ਕਮਾਲ ਆਰ ਖ਼ਾਨ ਨੇ ਰਾਖੀ ਸਾਵੰਤ ਦੀ ਆਡੀਓ ਕੀਤੀ ਲੀਕ, ਮੀਕਾ ਦਾ ਉਡਾ ਰਹੀ ਸੀ ਮਜ਼ਾਕ

written by Rupinder Kaler | June 19, 2021

ਕਮਾਲ ਆਰ ਖ਼ਾਨ ਤੇ ਮੀਕਾ ਸਿੰਘ ਦਾ ਵਿਵਾਦ ਰੁਕਣ ਦਾ ਨਾਂਅ ਨਹੀਂ ਲੈ ਰਿਹਾ । ਦੋਵਂੇ ਕਿਸੇ ਨਾ ਕਿਸੇ ਤਰੀਕੇ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਵਿੱਚ ਲੱਗੇ ਹੋਏ ਹਨ । ਇਸ ਸਭ ਦੇ ਚਲਦੇ ਕਮਾਲ ਆਰ ਖਾਨ ਨੇ ਇਕ ਆਡੀਓ ਟਵੀਟ ਕੀਤੀ ਹੈ। ਇਸ ਆਡੀਓ ਵਿੱਚ ਰਾਖੀ ਸਾਵੰਤ ਕੇਆਰਕੇ ਵੱਲੋਂ ਮੀਕਾ ਸਿੰਘ ’ਤੇ ਬਣਾਈ ਗਈ ਵੀਡੀਓ ’ਤੇ ਖੂਬ ਹੱਸ ਰਹੀ ਹੈ।

rakhi sawant Pic Courtesy: Instagram
ਹੋਰ ਪੜ੍ਹੋ : ਅਦਾਕਾਰਾ ਤੇ ਮਾਡਲ ਕਾਜਲ ਅਗਰਵਾਲ ਅੱਜ ਮਨਾ ਰਹੀ ਹੈ ਆਪਣਾ ਜਨਮ ਦਿਨ ਉਨ੍ਹਾਂ ਦੀ ਇਹ ਆਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਗਈ ਹੈ। ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਮੀਕਾ ਸਿੰਘ ਨੇ ਕਮਾਲ ਆਰ ਖ਼ਾਨ ਨੂੰ ‘ਕੁੱਤਾ’ ਕਹਿ ਕੇ ਸੰਬੋਧਿਤ ਕੀਤਾ ਸੀ। ਇਸ ਦੇ ਇਲਾਵਾ ਉਨ੍ਹਾਂ ਨੇ ਇਕ ਗਾਣਾ ਵੀ ਬਣਾਇਆ ਸੀ।
rakhi-sawant Pic Courtesy: Instagram
ਜਿਸ ਦੇ ਜਵਾਬ ਵਿੱਚ ਕਮਾਲ ਆਰ ਖ਼ਾਨ ਨੇ ਵੀ ਇਕ ਵੀਡੀਓ ਬਣਾਈ ਸੀ। ਰਾਖੀ ਸਾਵੰਤ ਨੇ ਇਸ ਵੀਡੀਓ ’ਤੇ ਆਪਣਾ ਪ੍ਰਤੀਕਰਮ ਦਿੰਦੇ ਹੋਏ ਮੀਕਾ ਸਿੰਘ ਦਾ ਮਜ਼ਾਕ ਉਡਾਇਆ ਹੈ। ਰਾਖੀ ਸਾਵੰਤ ਹੱਸਦੇ ਹੋਏ ਕਹਿ ਰਹੀ ਹੈ, ਕੇਆਰਕੇ ਭਾਈ ਇਹ ਕੀ ਕਰ ਰਹੇ ਹੋ ਤੁਸੀਂ।

0 Comments
0

You may also like