ਕੰਗਨਾ ਰਣੌਤ ਨੇ ਭਰਾ ਅਕਸ਼ਤ ਦੇ ਹੱਥਾਂ ‘ਤੇ ਲਗਾਈ ਵਿਆਹ ਦੀ ਮਹਿੰਦੀ, ਜੰਮਕੇ ਡਾਂਸ ਕਰਦੀ ਨਜ਼ਰ ਆਈ ਅਦਾਕਾਰਾ, ਵੀਡੀਓ ਹੋਈ ਵਾਇਰਲ

written by Lajwinder kaur | November 12, 2020

ਬਾਲੀਵੁੱਡ ਐਕਟਰੈੱਸ ਕੰਗਨਾ ਰਣੌਤ ਜੋ ਕਿ ਆਪਣੇ ਭਰਾ ਅਕਸ਼ਤ ਦੇ ਵਿਆਹ ਲਈ ਰਾਜਸਥਾਨ ਦੇ ਉਦੈਪੂਰ ਸ਼ਹਿਰ ਪਹੁੰਚੀ ਹੋਈ ਹੈ । ਜੀ ਹਾਂ ਇਹ ਵਿਆਹ ਰਾਜਸਥਾਨੀ ਥੀਮ ‘ਤੇ ਹੋ ਰਿਹਾ ਹੈ । ਜਿਸ ਕਰਕੇ ਕੰਗਨਾ ਆਪਣੇ ਪੂਰੇ ਪਰਿਵਾਰ ਦੇ ਨਾਲ ਉਦੈਪੂਰ ਸ਼ਹਿਰ ਪਹੁੰਚੀ ਹੋਈ ਹੈ ।

inside pic of bollywood actress kangana   ਹੋਰ ਪੜ੍ਹੋ :  ਨੀਰੂ ਬਾਜਵਾ ਨੇ ਆਪਣੀ ਵੱਡੀ ਬੇਟੀ ਦੀ ਯਾਦ ‘ਚ ਸ਼ੇਅਰ ਕੀਤੀ ਖ਼ਾਸ ਤਸਵੀਰ, ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ

ਉਨ੍ਹਾਂ ਦੇ ਭਰਾ ਦੇ ਵਿਆਹ ਦੀ ਮਹਿੰਦੀ ਤੇ ਸੰਗੀਤ ਸੈਰੇਮਨੀ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਨੇ ।

inside pic of kangana ranaut brother akshat wedding

ਇੱਕ ਤਸਵੀਰ ‘ਚ ਕੰਗਨਾ ਆਪਣੇ ਭਰਾ ਦੇ ਹੱਥਾਂ ਉੱਤੇ ਮਹਿੰਦੀ ਲਗਾਉਂਦੀ ਹੋਈ ਦਿਖਾਈ ਦੇ ਰਹੀ ਹੈ । ਕੰਗਨਾ ਰਣੌਤ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸੰਗੀਤ ਸੈਰੇਮਨੀ ਤੋਂ ਆਪਣਾ ਇੱਕ ਡਾਂਸ ਵੀ ਸ਼ੇਅਰ ਕੀਤਾ ਹੈ ।

kangna brother

ਇਸ ਵੀਡੀਓ ‘ਚ ਉਹ ਆਪਣੀ ਭੈਣ ਰੰਗੋਲੀ ਦੇ ਨਾਲ ਰਾਜਸਥਾਨੀ ਗੀਤ ਉੱਤੇ ਜੰਮ ਕੇ ਨੱਚਦੀ ਹੋਈ ਦਿਖਾਈ ਦੇ ਰਹੀ ਹੈ । ਦਰਸ਼ਕਾਂ ਨੂੰ ਉਨ੍ਹਾਂ ਦਾ ਇਹ ਵੀਡੀਓ ਖੂਬ ਪਸੰਦ ਆ ਰਿਹਾ ਹੈ । ਦੋ ਲੱਖ ਤੋਂ ਵੱਧ ਲੋਕ ਇਸ ਨੂੰ ਦੇਖ ਚੁੱਕੇ ਨੇ ।

kangna family

 

View this post on Instagram

 

Kangana at Mehandi ceremony. The vibes ✨✨✨

A post shared by Kangana Ranaut (@kanganaranaut) on

 

 

View this post on Instagram

 

Haldi Mehandi ceremony ❤️?

A post shared by Rangoli Chandel (@rangoli_r_chandel) on

You may also like