‘ਸ਼ੋਕੀਨ ਜੱਟ’ ਗੀਤ ‘ਚ ਕੌਣ ਸਰਗੁਨ ਮਹਿਤਾ ਨੂੰ ਫੁੱਲਾਂ ਵਾਂਗ ਰੱਖ ਰਿਹਾ ਹੈ, ਦੇਖੋ ਵੀਡੀਓ

By  Lajwinder kaur February 8th 2019 03:33 PM

ਬਿੰਨੂ ਢਿੱਲੋਂ, ਜੌਰਡਨ ਸੰਧੂ ਅਤੇ ਸਰਗੁਣ ਮਹਿਤਾ ਸਟਾਰਰ ਪੰਜਾਬੀ ਫਿਲਮ ‘ਕਾਲਾ ਸ਼ਾਹ ਕਾਲਾ ਦਾ ਤੀਜਾ ਗੀਤ ਸ਼ੋਕੀਨ ਜੱਟ ਰਿਲੀਜ਼ ਹੋ ਚੁੱਕਿਆ ਹੈ। ਇਸ ਦੀ ਜਾਣਕਾਰੀ ਪੰਜਾਬੀ ਗਾਇਕ ਜੌਰਡਨ ਸੰਧੂ ਨੇ ਆਪਣੇ ਸ਼ੋਸਲ ਮੀਡੀਆ ਅਕਾਊਂਟ ਉੱਤੇ ਵੀਡੀਓ ਦਾ ਲਿੰਕ ਸ਼ੇਅਰ ਕਰਕੇ ਦਿੱਤੀ ਹੈ।

View this post on Instagram

 

Na swere naa shaami, dupehre payuga bhangra 2 vje #ShaukeenJatt te❤️ Tik Toka’n te insta Story’an tag krnia’an na bhulleo #ShaukeenJatt Baaki film 14 February nu #KalaShahKala @jordansandhu @buntybains @sargunmehta @thebossmusicworldwide @binnudhillons @amarjitsinghdir @infantrypictures @zeestudiosofficial

A post shared by Jordan Sandhu (@jordansandhu) on Feb 7, 2019 at 6:32pm PST

ਹੋਰ ਵੇਖੋ: ਅਨਮੋਲ ਕਵੱਤਰਾ ਆਪਣੇ ਗਾਣੇ ‘ਦਲੇਰੀਆਂ’ ‘ਚ ਕਰ ਰਹੇ ਨੇ ਉਹ ਹੀ ਕੰਮ ਜੋ ਕਰਦੇ ਨੇ ਅਸਲ ਜ਼ਿੰਦਗੀ ‘ਚ, ਦੇਖੋ ਵੀਡੀਓ

ਸ਼ੋਕੀਨ ਜੱਟ ਗੀਤ ਨੂੰ ਫਿਲਮ ਦੇ ਤਿੰਨੋਂ ਕਲਾਕਾਰ ਬਿੰਨੂ ਢਿੱਲੋਂ, ਸਰਗੁਣ ਮਹਿਤਾ ਤੇ ਜੌਰਡਨ ਸੰਧੂ ਉੱਤੇ ਫਿਲਮਾਇਆ ਗਿਆ ਹੈ। ਗੀਤ ਦੀ ਵੀਡੀਓ ‘ਚ ਹਰਬੀ ਸੰਗਾ, ਕਰਮਜੀਤ ਅਨਮੋਲ ਵੀ ਨਜ਼ਰ ਆ ਰਹੇ ਹਨ। ਗੀਤ ਨੂੰ ਜੌਰਡਨ ਸੰਧੂ ਨੇ ਆਪਣੀ ਸੁਰੀਲੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ ਤੇ ਗੀਤ ਦੇ ਬੋਲ ਬੰਟੀ ਬੈਂਸ ਨੇ ਲਿਖੇ ਹਨ। ‘ਸ਼ੋਕੀਨ ਜੱਟ’ ਗੀਤ ਦਾ ਮਿਊਜ਼ਿਕ ‘ਦਾ ਬੌਸ’ ਨੇ ਤਿਆਰ ਕੀਤਾ ਹੈ। ‘ਕਾਲਾ ਸ਼ਾਹ ਕਾਲਾ’ ਫਿਲਮ ਦੇ ਇਸ ਗੀਤ ਨੂੰ ਜ਼ੀ ਮਿਊਜ਼ਿਕ ਕੰਪਨੀ ਦੇ ਯੂ ਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ‘ਸ਼ੋਕੀਨ ਜੱਟ’ ਗੀਤ ਬੀਟ ਸੌਂਗ ਹੈ ਜਿਸ ‘ਚ ਲਵ ਟ੍ਰੈਂਗਲ ਨੂੰ ਪੇਸ਼ ਕੀਤਾ ਗਿਆ ਹੈ।

ਹੋਰ ਵੇਖੋ: ਜੱਸੀ ਗਿੱਲ ਦੀ ਆਵਾਜ਼ ‘ਚ ‘ਹਾਈ ਐਂਡ ਯਾਰੀਆਂ’ ਫਿਲਮ ਦਾ ਦੂਜਾ ਗੀਤ ਪਾ ਰਿਹਾ ਹੈ ਧੂਮਾਂ

ਫਿਲਮ ‘ਕਾਲਾ ਸ਼ਾਹ ਕਾਲਾ’ ‘ਚ ਬਿੰਨੂ ਢਿੱਲੋਂ ਅਤੇ ਸਰਗੁਣ ਮਹਿਤਾ ਤੋਂ ਇਲਾਵਾ ਨਿਰਮਲ ਰਿਸ਼ੀ , ਕਰਮਜੀਤ ਅਨਮੋਲ, ਗੁਰਮੀਤ ਸੱਜਣ, ਹਰਬੀ ਸੰਗਾ, ਅਤੇ ਅਨੀਤਾ ਦੇਵਗਨ ਵੀ ਅਹਿਮ ਰੋਲ ਨਿਭਾਉਂਦੇ ਨਜ਼ਰ ਆਉਣਗੇ। ਫਿਲਮ ‘ਕਾਲਾ ਸ਼ਾਹ ਕਾਲਾ’ ਦੀ ਕਹਾਣੀ ਤੇ ਨਿਰਦੇਸ਼ਨ ਖੁਦ ਅਮਰਜੀਤ ਸਿੰਘ ਨੇ ਕੀਤਾ ਹੈ। ਕਾਮੇਡੀ, ਰੋਮਾਂਸ ਤੇ ਇਮੋਸ਼ਨਲ ਡਰਾਮੇ ਨਾਲ ਭਰਪੂਰ ਇਹ ਫਿਲਮ 14 ਫਰਵਰੀ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਵੇਗੀ।

Related Post