Abhishek Pathak, Shivaleeka Wedding: ਸ਼ਿਵਾਲਿਕਾ ਓਬਰਾਏ ਤੇ ਅਭਿਸ਼ੇਕ ਪਾਠਕ ਦੇ ਵਿਆਹ ਦੀਆਂ ਤਸਵੀਰਾਂ ਆਈਆਂ ਸਾਹਮਣੇ, ਬੇਹੱਦ ਖੁਸ਼ ਨਜ਼ਰ ਆਈ ਨਵ-ਵਿਆਹੀ ਜੋੜੀ

Reported by: PTC Punjabi Desk | Edited by: Pushp Raj  |  February 10th 2023 06:11 PM |  Updated: February 10th 2023 06:18 PM

Abhishek Pathak, Shivaleeka Wedding: ਸ਼ਿਵਾਲਿਕਾ ਓਬਰਾਏ ਤੇ ਅਭਿਸ਼ੇਕ ਪਾਠਕ ਦੇ ਵਿਆਹ ਦੀਆਂ ਤਸਵੀਰਾਂ ਆਈਆਂ ਸਾਹਮਣੇ, ਬੇਹੱਦ ਖੁਸ਼ ਨਜ਼ਰ ਆਈ ਨਵ-ਵਿਆਹੀ ਜੋੜੀ

Abhishek Pathak, Shivaleeka Wedding: ਇਨ੍ਹੀਂ ਦਿਨੀਂ ਬਾਲੀਵੁੱਡ ਵਿੱਚ ਵਿਆਹ ਦਾ ਸੀਜ਼ਨ ਚੱਲ ਰਿਹਾ ਹੈ। ਆਥੀਆ ਸ਼ੈੱਟੀ -ਕੇ ਐਲ ਰਾਹੁਲ, ਕਿਆਰਾ ਅਡਵਾਨੀ ਤੇ ਸਿਧਾਰਥ ਮਲਹੋਤਰਾਂ ਤੋਂ ਬਾਅਦ ਇੱਕ ਹੋਰ ਜੋੜੀ ਨੇ ਵਿਆਹ ਕਰਵਾ ਲਿਆ ਹੈ। ਇਹ ਜੋੜੀ ਹੈ ਦ੍ਰਿਸ਼ਯਮ-2 ਦੇ ਡਾਇਰੈਕਟਰ ਅਭਿਸ਼ੇਕ ਪਾਠਕ, ਜਿਨ੍ਹਾਂ ਸ਼ਿਵਾਲਿਕਾ ਓਬਰਾਏ ਨਾਲ 9 ਫਰਵਰੀ ਨੂੰ ਸੱਤ ਫੇਰੇ ਲਏ ਹਨ। ਸਿਡ-ਕਿਆਰਾ ਤੋਂ ਬਾਅਦ ਇਸ ਨਵ-ਵਿਆਹੀ ਜੋੜੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

image source: Instagram

ਜਿੱਥੇ ਸਿਡ ਤੇ ਕਿਆਰਾ ਦੇ ਵਿਆਹ ਦੀਆਂ ਤਸਵੀਰਾਂ ਨੇ ਫੈਨਜ਼ ਦਾ ਧਿਆਨ ਆਪਣੇ ਵੱਲ ਖਿੱਚਿਆ, ਉੱਥੇ ਹੀ ਹੁਣ ਸ਼ਿਵਾਲਿਕਾ ਓਬਰਾਏ ਤੇ ਅਭਿਸ਼ੇਕ ਪਾਠਕ ਦੇ ਵਿਆਹ ਦੀਆਂ ਤਸਵੀਰਾਂ ਨੇ ਵੀ ਮੀਡੀਆ ਦਾ ਧਿਆਨ ਖਿੱਚਿਆ।

ਇਸ ਨਵੀਂ ਵਿਆਹੀ ਜੋੜੀ ਨੇ ਹਾਲ ਹੀ ਵਿੱਚ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੇ ਵਿਆਹ ਸਮਾਗਮ ਦੇ ਖੂਬਸੂਰਤ ਪਲਾਂ ਦੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਅਭਿਸ਼ੇਕ ਨੇ ਇੱਕ ਬਹੁਤ ਖ਼ਾਸ ਕੈਪਸ਼ਨ ਵੀ ਲਿਖਿਆ ਹੈ।

image source: Instagram

ਆਪਣੇ ਵਿਆਹ ਦੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕਰਦੇ ਹੋਏ ਅਭਿਸ਼ੇਕ ਨੇ ਪੋਸਟ ਦੇ ਕੈਪਸ਼ਨ ਵਿੱਚ ਲਿਖਿਆ, "ਤੁਸੀ ਪਿਆਰ ਨੂੰ ਨਹੀਂ ਸਗੋਂ ਪਿਆਰ ਤੁਹਾਨੂੰ ਲੱਭਦਾ ਹੈ। ਇਸ ਦਾ ਸਿੱਧਾ ਕਨੈਕਸ਼ਨ ਤੁਹਾਡੀ ਕਿਸਮਤ ਅਤੇ ਤੁਹਾਡੀ ਕਿਸਮਤ ਵਿੱਚ ਕੀ ਲਿਖਿਆ ਹੈ ਨਾਲ ਹੁੰਦਾ ਹੈ। 9 ਫਰਵਰੀ, 2023 ਦੀ ਸ਼ਾਮ ਨੂੰ, ਅਸੀਂ ਆਪਣੇ ਪਿਆਰਿਆਂ ਦੀ ਮੌਜੂਦਗੀ ਵਿੱਚ ਵਿਆਹ ਕਰਵਾ ਲਿਆ। ਇਹ ਸਾਡੀ ਜ਼ਿੰਦਗੀ ਦਾ ਸਭ ਤੋਂ ਜਾਦੂਈ ਪਲ ਹੈ।ਅਸੀਂ ਇਸ ਖੂਬਸੂਰਤ ਯਾਤਰਾ ਅਤੇ ਅਜਿਹੇ ਹੋਰ ਖੂਬਸੂਰਤ ਪਲਾਂ ਨੂੰ ਸਾਂਝਾ ਕਰਨ ਲਈ ਇੰਤਜ਼ਾਰ ਨਹੀਂ ਕਰ ਸਕਦੇ।'

image source: Instagram

ਹੋਰ ਪੜ੍ਹੋ: Watch Video : ਫ਼ਿਲਮ 'ਸੈਲਫੀ' ਦਾ ਦੂਜਾ ਗੀਤ ਹੋਇਆ ਰਿਲੀਜ਼, ਅਕਸ਼ੈ ਤੇ ਮ੍ਰਿਣਾਲ ਦੀ ਕੈਮਿਸਟਰੀ ਨੇ ਇੰਟਰਨੈਟ 'ਤੇ ਪਾਈ ਧਮਾਲ

ਨਵ-ਵਿਆਹੀ ਇਸ ਜੋੜੀ ਦੀਆਂ ਤਸੀਵਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਫੈਨਜ਼ ਇਸ ਜੋੜੀ ਦੀਆਂ ਇਨ੍ਹਾਂ ਤਸਵੀਰਾਂ ਨੂੰ ਬਹੁਤ ਪਸੰਦ ਕਰ ਰਹੇ ਹਨ। ਫੈਨਜ਼ ਦੇ ਨਾਲ-ਨਾਲ ਬਾਲੀਵੁੱਡ ਸੈਲਬਸ ਵੀ ਇਸ ਜੋੜੀ ਨੂੰ ਵਿਆਹੁਤਾ ਜ਼ਿੰਦਗੀ ਲਈ ਸ਼ੁਭਕਾਮਨਾਵਾਂ ਦੇ ਰਹੇ ਹਨ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network