ਕਮਾਲ ਆਰ ਖ਼ਾਨ ਨੇ ਰਾਖੀ ਸਾਵੰਤ ਦੀ ਆਡੀਓ ਕੀਤੀ ਲੀਕ, ਮੀਕਾ ਦਾ ਉਡਾ ਰਹੀ ਸੀ ਮਜ਼ਾਕ

By  Rupinder Kaler June 19th 2021 05:44 PM -- Updated: June 19th 2021 05:48 PM

ਕਮਾਲ ਆਰ ਖ਼ਾਨ ਤੇ ਮੀਕਾ ਸਿੰਘ ਦਾ ਵਿਵਾਦ ਰੁਕਣ ਦਾ ਨਾਂਅ ਨਹੀਂ ਲੈ ਰਿਹਾ । ਦੋਵਂੇ ਕਿਸੇ ਨਾ ਕਿਸੇ ਤਰੀਕੇ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਵਿੱਚ ਲੱਗੇ ਹੋਏ ਹਨ । ਇਸ ਸਭ ਦੇ ਚਲਦੇ ਕਮਾਲ ਆਰ ਖਾਨ ਨੇ ਇਕ ਆਡੀਓ ਟਵੀਟ ਕੀਤੀ ਹੈ। ਇਸ ਆਡੀਓ ਵਿੱਚ ਰਾਖੀ ਸਾਵੰਤ ਕੇਆਰਕੇ ਵੱਲੋਂ ਮੀਕਾ ਸਿੰਘ ’ਤੇ ਬਣਾਈ ਗਈ ਵੀਡੀਓ ’ਤੇ ਖੂਬ ਹੱਸ ਰਹੀ ਹੈ।

rakhi sawant Pic Courtesy: Instagram

ਹੋਰ ਪੜ੍ਹੋ :

ਅਦਾਕਾਰਾ ਤੇ ਮਾਡਲ ਕਾਜਲ ਅਗਰਵਾਲ ਅੱਜ ਮਨਾ ਰਹੀ ਹੈ ਆਪਣਾ ਜਨਮ ਦਿਨ

ਉਨ੍ਹਾਂ ਦੀ ਇਹ ਆਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਗਈ ਹੈ। ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਮੀਕਾ ਸਿੰਘ ਨੇ ਕਮਾਲ ਆਰ ਖ਼ਾਨ ਨੂੰ ‘ਕੁੱਤਾ’ ਕਹਿ ਕੇ ਸੰਬੋਧਿਤ ਕੀਤਾ ਸੀ। ਇਸ ਦੇ ਇਲਾਵਾ ਉਨ੍ਹਾਂ ਨੇ ਇਕ ਗਾਣਾ ਵੀ ਬਣਾਇਆ ਸੀ।

rakhi-sawant Pic Courtesy: Instagram

ਜਿਸ ਦੇ ਜਵਾਬ ਵਿੱਚ ਕਮਾਲ ਆਰ ਖ਼ਾਨ ਨੇ ਵੀ ਇਕ ਵੀਡੀਓ ਬਣਾਈ ਸੀ। ਰਾਖੀ ਸਾਵੰਤ ਨੇ ਇਸ ਵੀਡੀਓ ’ਤੇ ਆਪਣਾ ਪ੍ਰਤੀਕਰਮ ਦਿੰਦੇ ਹੋਏ ਮੀਕਾ ਸਿੰਘ ਦਾ ਮਜ਼ਾਕ ਉਡਾਇਆ ਹੈ। ਰਾਖੀ ਸਾਵੰਤ ਹੱਸਦੇ ਹੋਏ ਕਹਿ ਰਹੀ ਹੈ, ਕੇਆਰਕੇ ਭਾਈ ਇਹ ਕੀ ਕਰ ਰਹੇ ਹੋ ਤੁਸੀਂ।

This is the hilarious reaction of #RakhiSawant after watching my video of #Mika! Lol! pic.twitter.com/5lIOR13R7L

— KRK (@kamaalrkhan) June 18, 2021

I really can’t understand that why is #MikaSingh abusing @karanjohar @anuragkashyap72 and his own friend? He should fight his own Battle. pic.twitter.com/Hujsmg70c1

— KRK (@kamaalrkhan) June 19, 2021

Related Post