ਕੰਗਨਾ ਰਣੌਤ ਨੇ ਭਰਾ ਅਕਸ਼ਤ ਦੇ ਹੱਥਾਂ ‘ਤੇ ਲਗਾਈ ਵਿਆਹ ਦੀ ਮਹਿੰਦੀ, ਜੰਮਕੇ ਡਾਂਸ ਕਰਦੀ ਨਜ਼ਰ ਆਈ ਅਦਾਕਾਰਾ, ਵੀਡੀਓ ਹੋਈ ਵਾਇਰਲ
ਬਾਲੀਵੁੱਡ ਐਕਟਰੈੱਸ ਕੰਗਨਾ ਰਣੌਤ ਜੋ ਕਿ ਆਪਣੇ ਭਰਾ ਅਕਸ਼ਤ ਦੇ ਵਿਆਹ ਲਈ ਰਾਜਸਥਾਨ ਦੇ ਉਦੈਪੂਰ ਸ਼ਹਿਰ ਪਹੁੰਚੀ ਹੋਈ ਹੈ । ਜੀ ਹਾਂ ਇਹ ਵਿਆਹ ਰਾਜਸਥਾਨੀ ਥੀਮ ‘ਤੇ ਹੋ ਰਿਹਾ ਹੈ । ਜਿਸ ਕਰਕੇ ਕੰਗਨਾ ਆਪਣੇ ਪੂਰੇ ਪਰਿਵਾਰ ਦੇ ਨਾਲ ਉਦੈਪੂਰ ਸ਼ਹਿਰ ਪਹੁੰਚੀ ਹੋਈ ਹੈ ।
ਹੋਰ ਪੜ੍ਹੋ : ਨੀਰੂ ਬਾਜਵਾ ਨੇ ਆਪਣੀ ਵੱਡੀ ਬੇਟੀ ਦੀ ਯਾਦ ‘ਚ ਸ਼ੇਅਰ ਕੀਤੀ ਖ਼ਾਸ ਤਸਵੀਰ, ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ
ਉਨ੍ਹਾਂ ਦੇ ਭਰਾ ਦੇ ਵਿਆਹ ਦੀ ਮਹਿੰਦੀ ਤੇ ਸੰਗੀਤ ਸੈਰੇਮਨੀ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਨੇ ।

ਇੱਕ ਤਸਵੀਰ ‘ਚ ਕੰਗਨਾ ਆਪਣੇ ਭਰਾ ਦੇ ਹੱਥਾਂ ਉੱਤੇ ਮਹਿੰਦੀ ਲਗਾਉਂਦੀ ਹੋਈ ਦਿਖਾਈ ਦੇ ਰਹੀ ਹੈ । ਕੰਗਨਾ ਰਣੌਤ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸੰਗੀਤ ਸੈਰੇਮਨੀ ਤੋਂ ਆਪਣਾ ਇੱਕ ਡਾਂਸ ਵੀ ਸ਼ੇਅਰ ਕੀਤਾ ਹੈ ।

ਇਸ ਵੀਡੀਓ ‘ਚ ਉਹ ਆਪਣੀ ਭੈਣ ਰੰਗੋਲੀ ਦੇ ਨਾਲ ਰਾਜਸਥਾਨੀ ਗੀਤ ਉੱਤੇ ਜੰਮ ਕੇ ਨੱਚਦੀ ਹੋਈ ਦਿਖਾਈ ਦੇ ਰਹੀ ਹੈ । ਦਰਸ਼ਕਾਂ ਨੂੰ ਉਨ੍ਹਾਂ ਦਾ ਇਹ ਵੀਡੀਓ ਖੂਬ ਪਸੰਦ ਆ ਰਿਹਾ ਹੈ । ਦੋ ਲੱਖ ਤੋਂ ਵੱਧ ਲੋਕ ਇਸ ਨੂੰ ਦੇਖ ਚੁੱਕੇ ਨੇ ।

View this post on Instagram
Kangana at Mehandi ceremony. The vibes ✨✨✨
View this post on Instagram