Shehnaaz Gill on Filmfare magazine: ਫ਼ਿਲਮ ਫੇਅਰ ਮੈਗਜ਼ੀਨ ਦੇ ਕਵਰ ਪੇਜ਼ 'ਤੇ ਛਾਈ ਸ਼ਹਿਨਾਜ਼, ਫੈਨਜ਼ ਨੂੰ ਪਸੰਦ ਆਇਆ ਖੂਬਸੂਰਤ ਅੰਦਾਜ਼
Shehnaaz Gill on Filmfare magazine: ਮਸ਼ਹੂਰ ਪੰਜਾਬੀ ਅਦਾਕਾਰਾ ਸ਼ਹਿਨਾਜ਼ ਗਿੱਲ ਆਪਣੇ ਚੁੱਲਬੁਲੇ ਤੇ ਮਾਸੂਮੀਅਤ ਭਰੇ ਅੰਦਾਜ਼ ਲਈ ਜਾਣੀ ਜਾਂਦੀ ਹੈ। ਪੰਜਾਬੀ ਫ਼ਿਲਮ ਇੰਡਸਟਰੀ ਤੋਂ ਲੈ ਕੇ ਬਾਲੀਵੁੱਡ ਤੱਕ ਸ਼ਹਿਨਾਜ਼ ਆਪਣੀ ਵੱਖਰੀ ਪਛਾਣ ਬਣਾ ਚੁੱਕੀ ਹੈ। ਹਾਲ ਹੀ ਵਿੱਚ ਸ਼ਹਿਨਾਜ਼ ਨੂੰ ਇੱਕ ਸੈਲੀਬ੍ਰਿਟੀ ਮੈਗਜ਼ੀਨ ਦੇ ਕਵਰ ਪੇਜ਼ 'ਤੇ ਥਾਂ ਮਿਲੀ, ਜਿਸ ਲਈ ਫੈਨਜ਼ ਅਦਾਕਾਰਾ ਦੀ ਸ਼ਲਾਘਾ ਕਰ ਰਹੇ ਹਨ।
Image Source : Instagram
ਹਰ ਕੋਈ ਜਾਣਦਾ ਹੈ ਕਿ ਸ਼ਹਿਨਾਜ਼ ਤੇ ਸਿਧਾਰਥ ਸ਼ੁਕਲਾ ਦੀ ਜੋੜੀ ਸਭ ਤੋਂ ਚਰਚਿਤ ਜੋੜੀਆਂ ਚੋਂ ਇੱਕ ਰਹੀ ਹੈ। ਬਿੱਗ ਬੌਸ ਤੋਂ ਬਾਹਰ ਆਉਣ ਮਗਰੋਂ ਸ਼ਹਿਨਾਜ਼ ਬੇਹੱਦ ਸਟਾਈਲੀਸ਼ ਹੋ ਗਈ ਹੈ। ਅਦਾਕਾਰਾ ਨੇ ਆਪਣੀ ਫਿੱਟਨੈਟ ਤੋਂ ਲੈ ਕੇ ਆਪਣੇ ਲੁੱਕਸ ਲਈ ਕੜੀ ਮਿਹਨਤ ਕੀਤੀ ਹੈ।
ਸਿਧਾਰਥ ਦੇ ਦਿਹਾਂਤ ਮਗਰੋਂ ਮੁੜ ਸ਼ਹਿਨਾਜ਼ ਹੌਲੀ-ਹੌਲੀ ਆਪਣੀ ਪ੍ਰੋਫੈਸ਼ਨਲ ਲਾਈਫ ਵਿੱਚ ਅੱਗੇ ਵਧਦੀ ਹੋਈ ਨਜ਼ਰ ਆ ਰਹੀ ਹੈ। ਜਿੱਥੇ ਇੱਕ ਪਾਸੇ ਸ਼ਹਿਨਾਜ਼ ਆਪਣੇ ਸ਼ੋਅ 'ਦੇਸੀ ਵਾਈਬਸ' ਅਤੇ ਬਾਲੀਵੁੱਡ ਵਿੱਚ ਬਤੌਰ ਹੀਰੋਇਨ ਆਪਣੇ ਡੈਬਿਊ ਨੂੰ ਲੈ ਕੇ ਸੁਰਖੀਆਂ ਵਿੱਚ ਹੈ, ਉੱਥੇ ਹੀ ਦੂਜੇ ਪਾਸੇ ਹੁਣ ਇੱਕ ਵਾਰ ਫਿਰ ਤੋਂ ਸ਼ਹਿਨਾਜ਼ ਫ਼ਿਲਮ ਫੇਅਰ ਮੈਗਜ਼ੀਨ ਦੇ ਕਵਰ 'ਤੇ ਛਾਈ ਹੋਈ ਹੈ।
Image Source : Instagram
ਹਾਲ ਹੀ ਵਿੱਚ ਫਿਲਮ ਫੇਅਰ ਮੈਗਜ਼ੀਨ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਸ਼ਹਿਨਾਜ਼ ਗਿੱਲ ਦੀ ਇੱਕ ਤਸਵੀਰ ਸ਼ੇਅਰ ਕੀਤੀ ਹੈ। ਜਿਸ ਵਿੱਚ ਸ਼ਹਿਨਾਜ਼ ਮੈਗਜ਼ੀਨ ਦੇ ਕਵਰ ਪੇਜ਼ ਉੱਤੇ ਵਿਖਾਈ ਦੇ ਰਹੀ ਹੈ। ਇਹ ਤਸਵੀਰ ਸ਼ਹਿਨਾਜ਼ ਗਿੱਲ ਨੂੰ ਵੀ ਟੈਗ ਕੀਤੀ ਗਈ ਹੈ। ਇਸ ਮੈਗਜ਼ੀਨ ਦੇ ਕਵਰ ਪੇਜ਼ 'ਤੇ ਛਪੀ ਹੋਈ ਤਸਵੀਰ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਸ਼ਹਿਨਾਜ਼ ਨੇ ਇੱਕ ਚਮਕੀਲਾ ਗੂੜੇ ਗੁਲਾਬੀ ਰੰਗ ਦਾ ਆਊਟਫਿਟ ਪਹਿਨੀਆ ਹੋਇਆ ਹੈ। ਇਸ ਵਿੱ ਉਸ ਨੇ ਬੇਹੱਦ ਹੀ ਘੱਟ ਮੇਅਕਪ ਕੀਤਾ ਹੈ ਤੇ ਵਾਲਾਂ ਦਾ ਬੇਹੱਦ ਸਿੰਪਲ ਸਟਾਈਲ ਬਣਾਇਆ ਹੋਇਆ ਹੈ।
Image Source : Instagram
ਸ਼ਹਿਨਾਜ਼ ਨੇ ਇਸ ਉਪਲਬਧੀ ਨੂੰ ਹਾਸਿਲ ਕਰਨ ਲਈ ਲੰਮਾ ਸੰਘਰਸ਼ ਕੀਤਾ ਹੈ । ਸ਼ਹਿਨਾਜ਼ ਗਿੱਲ ਬਿੱਗ ਬੌਸ 13 ਦੀ ਪ੍ਰਤੀਭਾਗੀ ਸੀ । ਜਦੋਂ ਉਹ ਸ਼ੋਅ 'ਤੇ ਆਈ ਸੀ, ਬਹੁਤ ਸਾਰੇ ਲੋਕ ਉਸ ਨੂੰ ਨਹੀਂ ਜਾਣਦੇ ਸਨ। ਪਰ ਇਸ ਸ਼ੋਅ ਨੇ ਉਸ ਦੀ ਕਿਸਮਤ ਬਦਲ ਦਿੱਤੀ। ਵੱਡੀ ਗਿਣਤੀ ਵਿੱਚ ਫੈਨਜ਼ ਸ਼ਹਿਨਾਜ਼ ਦੀ ਇਸ ਤਸਵੀਰ ਨੂੰ ਬਹੁਤ ਪਸੰਦ ਕਰ ਰਹੇ ਹਨ।
View this post on Instagram