ਕੈਂਬੀ ਰਾਜਪੁਰੀਆ ਵੀ ਨੇ ਬੱਬੂ ਮਾਨ ਦੇ ਇਸ ਗੀਤ ਦੇ ਦੀਵਾਨੇ, ਗੀਤ ਗਾ ਕੇ ਕੀਤੀ ਵੀਡੀਓ ਸ਼ੇਅਰ
ਪੰਜਾਬੀ ਇੰਡਸਟਰੀ ਦੇ ਭਾਵੁਕ ਤੇ ਹੌਂਸਲਾ ਬੁਲੰਦ ਗਾਇਕ ਕੈਂਬੀ ਰਾਜਪੁਰੀਆ ਜਿਨ੍ਹਾਂ ਨੇ ਆਪਣੀ ਆਵਾਜ਼ ਦੇ ਨਾਲ ਸਭ ਨੂੰ ਆਪਣਾ ਮੁਰੀਦ ਬਣਾਇਆ ਹੋਇਆ ਹੈ। ਕੈਂਬੀ ਉਹ ਗਾਇਕ ਨੇ ਜੋ ਕਿ ਆਪਣੇ ਦਰਦ ਨੂੰ ਕਲਮ ‘ਚ ਪਿਰੋ ਕੇ ਗੀਤਾਂ ਰਾਹੀਂ ਬਿਆਨ ਕਰਦੇ ਨੇ। ਉਨ੍ਹਾਂ ਦੇ ਹਰ ਗੀਤ ਪਹਿਲਾਂ ਗਾਏ ਗੀਤਾਂ ਨਾਲੋਂ ਵੱਖਰੇ ਹੁੰਦੇ ਹਨ। ਕੈਂਬੀ ਰਾਜਪੁਰੀਆ ਅਜਿਹੇ ਗਾਇਕ ਨੇ ਜਿਨ੍ਹਾਂ ਨਾਸਾ ਵਾਲਿਆਂ ਨੂੰ ਵੀ ਗੀਤ ਦੇ ਰਾਹੀਂ ਚੈਲੇਂਜ਼ ਕਰ ਦਿੱਤਾ ਸੀ। ਇਹ ਗੀਤ ਹਰ ਇੱਕ ਪੰਜਾਬੀ ਨੂੰ ਖੂਬ ਪਸੰਦ ਆ ਸੀ ਜਿਹੜਾ ਕਿ ਆਪਣੀ ਮਾਂ ਭੂਮੀ ਪੰਜਾਬ ਤੋਂ ਦੂਰ ਬੈਠੇ ਹਨ।
View this post on Instagram
ਹੋਰ ਵੇਖੋ:‘ਸਖੀਆਂ’ ਗੀਤ ਦੀ ਸਫਲਤਾ ਤੋਂ ਬਾਅਦ ਸਾਹਮਣੇ ਆਇਆ ਮਨਿੰਦਰ ਬੁੱਟਰ ਦੇ ਨਵੇਂ ਗੀਤ ਦਾ ਪੋਸਟਰ
ਕੈਂਬੀ ਰਾਜਪੁਰੀਆ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਹਨ। ਉਹ ਬਹੁਤ ਜਲਦ ਆਪਣੀ ਨਵੀਂ ਪੇਸ਼ਕਸ਼ ਲੈ ਕੇ ਸਰੋਤਿਆਂ ਦੇ ਰੁਬਰੂ ਹੋਣ ਵਾਲੇ ਹਨ। ਉਨ੍ਹਾਂ ਨੇ ਇੰਸਟਾਗ੍ਰਾਮ ਉੱਤੇ ਬਹੁਤ ਹੀ ਸ਼ਾਨਦਾਰ ਵੀਡੀਓ ਆਪਣੇ ਫੈਨਜ਼ ਦੇ ਨਾਲ ਸਾਂਝੀ ਕੀਤੀ ਹੈ। ਇਸ ਵੀਡੀਓ ‘ਚ ਉਹ ਮਾਨਾਂ ਦੇ ਮਾਣ ਬੱਬੂ ਮਾਨ ਸਾਬ ਦਾ ਗੀਤ ‘ਪੱਕੀ ਕਣਕ’ ਨੂੰ ਆਪਣੇ ਅੰਦਾਜ਼ ‘ਚ ਗਾਉਂਦੇ ਹੋਏ ਨਜ਼ਰ ਆ ਰਹੇ ਹਨ। ‘ਪੱਕੀ ਕਣਕ’ ਗੀਤ ਬੱਬੂ ਮਾਨ ਦੀ ਸੁਪਰ ਹਿੱਟ ਐਲਬਮ ਪਿਆਸ ਚੋਂ ਹੈ। ਕੈਂਬੀ ਰਾਜਪੁਰੀਆ ਵੀ ਬੱਬੂ ਮਾਨ ਦੇ ਫੈਨ ਨੇ। ਉਹ ਅਕਸਰ ਹੀ ਬੱਬੂ ਮਾਨ ਦੇ ਗੀਤ ਗੁਣਗੁਣਾਉਂਦੇ ਨਜ਼ਰ ਆਉਂਦੇ ਰਹਿੰਦੇ ਹਨ। ਕੈਂਬੀ ਰਾਜਪੁਰੀਆ ਪੰਜਾਬੀ ਇੰਡਸਟਰੀ ਨੂੰ ਕਈ ਵਧੀਆ ਗੀਤਾਂ ਦੀ ਸੌਗਾਤ ਦੇ ਚੁੱਕੇ ਹਨ ਜਿਵੇਂ ਬਦਨਾਮ ਕਰ ਗਈ, ਮੁਹੱਬਤ, ਚੈਲੇਂਜ ਟੂ ਨਾਸਾ, ਚੰਗੇ ਦਿਨ, 20 ਸਾਲ, ਦੇਸੀ ਸਵੈਗ, ਯੈਲੋ ਸੂਟ ਆਦਿ।