀ ਲੱਗ ਰਹੀ ਹੈ।' ਇਸ ਦੌਰਾਨ ਅਦਾਕਾਰਾ ਪਹਿਲਾਂ ਹੀ ਟ੍ਰੋਲਿੰਗ ਦਾ ਜਵਾਬ ਦੇ ਚੁੱਕੀ ਹੈ। ਕਾਜੋਲ ਨੇ ਪਹਿਲਾਂ ਵੀ ਇੱਕ ਇੰਟਵਿਊ ਦੇ ਦੌਰਾਨ ਇਹ ਦਾਅਵਾ ਕਰ ਚੁੱਕੀ ਹੈ ਕਿ ਉਹ ਹਮੇਸ਼ਾ ਧੂਪ ਤੋਂ ਆਪਣਾ ਬਚਾਅ ਕਰਦੀ ਹੈ ਇਸ ਲਈ ਉਸ ਦੀ ਸਕਿਨ 'ਤੇ ਫ਼ਰਕ ਪੈ ਗਿਆ ਹੈ, ਉਸ ਨੇ ਕਿਸੇ ਤਰ੍ਹਾਂ ਸਕਿਨ ਟ੍ਰੀਟਮੈਂਟ ਨਹੀਂ ਲਿਆ ਹੈ।

Image Source : Instagram

ਹੋਰ ਪੜ੍ਹੋ: ਫ਼ਿਲਮ ਫੇਅਰ ਮੈਗਜ਼ੀਨ ਦੇ ਕਵਰ ਪੇਜ਼ 'ਤੇ ਛਾਈ ਸ਼ਹਿਨਾਜ਼, ਫੈਨਜ਼ ਨੂੰ ਪਸੰਦ ਆਇਆ ਖੂਬਸੂਰਤ ਅੰਦਾਜ਼

ਕਾਜੋਲ ਨੂੰ ਹਾਲ ਹੀ 'ਚ ਆਮਿਰ ਖ਼ਾਨ, ਆਹਾਨਾ ਕੁਮਰਾ, ਰਾਹੁਲ ਬੋਸ, ਪ੍ਰਕਾਸ਼ ਰਾਜ ਅਤੇ ਰਾਜੀਵ ਖੰਡੇਲਵਾਲ ਨਾਲ ਫ਼ਿਲਮ 'ਸਲਾਮ ਵੈਂਕੀ' 'ਚ ਦੇਖਿਆ ਗਿਆ ਸੀ। ਉਸ ਦਾ ਅਗਲਾ ਪ੍ਰੋਜੈਕਟ 'ਦਿ ਗੁੱਡ ਵਾਈਫ - ਪਿਆਰ, ਕਾਨੂੰਨ, ਧੋਖਾ' ਟਾਈਟਲ ਵਾਲੀ ਇੱਕ OTT ਸੀਰੀਜ਼ ਹੋਵੇਗੀ। ਇਸ ਕੋਰਟਰੂਮ ਡਰਾਮੇ ਨੂੰ ਇਸੇ ਨਾਮ ਦੀ ਅਮਰੀਕੀ ਲੜੀ ਦਾ ਭਾਰਤੀ ਰੂਪਾਂਤਰ ਕਿਹਾ ਜਾ ਰਿਹਾ ਹੈ। ਇਸ ਤੋਂ ਇਲਾਵਾ ਉਹ ਧਰਮਾ ਪ੍ਰੋਡਕਸ਼ਨ ਦੇ ਅਗਲੇ ਪ੍ਰੋਜੈਕਟ ਵਿੱਚ ਵੀ ਨਜ਼ਰ ਆਵੇਗੀ।

Related Post